Sunday, March 15, 2026

ਜਿਲ੍ਹਾ ਭੱਠਾ ਮਾਲਕ ਐਸੋਸੀਏਸ਼ਨ ਦੀ ਮੀਟਿੰਗ ਹੋਈ

PPN1810201805ਭੀਖੀ/ਮਾਨਸਾ, 18 ਅਕਤੂਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿਲ੍ਹਾ ਭੱਠਾ ਮਾਲਕ ਐਸ਼ੋਸੀਏਸਨ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਤਰਸੇਮ ਸਿੰਗਲਾ ਦੀ ਅਗਵਾਈ ਵਿੱਚ ਸਥਾਨਕ ਭੱਠਾ ਦਫਤਰ ਵਿਖੇ ਹੋਈ।ਇਸ ਮੌਕੇ ਬੋਲਦਿਆਂ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀਆਂ ਕਾਰੋਬਾਰੀਆਂ ਨਾਲ ਵਾਅਦਾ ਖਿਲਾਫੀ ਕਰਨ ਦੀ ਨੀਤੀ ਦੇ ਵਿਰੋਧ ਵਿੱਚ ਭੱਠੇ ਅਗਲੇ ਸਾਲ ਦੀ 1 ਫਰਵਰੀ ਤੱਕ ਬੰਦ ਰੱਖਣ ਦਾ ਫੈਸ਼ਲਾ ਅਟੱਲ ਹੈ।
ਮੀਟਿੰਗ ਵਿੱਚ ਜਿਲ੍ਹੇ ਭਰ ਦੇ ਬਲਾਕ ਤੋਂ ਆਏ ਭੱਠਾ ਮਾਲਕਾ ਨੇ ਸਰਕਾਰ ਦੀਆਂ ਗਲਤ ਨੀਤੀਆ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਦੂਸ਼ਣ ਕੰਟਰੌਲ ਬੋਰਡ ਨੇ ਅ੍ਰਪੈਲ ਮਹੀਨੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਭੱਠੇ ਚਾਲੂ ਸਾਲ ਦੇ ਮਹੀਨਾ 1 ਅਕਤੂਬਰ ਤੋਂ ਅਗਲੇ ਸਾਲ 31 ਜਨਵਰੀ ਤੱਕ ਵਾਤਾਵਰਣ ਪ੍ਰਦੂਸ਼ਣ ਨੂੰ ਦੇਖਦੇ ਹੋਏ ਬੰਦ ਰੱਖਣ ਦੇ ਹੁਕਮ ਦਿੱਤੇ ਸਨ, ਪਰ ਹੁਣ ਸਰਕਾਰ ਨੇ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਨਵਾਂ ਕਾਨੂੰਨ ਗਰੈਪ ਲਗ੍ਹਾ ਦਿੱਤਾ ਹੈ।ਭੱਠਾ ਕਾਰੋਬਾਰੀਆ ਦਾ ਕਹਿਣਾ ਹੈ ਕਿ ਭੱਠੇ ਮੌਕੇ ਤੇ ਦਿਸ਼ਾਂ ਨਿਰਦੇਸ਼ ਦੇਣ ਨਾਲ ਨਾ ਤਾ ਮੌਕੇ ਤੇ ਬੰਦ ਹੁੰਦਾ ਹੈ ਅਤੇ ਨਾ ਹੀ ਮੌਕੇ ਪਰ ਚਾਲੂ ਹੁੰਦਾ ਹੈ ਇਸ ਨੂੰ ਬੰਦ ਜਾਂ ਚਾਲੂ ਕਰਨ ਲਈ ਘੱਟ ਤੋਂ ਘੱਟ ਤਿੰਨ ਮਹੀਨੇ ਪਹਿਲਾਂ ਪਲਾਨਿੰਗ (ਵਿਊਤਬੰਦੀ) ਕਰਨੀ ਪੈਦੀ ਹੈ।ਭੱਠਾ ਯੂਨੀਅਨ ਨੇ ਸਰਕਾਰ ਦੇ ਇਸ ਗਲਤ ਨਾਦਰਸ਼ਾਹੀ ਫੈਸਲੇ ਦਾ ਵਿਰੋਧ ਕੀਤਾ ਜਾਵੇਗਾ ਜੋ ਭੱਠਾ ਉਦਯੋਗ ਨੂੰ ਬੰਦ ਕਰਨ ਤੇ ਤੁੱਲੀ ਹੋਈ ਹੈ ਅਤੇ ਦੂਸਰਾ ਜੋ ਸਰਕਾਰ ਨੇ ਭੱਠਿਆਂ ਨੂੰ ਹਾਈ ਡਰਾਫਟ ਕਰਨ ਦੀ ਸਮਾਂ ਸੀਮਾ 31 ਮਾਰਚ 2019 ਕੀਤੀ ਹੋਈ ਹੈ। ਉਸ ਨੂੰ ਘੱਟੋ-ਘੱਟ ਤਿੰਨ ਸਾਲ ਵਧਾਇਆ ਜਾਵੇ ਤਾਂ ਕਿ ਭੱੱੱਠਾ ਕਾਰੋਬਾਰ ਦਾ ਨੁਕਸਾਨ ਨਾ ਹੋਵੇ।ਇਸ ਸਮੇ ਸਾਰੇ ਜਿਲ੍ਹੇ ਦੇ ਭੱਠਾ ਕਾਰੋਬਾਰੀਆਂ ਨੇ ਆਪਣੇ ਭੱਠੇ 1 ਫਰਵਰੀ 2019 ਤੱਕ ਬੰਦ ਰੱਖਣ ਦਾ ਫੈਸ਼ਲਾ ਕੀਤਾ।
ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਸੁਰਿੰਦਰ ਮੰਗਲਾ, ਵਾਇਸ ਪ੍ਰਧਾਨ ਰਕੇਸ਼ ਜਿੰਦਲ, ਸੈਕਟਰੀ ਪ੍ਰੇਮ ਜਿੰਦਲ, ਕੈਸੀਅਰ ਪਰੇਮ ਜੋਗਾ, ਪਰਮਜੀਤ ਗਰਗ,ਕਾਨੂੰਨੀ ਸਲਾਹਕਾਰ ਐਡਵੋਕੇਟ ਮਨੋਜ ਗੋਇਲ, ਜਸਪਾਲ ਗਰਗ, ਮੱਘਰ ਮੱਲ ਖਿਆਲਾ, ਕ੍ਰਿਸ਼ਨ ਸੈਟੀ, ਸੰਜੂ ਕਾਠ, ਜਤਿੰਦਰ ਸ਼ਰਮਾ, ਜਸਵਿੰਦਰ ਬਰੇਟਾ, ਬੰਟੀ ਜਿੰਦਲ, ਬੂਟਾ ਰਾਮ ਭੀਖੀ, ਅਸ਼ੋਕ ਬਿੱਟੂ ਖਿਆਲਾ, ਬਾਬਰ ਚੰਦ, ਕ੍ਰਿਸ਼ਨ ਗੇਹਲਾਂ, ਮਾਸਟਰ ਰੋਸ਼ਨ ਲਾਲ, ਹਾਕਮ ਚੰਦ ਮਾਸਟਰ, ਨੋਹਰ ਚੰਦ ਝੁਨੀਰ, ਕ੍ਰਿਸ਼ਨ ਜੋਗਾ, ਸਤੀਸ਼ ਕੁਮਾਰ, ਮਦਨ ਜੋਗਾ, ਰਾਮ ਬਾਬੂ ਅਤੇ ਮੇਜਰ ਸਿੰਘ ਸਰਦੂਲਗੜ੍ਹ ਵੀ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply