ਬਠਿੰਡਾ, 17 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਡੀ.ਏ.ਵੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਨੇ ‘ਵਿਗਿਆਨ ਅਤੇ ਤਕਨਾਲੌਜੀ ਵਿੱਚ ਨਵੀਨਤਾ‘ ਵਿਸ਼ੇ ‘ਤੇ ਵਿਸਥਾਰ ਭਾਸ਼ਣ ਕਰਵਾਇਆ।ਡਾ ਮਹਿੰਦਪਾਲ ਸਿੰਘ, ਪ੍ਰਿੰਸੀਪਲ ਮੁੱਖ ਵਕਤਾ ਦੇ ਤੌਰ ਤੇ ਪਹੁੰਚੇ। ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਵਰੇਸ਼ ਗੁਪਤਾ, ਸਟਾਫ਼ ਸੈਕਟਰੀ ਮਹੇਸ਼ਇੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਕੇ.ਐਸ ਮਾਨ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਡਾ. ਗੁਰਪ੍ਰੀਤ ਸਿੰਘ ਨੇ ਡਾ. ਮਹਿੰਦਰਪਾਲ ਸਿੰਘ ਬਾਰੇ ਸੰਖੇਪ ਜਾਣ-ਪਹਿਚਾਣ ਕਰਵਾਈ।ਡਾ. ਮਹਿੰਦਰਪਾਲ ਸਿੰਘ ਨੇ ਬ੍ਰਹਿਮੰਡ ਦੀ ਰਚਨਾ ਦੀ ਪ੍ਰਕਿਰਿਆ ਨੂੰ ਬਿੱਗ-ਬੈਂਡ ਥਿਊਰੀ ਦੁਆਰਾ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਵਿਚੋਂ ਹਵਾਲੇ ਦਿੰਦੇ ਹੋਏ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਨੇ ਇਸ ਸਾਰਥਿਕ ਅਤੇ ਗਿਆਨ ਭਰਪੂਰ ਭਾਸ਼ਣ ਲਈ ਡਾ. ਮਹਿੰਦਰਪਾਲ ਸਿੰਘ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਐਚ.ਐਸ ਅਰੋੜਾ, ਪ੍ਰੋ. ਅਮਨ ਮਲਹੋਤਰਾ, ਡਾ. ਪ੍ਰਵੀਨ ਬਾਲਾ ਅਤੇ ਪ੍ਰੋ. ਨੀਲਮ ਸਿੰਗਲਾ ਮੌਜੂਦ ਰਹੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …