Sunday, March 15, 2026

ਰੋਟਰੀ ਅੰਮ੍ਰਿਤਸਰ ਦੇ ਮੈਂਬਰਾਂ ਨੇ ਸਿੱਖੇ ਜੋੜਾਂ ਨੂੰ ਸਿਹਤਮੰਦ ਰੱਖਣ ਦੇ ਗੁਰ

ਰੋਬੋਟ ਨਾਲ ਗੋਡੇ ਦੇ ਜੋੜ ਬਦਲਣਾ ਇੱਕ ਕ੍ਰਾਂਤੀਕਾਰੀ ਤਕਨੀਕ – ਡਾ. ਅਵਤਾਰ ਸਿੰਘ

ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਅਮਨਦੀਪ ਹਸਪਤਾਲ ਵਲੋਂ ਰੋਟਰੀ ਕਲੱਬਾਂ ਨਾਲ ਮਿਲ ਕੇ ਇਕ ਵਿਸ਼ੇਸ਼ ਸੈਮੀਨਾਰ ਦਾ PPN1510201809ਆਯੋਜਨ ਕੀਤਾ ਗਿਆ, ਜਿਸ ਦੌਰਾਨ ਰੋਬੋਟ ਦੀ ਮਦਦ ਨਾਲ ਗੋਡੇ ਬਦਲਣ ਦੀ ਤਕਨੀਕ ‘ਤੇ ਚਾਨਣਾ ਪਾਇਆ ਗਿਆ ।
ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਦੇ ਚੀਫ਼ ਆਰਥੋਪੇਡਿਕ ਸਰਜਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਪੱਛਮੀ ਮੁਲਕਾਂ ਦੀ ਤੁਲਨਾ ਵਿੱਚ ਭਾਰਤ ‘ਚ ਗੋਡਿਆਂ ਦੇ ਖ਼ਰਾਬ ਹੋਣ ਦੀ ਸਮੱਸਿਆ ਕਿਤੇ ਜਿਆਦਾ ਹੈ, ਜਿਸ ਦਾ ਕਾਰਣ ਹੈ ਬੈਠਣ, ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਕਿਤੇ ਨਾ ਕਿਤੇ ਸਾਡਾ ਚੌਕੜੀ ਮਾਰ ਕੇ ਬੈਠਣਾ ਵੀ ਜਿੰਮੇਦਾਰ ਹੈ।ਕਸਰਤ ਬਹੁਤ ਘੱਟ ਕਰਦੇ ਹਾਂ ਅਤੇ ਹੁਣ ਤਾਂ ਸ਼ਰੀਰਕ ਕੰਮ ਵੀ ਦਿਨੋ-ਦਿਨ ਘਟਾਈ ਜਾ ਰਹੇ ਹਾਂ।ਜਿਸ ਕਾਰਣ ਜੋੜਾਂ, ਖਾਸ ਕਰ ਗੋਡਿਆਂ ਦੇ ਜੋੜਾਂ ‘ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ।
ਇਸ ਤੋਂ ਬਚਣ ਦੇ ਉਨ੍ਹਾਂ ਇੱਕ ਹੀ ਰਾਹ ਦੱਸਿਆ ਕਿ ਆਪਣੀ ਜੀਵਨਸ਼ੈਲੀ ਵਿੱਚ ਤੁਰੰਤ ਬਦਲਾਅ ਹੈ।ਉਨਾਂ ਉਤਰ ਭਾਰਤ ‘ਚ ਪਹਿਲੀ ਵਾਰ ਸਿਰਫ ਅਮਨਦੀਪ ਹਸਪਤਾਲ ਵਲੋਂ ਸ਼ੁਰੂ ਕੀਤੀ ਗਈ ਰੋਬੋਟ ਨਾਲ ਗੋਡੇ ਬਦਲਣ ਦੀ ਤਕਨੀਕ ਬਾਰੇ ਵੀ ਜਾਣਕਾਰੀ ਦਿੱਤੀ ।
ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਰੋਬੋਟ ਦੀ ਤਕਨੀਕ ਨਾਲ ਹੱਡੀ ਬਿਲਕੁੱਲ ਨਹੀਂ ਕੱਟਣੀ ਪੈਂਦੀ, ਬਲਕਿ ਖ਼ਰਾਬ ਹੱਡੀ ਨੂੰ ਰਗੜ ਕੇ ਸਾਫ਼ ਕੀਤਾ ਜਾਂਦਾ ਹੈ।ਇਸ ਤਰ੍ਹਾਂ ਖੂਨ ਬਹੁਤ ਘੱਟ ਵਗਦਾ ਹੈ ਅਤੇ ਹੱਡੀ ਦੀ ਕੁਦਰਤੀ ਮਜ਼ਬੂਤੀ ਬਣੀ ਰਹਿੰਦੀ ਹੈ ।ਉਨਾਂ ਦੱਸਿਆ ਕਿ ਰੋਬੋਟ ਤਕਨੀਕ ਰਾਹੀਂ ਗੋਡੇ ਬਦਲਣ ਦੀ ਸਰਜਰੀ ਦੌਰਾਨ ਆਪਰੇਸ਼ਨ ਕਰਨ ਤੋਂ ਪਹਿਲਾਂ ਹੀ ਰੋਬੋਟ ਦੀ ਮਦਦ ਨਾਲ ਕੰਪਿਊਟਰ ‘ਤੇ ਇੱਕ 3-ਡੀ ਤਸਵੀਰ ਬਣਾ ਲਈ ਜਾਂਦੀ ਹੈ।ਮਰੀਜ ਨੂੰ ਹਸਪਤਾਲ ‘ਚ ਬਹੁਤ ਘੱਟ ਸਮਾਂ ਰਹਿਣਾ ਪੈਂਦਾ ਹੈ ਅਤੇ ਉਹ ਬਹੁਤ ਜਲਦੀ ਤੰਦਰੁਸਤ ਹੋ ਕੇ ਵਾਪਿਸ ਆਪਣੇ ਕੰਮ ਕਾਰ ‘ਤੇ ਲੱਗ ਜਾਂਦਾ ਹੈ ।
ਇਸ ਪ੍ਰੋਗਰਾਮ ਦਾ ਆਯੋਜਨ ਅੰਮ੍ਰਿਤਸਰ ਦੇ ਸਮੂਹ ਰੋਟਰੀ ਕਲੱਬਾਂ ਵੱਲੋਂ ਕੀਤਾ ਗਿਆ।ਇਸ ਮੌਕੇ ਬੋਲਦੇ ਹੋਏ ਪ੍ਰੈਜ਼ੀਡੈਂਟ ਰੋਟੇਰੀਅਨ ਹਰਪ੍ਰੀਤ ਸਿੰਘ ਚਾਵਲਾ ਨੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕੀਤੀ।ਇਸ ਮੌਕੇ ਜ਼ਿਲਾ ਗਵਰਨਰ ਰੋਟੇਰੀਅਨ ਬ੍ਰਜੇਸ਼ ਸਿੰਘਲ, ਸਾਬਕਾ ਜ਼ਿਲ੍ਹਾ ਗਵਰਨਰ ਉਪਕਾਰ ਸਿੰਘ ਸੇਠੀ, ਜ਼ਿਲ੍ਹਾ ਗਵਰਨਰ ਰਾਜ ਟੰਡਨ ਸਾਬਕਾ, ਰੋਟੇਰੀਅਨ ਜਰਨੈਲ ਸਿੰਘ, ਰੋਟੇਰੀਅਨ ਜਤਿੰਦਰ ਸਿੰਘ, ਰੋਟੇਰੀਅਨ ਕਵਲਜੀਤ ਸਿੰਘ, ਰੋਟੇਰਿਅਨ ਹਰੀਸ਼ ਸ਼ਰਮਾ, ਰੋਟੇਰੀਅਨ ਰਸਜੀਤ ਖਹਿਰਾ, ਰੋਟੇਰੀਅਨ ਨਵਦੀਪ ਸਿੰਘ ਚਾਵਲਾ ਸਕੱਤਰ ਆਦਿ ਸਮੇਤ 100 ਤੋਂ ਜਿਆਦਾ ਰੋਟਰੀ ਮੈਂਬਰ ਹਾਜ਼ਿਰ ਸਨ।ਰੋਟਰੀ ਕਲੱਬ ਵਲੋਂ ਡਾ. ਅਵਤਾਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply