ਭੀਖੀ/ਮਾਨਸਾ, 18 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਹੁਜਨ ਕ੍ਰਾਂਤੀ ਮੋਰਚਾ ਦੇ ਰਾਸ਼ਟਰੀ ਸੰਯੋਜਕ ਮਾਨਯੋਗ ਵਾਮਨ ਮੇਸ਼ਰਾਮ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ 7 ਨਵੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਪ੍ਰੀਵਰਤਨ ਯਾਤਰਾ ਅੱਜ ਮਾਨਸਾ ਜਿਲੇ ਦੇ ਹਲਕਾ ਜੋਗਾ ਦੇ ਪਿੰਡ ਅਕਲੀਆ ਤੋਂ ਸ਼ੁਰੂ ਹੋ ਕੇ ਬੁਰਜ ਝਬਰ, ਬੁਰਜ ਢਿੱਲਵਾਂ, ਉਭਾ, ਬੁਰਜ ਹਰੀ, ਤਾਮਕੋਟ, ਭੁਪਾਲ ਕਲਾਂ, ਅਤਲਾ ਕਲਾਂ, ਅਤਲਾ ਖੁਰਦ, ਸਮਾਉਂ, ਭੀਖੀ, ਕੋਟੜਾ, ਖਿਆਲਾ ਕਲਾਂ ਹੁੰਦੀ ਹੋਈ ਮਾਨਸਾ ਜਾ ਕੇ ਸਮਾਪਤ ਹੋਈ। ਇਸ ਯਾਤਰਾ ਦੌਰਾਨ ਮਾਨਯੋਗ ਵਾਮਨ ਮੇਸ਼ਰਾਮ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਿਤੀ 20 ਮਾਰਚ 2018 ਨੂੰ ਸੁਪਰੀਮ ਕੋਰਟ ਵਲੋਂ ਜੋ ਐਸ,ਸੀ, ਐਸ.ਟੀ ਐਕਟ ਦੇ ਵਿਰੋਧ ਵਿੱਚ ਫੈਸਲਾ ਸੁਣਾਇਆ ਗਿਆ ਹੈ।ਇਹ ਫੈਸਲਾ ਸੰਵਿਧਾਨ ਅਤੇ ਸਮਾਜਿਕ ਨਿਆਂ ਦੇ ਵਿਰੁੱਧ ਹੈ ਨਿਆਪਾਲਿਕਾ ਦੇ ਇਸ ਫੈਸਲੇ ਦੁਆਰਾ ਅਨੁਸੂਚਿਤ ਜਾਤੀ, ਜਨ ਜਾਤੀ ਉਪਰ ਅੱਤਿਆਚਾਰ ਕਰਨ ਵਾਲੇ ਲੋਕਾਂ ਨੂੰ ਉਤਸ਼ਾਹ ਮਿਲਦਾ ਹੈ।
ਇਸ ਸਮੇਂ ਉਨ੍ਹਾਂ ਨਾਲ ਨਿਸ਼ਾ ਮੇਸ਼ਰਾਮ, ਕੁਲਦੀਪ ਸਿੰਘ, ਈਸਾਪੁਰੀ ਸੂਬਾ ਪ੍ਰਧਾਨ ਬਹੁਜਨ ਮੁਕਤੀ ਪ੍ਰਧਾਨ ਰਜਿੰਦਰ ਸਿੰਘ ਜਵਾਹਰਕੇ ਮੀਤ ਪ੍ਰਧਾਨ ਕਿਸਾਨ ਵਿੰਗ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਦੀਪ ਅੰਬੇਡਕਰ, ਬਲਵੀਰ ਸਿੰਘ ਬੱਛੋਆਣਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ), ਸੁਖਚੈਨ ਸਿੰਘ ਅਤਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅ) ਜਿਲਾ ਮਾਨਸਾ, ਡਾ. ਸੁਰਿੰਦਰ ਸਿੰਘ ਕਨਵੀਨਰ ਬਹੁਜਨ ਕ੍ਰਾਂਤੀ ਮੋਰਚਾ ਮਾਨਸਾ, ਭੀਮ ਭੁਪਾਲ ਰਾਸ਼ਟਰੀ ਵਿਕਲਾਂਗ ਸੰਘ, ਲਸ਼ਮਣ ਸਿੰਘ ਭੁਪਾਲ, ਬਖਸ਼ੀਸ਼ ਸਿੰਘ, ਮਿੱਠੂ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਲਵਪ੍ਰੀਤ ਸਿੰਘ ਅਕਲੀਆ ਪ੍ਰਧਾਨ ਯੂਥ ਵਿੰਗ ਸਰਕਲ ਜੋਗਾ, ਗੁਰਮੀਤ ਸਿੰਘ ਝੱਬਰ, ਮਹਿੰਦਰ ਸਿੰਘ ਬੁਰਜ ਹਰੀ, ਹੈਂਡ ਗ੍ਰੰਥੀ ਨਾਜਰ ਸਿੰਘ ਅਤਲਾ, ਹਾਕਮ ਸਿੰਘ ਪ੍ਰਧਾਨ ਅਤਲਾ, ਸੁਖਰਾਜ ਸਿੰਘ ਅਤਲਾ ਅਤੇ ਸੁਖਜੀਤ ਕੌਰ ਅਤਲਾ ਆਦਿ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media