ਭੀਖੀ, 14 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸੁਬਾ ਆਗੂ ਗੁਰਵਿੰਦਰ ਸਿੰਘ, ਜਿਲ੍ਹਾ ਆਗੂ ਸਤਨਾਮ ਸਿੰਘ ਖਿਆਲਾ, ਜਲ ਸਪਲਾਈ ਵਿਭਾਗ ਬ੍ਰਾਂਚ ਆਗੂ ਨਿਤੇਸ਼ ਗੁਪਤਾ ਨਰੇਗਾ ਯੂਨੀਅਨ ਨੇ ਅੱਜ ਇਥੇ ਇਕ ਸਾਂਝੇ ਪ੍ਰੈਸ ਬਿਆਨ ਰਾਹੀਂ ਸਰਵ ਸਿਖਿਆ ਅਭਿਆਨ ਅਤੇ ਰਮਸਾ ਅਧਿਆਪਕਾਂ ਦੀ ਤਨਖਾਹ ਘਟਾਉਣ, ਪਾਵਰਕਾਮ ਠੇਕਾ ਮੁਲਾਜ਼ਮ ਸੀ.ਐਚ.ਪੀ ਦੇ ਵਰਕਰਾਂ ਦੀਆਂ 50 ਪ੍ਰਤੀਸ਼ਤ ਛਾਂਟੀਆਂ, ਪਨਬਸ ਰੋਡਵੇਜ਼ ਕਾਮਿਆ ਦੀਆ ਛਾਂਟੀਆਂ ਅਤੇ ਪੇਂਡੂ ਜਲ ਘਰਾਂ ਦੇ ਪੰਚਾਇਤੀਕਰਨ ਦੇ ਵਿਰੋਧ ਵਿੱਚ ਅੱਜ ਜਿਲਾ/ਬ੍ਰਾਂਚ ਮਾਨਸਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ਼ ਪ੍ਰਦਰਸਨ ਕੀਤਾ ਗਿਆ।
ਉਪਰੋਕਤ ਆਗੂਆ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋ ਇਸ ਦਾ ਸਖਤ ਨੋਟਿਸ ਲੈਦੇ ਦੱਸਿਆ ਕਿ ਇੰਨਲਿਸਟਮੈਟ, ਕੰਪਨੀਆਂ, ਠੇਕੇਦਾਰਾਂ ਰਾਹੀਂ, ਸੁਸਾਇਟੀ ਅਧੀਨ ਸਮੂਹ ਪੰਜਾਬ ਦੇ ਵਿਭਾਗਾਂ ਅੰਦਰ ਕੰਮ ਕਰਦੇ ਕੰਟਰੈਕਟਰ ਕਾਮਿਆਂ ਨੂੰ ਉਹਨਾਂ ਦੇ ਪਿਤਰ ਵੀ ਵਿਭਾਗ ਵਿੱਚ ਲਿਆ ਕੇ 2016 ਵਿੱਚ ਬਣੇ ਇੰਪਲਾਇਰ ਵੈਲਫੇਅਰ ਐਕਟ ਆਗੂ ਕਰਵਾਉਣ, ਰਹਿੰਦੀਆਂ ਕੈਟਾਗਰੀਆਂ ਨੂੰ ਵੀ ਇਸ ਐਕਟ ਵਿੱਚ ਸ਼ਾਮਿਲ ਕਰਵਾਉਣ ਅਤੇ ਅਧਿਆਪਕਾਂ ਨੂੰ ਉਹਨਾਂ ਦੀਆਂ ਮੌਜੂਦਾ ਤਨਖਾਹਾਂ ਅਨੁਸਾਰ ਰੈਗੂਲਰ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਆਗੂਆ ਨੇ ਦੱਸਿਆ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋ ਵੋਟਾਂ ਤੋ ਪਹਿਲਾ ਕੀਤੇ ਗਏ ਸਾਰੇ ਵਾਦਿਆ ਨੂੰ ਛੱਡ ਕੇ ਹੁਣ ਪੰਜਾਬ ਦੇ ਲੋਕਾਂ, ਕਿਸਾਨਾਂ ਮਜਦੂਰਾਂ ਦਾ ਗਲਾ ਘੁੱਟਣ ਵਾਲੀ ਨੀਤੀ `ਤੇ ਆਈ ਹੋਈ ਹੈ।ਉਹਨਾਂ ਕਿਹਾ ਕਿ ਪਾਵਰਕਾਮ ਮੁਲਾਜਮਾਂ ਨੂੰ ਨੋਕਰੀ ਤੋ ਕੱਢ ਦਿੱਤਾ ਗਿਆ ਜਿਸ ਦੀ ਲੜ੍ਹੀ ਵਿੱਚ ਪਹਿਲੀ ਕਿਸ਼ਤ ਰਾਹੀ 2000 ਪਾਵਰਕਾਮ ਮੁਲਾਜਮਾਂ ਨੂੰ ਨੋਕਰੀ ਤੋਂ ਹੱਥ ਧੋਣੇ ਪਏ ਅਤੇ ਪਨਬਸ ਰੋਡਵੇਜ ਦੇ ਵੀ ਕਈ ਵਰਕਰਾਂ `ਤੇ ਕੰਡੀਸ਼ਨ ਲਗਾ ਕੇ ਨੋਕਰੀ ਤੋਂ ਕੱਢ ਦਿੱਤੇ ਗਏ ਹਨ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆ ਇਹਨਾਂ ਲੋਕ ਮਾਰੂ ਨੀਤੀਆਂ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਗਿਆ ਹੈ, ਜਿਸ ਤਹਿਤ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ `ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੀਖਾ ਕੀਤਾ ਜਾਵੇਗਾ।
ਇਸ ਮੌਕੇ ਕੁਲਦੀਪ ਸਿੰਘ ਸਹਾਰਨਾ, ਚਮਕੌਰ ਸਿੰਘ ਜੁਗਨੂੰ, ਸਰਿੰਦਰ ਸਿੰਘ, ਮਨਦੀਪ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ ਮਾਖਾ, ਅਜੈਬ ਸਿੰਘ ਤਾਮਕੋਟ, ਲਵਪ੍ਰੀਤ ਸਿੰਘ, ਨਿਰਮਲ ਸਿੰਘ ਖਿਆਲਾ, ਲਛਮਣ ਸਿੰਘ ਭੁੱਲਰ ਆਦਿ ਮੌਜੂਦ ਰਹੇ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …