Friday, July 4, 2025
Breaking News

ਆੜ੍ਹਤੀਆਂ ਨੇ ਆਪਣੀਆਂ ਮੰਗਾਂ ਸਬੰਧੀ ਦਿੱਤਾ ਧਰਨਾ

ਭੀਖੀ, 14 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆੜਤੀਆ ਐਸੋਸੀਏਸ਼ਨ ਵਲੋਂ ਮਾਨਸਾ ਵਿਖੇ ਸੀ.ਸੀ.ਆਈ ਵਲੋਂ ਨਰਮੇ ਦੀ ਸਿੱਧੀ ਖਰੀਦ ਕਰਨ ਦੇ PPN1410201807ਵਿਰੋਧ ਵਿੱਚ ਮੁਕੰਮਲ ਹੜਤਾਲ ਕੀਤੀ ਗਈ ਅਤੇ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਨਵੀਂ ਅਨਾਜ਼ ਮੰਡੀ ਮਾਨਸਾ ਵਿਖੇ ਦਫਤਰ ਮਾਰਕੀਟ ਕਮੇਟੀ ਅੱਗੇ ਰੋਸ ਧਰਨਾ ਦਿੱਤਾ ਗਿਆ।
     ਇਸ ਹੜਤਾਲ ਦੀ ਗੱਲਾ ਮਜ਼ਦੂਰ ਯੂਨੀਅਨ ਮਾਨਸਾ ਵਲੋਂ ਵੀ ਪੂਰੀ ਹਮਾਇਤ ਕਰਦਿਆਂ ਰੋਸ ਧਰਨੇ ਵਿੱਚ ਸਮੂਲੀਅਤ ਕੀਤੀ ਗਈ।ਧਰਨੇ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੀ.ਸੀ.ਆਈ ਵਲੋਂ ਨਰਮੇਂ ਦੀ ਸਿੱਧੀ ਖਰੀਦ ਕਰਨ ਦਾ ਜੋ ਫੈਸਲਾ ਲਿਆ ਹੈ ਉਹ ਸਿਰਫ ਆੜਤੀ ਵਿਰੋਧੀ ਹੀ ਨਹੀਂ, ਸਗੋਂ ਇਹ ਕਿਸਾਨ ਅਤੇ ਮਜਦੂਰ ਵਿਰੋਧੀ ਵੀ ਹੈ।ਕਿਉਂਕਿ ਸੀ.ਸੀ.ਆਈ ਜੇਕਰ ਨਰਮੇ ਦੀ ਸਿੱਧੀ ਖਰੀਦ ਕਰਦੀ ਹੈ ਤਾਂ ਉਸ ਸੂਰਤ ਵਿਚ ਆੜਤੀਆਂ ਨੂੰ ਤਾਂ ਆੜਤ ਮਿਲਣੀ ਨਹੀਂ ਅਤੇ ਨਾਲ ਹੀ ਮਜਦੂਰ ਨੂੰ ਵੀ ਉਸ ਦੀ ਮਜਦੂਰੀ ਵੀ ਨਹੀਂ ਮਿਲਣੀ ਅਤੇ ਇਸ ਦੇ ਨਾਲ ਹੀ ਕਿਸਾਨ ਦੀ ਵੀ ਦੁਰਦਸ਼ਾ ਹੋਵੇਗੀ।ਕਿਉਕਿ ਸੀ.ਸੀ.ਆਈ ਦੇ ਨਿਯਮਾਂ ਅਨੁਸਾਰ 8 ਫੀਸਦੀ ਨਮੀ ਵਾਲਾ ਨਰਮਾ ਅਤੇ ਸਟੈਪਲ ਦੇ ਹਿਸਾਬ ਨਾਲ ਹੀ 5350/- ਰੁਪਏ ਰੇਟ ਦੇ ਖਰੀਦ ਕੀਤਾ ਜਾ ਸਕਦਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲੈਦਿਆ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਬੇਰੁਜਗਾਰੀ ਖਤਮ ਕਰਨ ਦੀ ਗੱਲ ਕਰ ਰਹੀ ਹੈ ਉਥੇ ਦੂਜੇ ਪਾਸੇ ਇਹੋ ਜਿਹੇ ਲੋਕ ਮਾਰੂ ਕਾਨੂੰਨ ਬਣਾ ਕੇ ਲੱਖਾਂ ਦੀ ਗਿਣਤੀ ਵਿੱਚ ਇਸ ਧੰਦੇ ਨਾਲ ਜੁੜੇ ਹੋਏ ਲੋਕਾਂ ਦੇ ਢਿੱਡ `ਤੇ ਲੱਤ ਮਾਰ ਕੇ ਇਨ੍ਹਾਂ ਨੂੰ ਬੇਰੁਜਗਾਰ ਕਰਨ ਤੇ ਤੁਲੀ ਹੋਈ ਹੈ, ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਗੋਂ ਇਸ ਦਾ ਮੂੰਹ ਤੋੜ ਜਬਾਬ ਦਿੱਤਾ ਜਾਵੇਗਾ ਇਸ ਨੂੰ ਅੰਦੋਲਨ ਨੂੰ ਪੂਰੇ ਪੰਜਾਬ ਵਿਚ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੋਕੇ ਗੱਲਾ ਮਜਦੂਰ ਯੂਨੀਅਨ ਦੇ ਪ੍ਰਧਾਨ ਬਚਿਤਰਪਾਲ ਸਿੰਘ ਨੇ ਕਿਹਾ ਕਿ ਜੋ ਕਿਸਾਨ ਮਜਦੂਰ ਅਤੇ ਆੜਤੀ ਦਾ ਨਹੁੰ ਮਾਸ ਦਾ ਰਿਸ਼ਤਾ ਸਦੀਆਂ ਪੁਰਣਾ ਚੱਲਿਆ ਆ ਰਿਹਾ ਹੈ ਤਾਂ ਇਹ ਕਾਨੂੰਨ ਲਾਗੂ ਹੋਣ ਦੇ ਨਾਲ ਇਹ ਰਿਸ਼ਤਾ ਟੁੱਟ ਜਾਵੇਗਾ।ਉਹਨਾਂ ਕਿਹਾ ਕਿ ਉਹ ਹਰ ਵੇਲੇ ਆਪਣੀ ਯੂਨੀਅਨ ਵਲੋਂ ਆੜਤੀ ਐਸੋਸੀਏਸ਼ਨ ਦੀ ਪਰੀ ਹਮਾਇਤ ਕਰਨਗੇ ਅਤੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ।
      ਇਸ ਮੋਕੇ ਉਪ ਪ੍ਰਧਾਨ ਅਸ਼ੋਕ ਕੁਮਾਰ ਦਾਨੇਵਾਲੀਆ, ਚੰਦਰਕਾਂਤ ਕੁੱਕੀ, ਰਕੇਸ਼ ਕੁਮਾਰ ਕਾਕੂ, ਤਰਸੇਮ ਚੰਦ ਕੱਦੂ, ਸੁਰਿੰਦਰ ਕੁਮਾਰ ਕਾਲਾ (ਰੱਲਾ), ਸਤਪਾਲ ਝੇਰਿਆਂ ਵਾਲੀ, ਬਾਬੂ ਹੁਕਮ ਚੰਦ, ਮਨੀ ਬਾਂਸਲ, ਮੁਖੀਆ ਰਾਪੁਰ, ਸਤੀਸ਼ ਕੁਮਾਰ ਲਾਹਲਾ, ਪ੍ਰਮੋਦ ਕੁਮਾਰ ਰੱਲਾ, ਰੋਸ਼ਨ ਲਾਲ, ਗੋਪਾਲ ਚੰਦ ਪੇਰੋਂ ਅਤੇ ਹੋਰ ਸਾਰੇ ਆੜਤੀ ਭਰਾ ਅਤੇ ਇਸਦੇ ਨਾਲ ਹੀ ਗੱਲਾ ਯੂਨੀਅਨ ਦੇ ਸ਼ਹਿਰੀ ਪ੍ਰਧਾਨ ਸਿੰਦਰਪਾਲ, ਸਕੱਤਰ ਸੁਰੇਸ਼ ਸਿੰਘ, ਜਰਨੈਲ ਸਿੰਘ, ਜੰਟਾ ਢਾਈ, ਛਾਗਾਂ, ਕਿਰਪਾ ਰਾਮ ਅਤੇ ਸਰਪ੍ਰਸਤ ਗੋਬਿੰਦ ਸਿੰਘ ਆਪਣੇ ਸਾਰੇ ਸਾਥੀਆਂ ਸਮੇਤ ਸ਼ਾਮਿਲ ਹੋਏ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply