Friday, August 28, 2026

ਹਿਰਦੇ ਪ੍ਰੋਜੈਕਟ ਅਧੀਨ ਗੋਲਬਾਗ ਵਿਖੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ

ਅੰਮ੍ਰਿਤਸਰ ਸ਼ਹਿਰ ਦੇ ਗੇਟਾਂ ਦੀ 11 ਕਰੋੜ ਰੁਪਏ ਨਾਲ ਹੋਵੇਗੀ ਮੁਰੰਮਤ – ਸੋਨੀ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਹਿਰਦੇ ਪ੍ਰੋਜੈਕਟ ਅਧੀਨ ਵਿਰਾਸਤੀ ਅਤੇ ਇਤਿਹਾਸਿਕ ਸ਼ਹਿਰ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੀ PPN1210201806ਗਈ ਸਮਾਰਟ ਸਿਟੀ ਸਕੀਮ ਅਧੀਨ ਗੋਲਬਾਗ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਓਮ ਪ੍ਰਕਾਸ਼ ਸੋਨੀ ਸਿੱਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਨੇ ਸ਼ਿਰਕਤ ਕੀਤੀ ਅਤੇ ਜਯੋਤੀ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ।
    ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਇਸ ਸਮਾਗਮ ਲਈ ਮੈਂ ਨਗਰ ਨਿਗਮ ਦਾ ਦਿਲੋਂ ਧੰਨਵਾਦ ਕਰਦਾ ਹਾਂ। ਨਗਰ ਨਿਗਮ ਵੱਲੋਂ ਇਹ ਇਕ ਸ਼ਲਾਘਾਯੋਗ ਕਦਮ ਹੈ।ਸੋਨੀ ਨੇ ਕਿਹਾ ਕਿ ਅੰਮਿ੍ਰਤਸਰ ਗੁਰੂਆਂ-ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ।ਜਿਥੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ।ਸੋਨੀ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਪਵਿੱਤਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਪਵਿੱਤਰ ਸ਼ਹਿਰ ਦੀ ਸੇਵਾ ਕੀਤੀ ਸੀ, ਜਿਸ ਨੂੰ ਅੱਜ ਵੀ ਲੋਕ ਯਾਦ ਰੱਖਦੇ ਹਨ।
    ਸੋਨੀ ਨੇ ਕਿਹਾ ਕਿ ਅੰਮਿ੍ਰਤਸਰ ਸ਼ਹਿਰ ਦੇ ਚਾਰਦਿਵਾਰੀ ਦੇ ਗੇਟਾਂ ਦੀ ਮੁਰੰਮਤ ਵਾਸਤੇ 11 ਕਰੋੜ ਰੁਪਏ ਅਤੇ ਹੋਰ ਵਿਕਾਸ ਕੰਮਾਂ ਲਈ 5 ਕਰੋੜ ਰੁਪਏ ਪ੍ਰਾਪਤ ਹੋ ਗਏ ਹਨ।ਸੋਨੀ ਨੇ ਕਿਹਾ ਕਿ ਅੰਮਿ੍ਰਤਸਰ ਇਕ ਵਿਰਾਸਤੀ ਤੇ ਇਤਿਹਾਸਿਕ ਸ਼ਹਿਰ ਹੈ ਅਤੇ ਇਸ ਦੀ ਵਿਰਾਸਤ ਨੂੰ ਕਾਇਮ ਰੱਖਣ ਲਈ ਨਗਰ ਨਿਗਮ ਵਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ।ਸੋਨੀ ਨੇ ਕਿਹਾ ਕਿ ਵਿਰਾਸਤੀ ਇਮਾਰਤਾਂ ਨੂੰ ਸਾਂਭਣ ਲਈ ਇਨ੍ਹਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੀ ਸਾਡੀ ਪੀੜੀ ਇਨ੍ਹਾਂ ਵਿਰਾਸਤਾਂ ਬਾਰੇ ਜਾਣ ਸਕੇ।
    ਸ੍ਰੀ ਸੋਨੀ ਨੇ ਕਿਹਾ ਕਿ ਸਮਾਰਟ ਸਿਟੀ ਸਕੀਮ ਅਧੀਨ ਪੂਰੇ ਸ਼ਹਿਰ ਵਿਚ ਵੱਖ-ਵੱਖ ਤਰ੍ਹਾਂ ਦੇ ਵਿਕਾਸ ਦੇ ਕਾਰਜ ਚਲ ਰਹੇ ਹਨ ਤਾਂ ਜੋ ਇਸ ਪਵਿੱਤਰ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ। ਸ੍ਰੀ ਸੋਨੀ ਨੇ ਕਿਹਾ ਕਿ ਅੰਮਿ੍ਰਤਸਰ ਵਿੱਚ ਰੋਜ਼ਾਨਾ ਡੇਢ ਲੱਖ ਤੋਂ ਵੱਧ ਸ਼ਰਧਾਲੂ ਆਉਂਦੇ ਹਨ ਅਤੇ ਸ਼ਹਿਰ ਨੂੰ ਹਰੇਕ ਪਾਸਿਓਂ ਸੁੰਦਰੀਕਰਨ ਕਰਕੇ ਟੂਰਿਜ਼ਟ ਨੂੰ ਵੀ ਵਧਾਵਾ ਦਿੱਤਾ ਜਾ ਸਕਦਾ ਹੈ।
    ਸੋਨੀ ਨੇ ਕਿਹਾ ਕਿ ਵਿਰਾਸਤੀ ਅਤੇ ਇਤਿਹਾਸਿਕ ਸਾਂਭ ਸੰਭਾਲ ਲਈ ਕੇਂਦਰ ਸਰਕਾਰ ਵਲੋਂ ਸਿੱਧੇ ਤੌਰ `ਤੇ ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੰਡ ਦਿੱਤੇ ਜਾ ਰਹੇ ਹਨ।ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ਵਲੋਂ ਸੋਨੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ  ਗੁਰਿੰਦਰ ਮਕਣਾ ਵਲੋਂ ਹਾਸਰਸ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਸ੍ਰੀ ਸੁਨੀਲ ਗਾਖੜ ਅੰਡਰ ਸੈਕਟਰੀ ਮਕਾਨ ਤੇ ਸ਼ਹਿਰ ਵਿਕਾਸ ਮੰਤਰਾਲਾ, ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਐਸ ਸ੍ਰੀਵਾਸਤਵਾ ਪੁਲਿਸ ਕਮਿਸ਼ਨਰ ਅੰਮਿ੍ਰਤਸਰ, ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਅੰਮਿ੍ਰਤਸਰ, ਸ੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ, ਨਿਤੀਸ਼ ਸਿੰਗਲਾ ਜੁਆਇੰਟ ਕਮਿਸ਼ਨਰ ਨਗਰ ਨਿਗਮ, ਵਿਕਾਸ ਸੋਨੀ ਕੌਂਸਲਰ, ਜੁਗਲ ਕਿਸ਼ੋਰ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ ਵੀ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply