ਸਮਰਾਲਾ, 12 ਅਕਤੂਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ਦੇ ਡੀ.ਪੀ.ਈ ਬੀਰਪਾਲ ਸਿੰਘ ਗਿੱਲ ਨੂੰ ਉਨ੍ਹਾਂ ਦੀ ਸ਼ਲਾਘਾਯੋਗ
ਕਾਰਗੁਜ਼ਾਰੀ ਕਾਰਨ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਮੌਕੇ ‘ਅਧਿਆਪਕ ਵਿਸ਼ੇਸ਼ ਪੁਰਸਕਾਰ’ ਮਿਲਣ ਉਪਰੰਤ ਅੱਜ ਮਾਤਾ ਗੁਰਦੇਵ ਕੌਰ ਸ਼ਾਹੀ ਸਪੋਰਟਸ ਕਾਲਜ ਝਕੜੌਦੀ ਵਿਖੇ ਇੱਕ ਖੇਡ ਸਮਾਗਮ ਦੌਰਾਨ ਸਮਰਾਲਾ ਜੋਨ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਵੱਲੋਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਜ਼ੋਨ ਕਨਵੀਨਰ ਪਿ੍ਰੰਸੀਪਲ ਗੁਰਦੀਪ ਸਿੰਘ ਰਾਏ, ਡਾਇਰੈਕਟਰ ਗੁਰਵੀਰ ਸਿੰਘ ਸ਼ਾਹੀ, ਪਿ੍ਰੰਸੀਪਲ ਗੁਰਜੰਟ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਪ੍ਰਸਿੱਧ ਨਾਟਕਕਾਰ ਆਤਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਬੀਰਪਾਲ ਸਿੰਘ ਗਿੱਲੋਂ ਵੱਲੋਂ ਵੱਖ ਵੱਖ ਖੇਤਰਾਂ ਅਤੇ ਖੇਡਾਂ ਵਿੱਚ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਦਾ ਜ਼ਿਕਰ ਕੀਤਾ ਅਤੇ ਉਮੀਦ ਕੀਤੀ ਕਿ ਬੀਰਪਾਲ ਸਿੰਘ ਆਪਣੇ ਵੱਲੋਂ ਕੀਤੇ ਜਾ ਰਹੇ ਕਾਰਜ ਨੂੰ ਹੋਰ ਤਨਦੇਹੀ ਅਤੇ ਸ਼ਿੱਦਤ ਨਾਲ ਨਿਭਾਉਣਗੇ ਅਤੇ ਹੋਰ ਤਰੱਕੀ ਦੀਆਂ ਪੁਲਾਘਾਂ ਪੁੱਟਣਗੇ।
ਅੰਡਰ-19 ਬੈਡਮਿੰਟਨ ਸਟੇਟ ਵਿੱਚੋਂ ਸੋਨ ਤਮਗਾ ਪ੍ਰਾਪਤ ਕਰਨ ਵਾਲੀ ਬੀਰਪਾਲ ਸਿੰਘ ਗਿੱਲ ਦੀ ਬੇਟੀ ਕਿਰਪਾਨਿਧ ਕੌਰ ਗਿੱਲ ਦਾ ਵੀ ਸਨਮਾਨ ਕੀਤਾ ਗਿਆ।ਇਸ ਸਨਮਾਨ ਸਮਾਗਮ ਵਿੱਚ ਬੈਡਮਿੰਟਨ ਖਿਡਾਰੀ ਬੇਟਾ ਨਵਰਾਜ ਸਿੰਘ ਗਿੱਲ ਅਤੇ ਪਤਨੀ ਚਰਨਜੀਤ ਕੌਰ ਵੀ ਹਾਜ਼ਰ ਸਨ।ਵੱਖ-ਵੱਖ ਬੁਲਾਰਿਆਂ ਵੱਲੋਂ ਇਸ ਪਰਿਵਾਰ ਨੂੰ ‘ਖੇਡ ਪਰਿਵਾਰ’ ਦਾ ਦਰਜਾ ਦਿੱਤਾ ਗਿਆ।ਪ੍ਰਸਿੱਧ ਰੰਗਕਰਮੀ ਅਤੇ ਨਾਟਕਕਾਰ ਰਾਜਵਿੰਦਰ ਸਿੰਘ ਸਮਰਾਲਾ ਨੇ ਕਿਹਾ ਕਿ ਚੰਗੇ ਰਾਸ਼ਟਰ ਦਾ ਨਿਰਮਾਣ ਇੱਕ ਚੰਗਾ ਅਧਿਆਪਕ ਹੀ ਕਰ ਸਕਦਾ ਹੈ।ਇਸ ਵਿਸ਼ੇਸ਼ ਸਮਾਗਮ ਵਿੱਚ ਜ਼ੋਨ ਸਮਰਾਲਾ ਦੇ ਸਮੂਹ ਸਰੀਰਕ ਸਿੱਖਆ ਅਧਿਆਪਕ, ਸ਼ਾਹੀ ਸਪੋਰਟਸ ਕਾਲਜ ਦਾ ਸਮੂਹ ਸਟਾਫ਼, ਇਲਾਕੇ ਦੇ ਖੇਡ ਪ੍ਰੇਮੀ ਅਤੇ ਰੰਗ ਮੰਚ ਦੇ ਕਲਾਕਾਰ ਹਾਜ਼ਰ ਸਨ, ਸਾਰਿਆਂ ਨੇ ਬੀਰਪਾਲ ਸਿੰਘ ਨੂੰ ਮਿਲੇ ਸਨਮਾਨ ਦੀ ਵਧਾਈ ਦਿੱਤੀ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media