ਭੀਖੀ/ਮਾਨਸਾ, 18 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਲੋਕਾਂ ਨੂੰ ਘਰ ਵਿੱਚ ਵਰਤਣ ਲਈ ਗੁਣਵਤਾ ਭਰਪੂਰ ਦੁੱਧ ਲੈਣ ਲਈ ਪੰਜਾਬ ਸਰਕਾਰ ਵਲੋਂ ਪ੍ਰਦਾਨ ਕੀਤੀ ਗਈ ਮੁਫ਼ਤ ਦੁੱਧ ਟੈਸਟਿੰਗ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਪੰਜਾਬ ਡੇਅਰੀ ਵਿਕਾਸ ਵਿਭਾਗ ਦੇ ਜ਼ਿਲ੍ਹਾ ਮਾਨਸਾ ਦੇ ਡਿਪਟੀ ਡਾਇਰੈਕਟਰ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਵਿਭਾਗ ਵਲੋਂ ਜ਼ਿਲ੍ਹਾ ਮਾਨਸਾ ਵਿੱਚ 1 ਅਪ੍ਰੈਲ ਤੋਂ 16 ਅਕਤੂਬਰ ਤੱਕ ਦੁੱਧ ਦੇ 302 ਨਮੂਨੇ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 127 ਨਮੂਨੇ ਮਿਆਰਾਂ ਤੋਂ ਘੱਟ ਪਾਏ ਗਏ।
ਉਨ੍ਹਾਂ ਦੱੱਸਿਆ ਕਿ ਲੋਕਾਂ ਵੱਲੋਂ ਖਪਤ ਲਈ ਲਏ ਜਾਂਦੇ ਦੁੱਧ ਦਾ ਮਿਆਰ ਚੈਕ ਕਰਨ ਲਈ ਵਿਭਾਗ ਵੱਲੋਂ ਸ਼ਹਿਰਾਂ ਅਤੇ ਕਸਬਿਆਂ ਵਿੱਚ 1 ਅਪ੍ਰੈਲ ਤੋਂ ਹੁਣ ਤੱਕ 11 ਦੁੱਧ ਖੱਪਤਕਾਰ ਜਾਗਰੂਕਤਾ ਕੈਂਪ ਲਾਏ ਗਏ, ਜਿਨ੍ਹਾਂ ਵਿੱਚ 278 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ 159 ਨਮੂਨੇ ਸਹੀ ਪਾਏ ਗਏ ਜਦਕਿ 119 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਸਮੇਂ `ਤੇ ਪੇਂਡੂ ਖੇਤਰ ਵਿੱਚ 4 ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਾ ਕੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਕੀਮਾਂ, ਗਤੀਵਿਧੀਆਂ ਅਤੇ ਸਹੂਲਤਾਂ ਪ੍ਰਤੀ ਜਾਣੂ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਖੇਤੀ ਦੇ ਸਹਾਇਕ ਧੰਦੇ ਜਿਵੇਂ ਡੇਅਰੀ ਫ਼ਾਰਮਿੰਗ ਅਤੇ ਮੱਛੀ, ਸੂਰ ਤੇ ਬੱਕਰੀ ਪਾਲਣ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਕਰੀਬ 450 ਕਿਸਾਨ ਭਾਗ ਲੈ ਚੁੱਕੇ ਹਨ।
ਉਨਾਂ ਜਿਥੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੇਅਰੀ ਫ਼ਾਰਮਿੰਗ ਦਾ ਕਿੱਤਾ ਅਪਨਾਉਣ ਅਤੇ ਮਿਆਰੀ ਦੁੱਧ ਸਪਲਾਈ ਕਰਕੇ ਤੰਦਰੁਸਤ ਪੰਜਾਬ ਮਿਸ਼ਨ ਵਿੱਚ ਸਹਿਯੋਗ ਦੇਣ, ਉਥੇ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਵਲੋਂ ਦੁੱਧ ਟੈਸਟ ਕਰਾਉਣ ਦੀ ਮੁਫ਼ਤ ਸਹੂਲਤ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਕਿਹਾ ਤਾਂ ਜੋ ਉਹ ਆਪਣੇ ਘਰ ਲਈ ਗੁਣਵੱਤਾ ਭਰਪੂਰ ਦੁੱਧ ਵਰਤ ਸਕਣ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media