ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਰਾਈਫ਼ਲ ਅਤੇ ਪਿਸਟਲ ਟੀਮ ਦੇ ਖਿਡਾਰੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੰਟਰ ਕਾਲਜ ਸ਼ੂਟਿੰਗ ਮੁਕਾਬਲੇ ’ਚ ਨਿਸ਼ਾਨੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੂੰਝਾਂ ਫ਼ੇਰ ਜਿੱਤ ਹਾਸਲ ਕਰਕੇ ਟਰਾਫ਼ੀ ’ਤੇ ਕਬਜ਼ਾ ਜਮਾਇਆ। ਰਾਈਫ਼ਲ ’ਚ ਲੜਕਿਆਂ ਦੀ ਟੀਮ ’ਚ ਖ਼ਾਲਸਾ ਕਾਲਜ ਨੇ 1737, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ 1716 ਅਤੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ 1713 ਨਾਲ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜਦ ਕਿ ਲੜਕੀਆਂ ਦੀ ਟੀਮ ’ਚ ਖ਼ਾਲਸਾ ਕਾਲਜ ਨੇ 1736 ਨਾਲ ਪਹਿਲਾਂ, ਬੀ.ਬੀ.ਕੇ. ਡੀ.ਏ.ਵੀ ਕਾਲਜ (ਵੂਮੈਨ), ਅੰਮ੍ਰਿਤਸਰ ਨੇ 1726 ਨਾਲ ਦੂਜਾ ਅਤੇ ਐਚ.ਐਮ.ਵੀ ਕਾਲਜ, ਜਲੰਧਰ ਨੇ 1607 ਨਾਲ ਤੀਜਾ ਸਥਾਨ ਹਾਸਲ ਕੀਤਾ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਇਸ ਉਪਲਬੱਧੀ ’ਤੇ ਵਧਾਈ ਦਿੰਦਿਆ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਹੋਰਨਾਂ ਸਰਗਰਮੀਆਂ ’ਚ ਨਿਪੁੰਨ ਕਰਨ ਲਈ ਹਰੇਕ ਪ੍ਰਕਾਰ ਦੀ ਜਾਇਜ਼ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਉਹ ਆਪਣੇ ਭਵਿੱਖ ਸੁਨਿਹਰਾ ਕਰ ਸਕਣ। ਉਨ੍ਹਾਂ ਇਸ ਮੌਕੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਤੋਂ ਇਲਾਵਾ ਇੰਟਰ ਕਾਲਜ ਸ਼ੂਟਿੰਗ (ਪਿਸਟਲ) ਪ੍ਰਤੀਯੋਗਤਾ ’ਚ ਵੀ ਕਾਲਜ ਦੀ ਲੜਕਿਆਂ ਦੀ ਟੀਮ ਨੇ 1684 ਨਾਲ ਪਹਿਲਾਂ, ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ 1644 ਨਾਲ ਦੂਸਰਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1506 ਨਾਲ ਤੀਸਰਾ, ਜਦ ਕਿ ਲੜਕੀਆਂ ਦੀ ਟੀਮ ਨੇ 1660, ਬੀ.ਬੀ.ਕੇ ਡੀ.ਏ.ਪੀ ਕਾਲਜ (ਵੂਮੈਨ), ਅੰਮ੍ਰਿਤਸਰ 1646 ਅਤੇ ਐਚ.ਐਮ.ਵੀ ਕਾਲਜ ਜਲੰਧਰ ਨੇ 1384 ਨਾਲ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਸ ਨਾਲ ਜਿੱਥੇ ਕਾਲਜ ਦੇ ਮਾਣ ’ਤੇ ਵਾਧਾ ਹੋਇਆ, ਉਥੇ ਉਨ੍ਹਾਂ ਦੇ ਮਾਤਾ-ਪਿਤਾ ਦਾ ਨਾਮ ਰੌਸ਼ਨ ਹੋਇਆ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਉਕਤ ਟੀਮਾਂ ਜਿਨ੍ਹਾਂ ’ਚੋਂ ਏਅਰ ਪਿਸਟਲ (ਲੜਕਿਆਂ) ਅਵਿਸ਼ਕਾਰ ਤੋਮਰ, ਸ਼ਿਵਮ ਤਿਆਗੀ, ਹਰਨੂਰ ਪਨੂੰ, ਅਸ਼ਵਨੀ ਕੁਮਾਰ ਅਤੇ ਲੜਕੀਆਂ ਦੀ ਟੀਮ ’ਚੋਂ, ਚਿੰਕੀ, ਜਸਪ੍ਰੀਤ ਅਤੇ ਕੋਮਲ, ਏਅਰ ਰਾਈਫ਼ਲ (ਲੜਕਿਆਂ) ’ਚ ਰਾਜ ਕੁਮਾਰ ਅਤੇ ਲੜਕੀਆਂ ’ਚ ਕਾਵਇਯਾ, ਸੁਨਿਧੀ ਚੌਹਾਨ ਅਤੇ ਅਵਨੀਤ ਨੂੰ ਚੰਡੀਗੜ੍ਹ ਵਿਖੇ 29 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਜਾ ਰਹੇ ਆਲ ਇੰਡੀਆ ਇੰਟਰਵਰਸਿਟੀ ਲਈ ਚੁਣਿਆ ਗਿਆ ਹੈ।ਉਨ੍ਹਾਂ ਨੇ ਇਸ ਮੌਕੇ ਖਿਡਾਰਨਾਂ ਨੂੰ ਜੀਵਨ ’ਚ ਹੋਰ ਪ੍ਰਾਪਤੀਆਂ ਤੇ ਉਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …