ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੂਬਾ ਕਮੇਟੀ ਵਲੋਂ ਕਵੀ ਸੁਰਜੀਤ ਗੱਗ `ਤੇ ਧਾਰਾ 295 ਏ
ਤਹਿਤ ਦਰਜ ਮੁਕੱਦਮਾ ਖਤਮ ਕਰਨ ਅਤੇ ਧਾਰਾ 295ਏ ਨੂੰ ਪੱਕੇ ਤੌਰ `ਤੇ ਰੱਦ ਕਰਨ ਸਬੰਧੀ ਗਵਰਨਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਤਹਿਸੀਲਦਾਰ ਬਠਿੰਡਾ ਨੂੰ ਮੈਮੋਰੰਡਮ ਦਿੱਤਾ ਗਿਆ। ਪ੍ਰਧਾਨ ਪ੍ਰਿੰ. ਬੱਗਾ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਪ੍ਰੈਸ ਸਕੱਤਰ ਡਾ: ਅਜੀਤਪਾਲ ਸਿੰਘ ਨੇ ਦੱਸਿਆ ਕਿ 295-ਏ ਬਹੁਤ ਹੀ ਕਾਹਲੀ ਵਿਚ ਬਗੈਰ ਕਿਸੇ ਜਨਤਕ ਵਿਚਾਰ ਚਰਚਾ ਦੇ ਪਾਸ ਕੀਤਾ ਗਿਆ ਹੈ।ਉਹਨਾਂ ਮੰਗ ਕੀਤੀ ਕਿ ਧਾਰਮਿਕ ਭਾਵਨਾਵਾਂ ਦੇ ਬਹਾਨੇ ਕੀਤੀ ਜਾਂਦੀ ਜਿਆਦਤੀ `ਤੇ ਤੁਰੰਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ 295-ਏ ਤਹਿਤ ਕਵੀ ਸੁਰਜੀਤ ਗੱਗ ਨਾਲ ਜਿਆਦਤੀ ਬਾਅਦ ਦਿੱਤੀ ਦਰਖ਼ਾਸਤ ਨੂੰ ਤੁਰੰਤ ਰੱਦ ਕੀਤਾ ਜਾਵੇ, ਕਿਉਂਕਿ ਇਹ ਦੋਸ਼ੀਆਂ ਵਲੋਂ ਆਪਣਾ ਬਚਾਅ ਕਰਨ ਦੇ ਪੱਖ ਤੋਂ ਦਿੱਤੀ ਗਈ ਹੈ।ਪਰ ਕਵੀ ਉਪਰ ਜਿਆਦਤੀ ਕਰਨ ਵਾਲਿਆਂ ਖਿਲਾਫ ਅਗਵਾ ਕਰਨ ਧਾਰਾ 365 307 ਜਾਨੋ ਮਾਰਨਾ, ਅਸਲਾ ਐਕਟ ਤਹਿਤ ਕਾਰਵਾਈ ਕੀਤੀ ਜਾਵੇ।
ਇਸ ਵਫਦ ਵਿਚ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਰਣਬੀਰ ਰਾਣਾ, ਅਮਰ ਸਿੰਘ ਸਿੱਧੂ, ਪੰਜਾਬ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮੌੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਲਛਮਣ ਸਿੰਘ ਸੇਵੇਵਾਲਾ, ਜਮਹੂਰੀ ਅਧਿਕਾਰ ਸਭਾ ਦੇ ਵਿੱਤ ਸਕੱਤਰ ਸੰਤੋਖ ਸਿੰਘ ਮੱਲ੍ਹਣ, ਕਾਰਜਕਾਰਨੀ ਮੈਂਬਰ ਮੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਕੁਮਾਰ ਘੁੱਦਾ, ਬੀਕੇਯੂ (ਉਗਰਾਹਾਂ) ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਤੇ ਸਲਾਹਕਾਰ ਜਗਸੀਰ ਸਿੰਘ ਝੁੰਬਾ, ਬੀ.ਕੇ.ਯੂ (ਡਕੰਦਾ) ਦੇ ਜਗਜੀਤ ਜੱਗਾ, ਦਮਜੀਤ ਦਰਸ਼ਨ, ਗੁਰਪਾਲ ਸਿਘ, ਜਸਪਾਲ ਮਾਨਖੇੜਾ, ਸੁਖਮੰਦਰ ਸਿੰਘ, ਮਨਪ੍ਰੀਤ ਸਿੰਘ, ਸੁਸ਼ਮਾ ਰਾਣੀ, ਰੰਗੀਲਾ ਸਿੰਘ, ਕਿਰਨਜੀਤ ਕੌਰ, ਅਕਾਸ਼ ਕੁਮਾਰ, ਮਨੀਸ਼ ਕੁਮਾਰ, ਗਿਆਨ ਸਿੰਘ ਸ਼ਾਮਲ ਸਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media