ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਅਖਬਾਰਾਂ ਵਿਚ ਦਰਸ਼ਨੀ ਡਿਉੜੀ ਦੇ ਪੁਰਾਣੇ ਦਰਵਾਜ਼ਿਆਂ ਬਾਰੇ ਜੋ ਭੁਲੇਖਾ ਪਾਇਆ ਜਾ ਰਿਹਾ ਹੈ ਉਹ ਬਿਲਕੁੱਲ ਬੇਬੁਨਿਆਦ ਹੈ।ਉਨਾਂ ਕਿਹਾ ਕਿ ਪੁਰਾਤਨ ਦਰਵਾਜੇ ਪ੍ਰੀਕਰਮਾਂ ਵਿਚ ਸਸ਼ੋੁਭਤ ਹਨ, ਜੋ ਆਮ ਸੰਗਤਾਂ ਦਰਸ਼ਨ ਲਈ ਰੱਖੇ ਗਏ ਹਨ।ਹਨ।ਇਸ ਸਬੰਧੀ ਜੇਕਰ ਕਿਸੇ ਨੂੰ ਕੋਈ ਸ਼ੱਕ ਸ਼ੁਭਾ ਹੋਵੇ, ਉਹ ਖੁੱਦ ਆ ਕੇ ਦਰਸ਼ਨ ਕਰਦੇ ਹਨ।
ਜਥੇਦਾਰ ਨੇ ਕਿਹਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵਲੋਂ ਅਨੇਕਾਂ ਵਿਘਨ ਪੈਣ ਦੇ ਬਾਵਜੂਦ ਵੀ ਦਿਨ ਰਾਤ ਦੀ ਮਿਹਨਤ ਨਾਲ ਤਿਆਰ ਕਰਵਾ ਕੇ ਨਵੇਂ ਦਰਵਾਜੇ ਦਰਸ਼ਨੀ ਡਿਉੜੀ ਵਿਖੇ ਲਗਾ ਦਿੱਤੇ ਗਏ ਹਨ ਤੇ ਪੁਰਾਣੇ ਦਰਵਾਜੇ ਸੰਭਾਲ ਕੇ ਰੱਖੇ ਗਏ ਹਨ, ਜਿੰਨਾਂ ਦੇ ਸੰਗਤਾਂ ਦਰਸ਼ਨ ਕਰ ਰਹੀਆਂ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …