Sunday, March 15, 2026

ਡੀ.ਸੀ ਸੰਘਾ ਵਲੋਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਹਦਾਇਤ

ਪੁੱਠੇ ਰਸਤੇ ਆਉਂਦੇ ਰਾਹਗੀਰਾਂ ਦੇ ਕੋਲ ਖੜ ਕੇ ਕਟਵਾਏ ਚਲਾਨ

PPN1810201806ਅੰਮ੍ਰਿਤਸਰ, 18 ਅਕਤਬੂਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਚੰਡੀਗੜ੍ਹ ਤੋਂ ਅੰਮ੍ਰਿਤਸਰ ਆਉਂਦੇ ਵਕਤ ਜਦ ਬਿਆਸ ਕਸਬੇ ਨੇੜੇ ਡਿਪਟੀ ਕਮਿਸ਼ਨਰ ਨੇ ਜੀ.ਟੀ ਰੋਡ ’ਤੇ ਗਲਤ ਪਾਸੇ ਜਾਂਦੇ ਲੋਕਾਂ ਨੂੰ ਵੇਖਿਆ ਤਾਂ ਉਨਾਂ ਉਥੇ ਖੜ੍ਹੇ ਪੁਲਿਸ ਕਰਮਚਾਰੀਆਂ ਨੂੰ ਬੁਲਾ ਕੇ ਇੰਨਾਂ ਸਕੂਟਰ, ਮੋਟਰਸਾਈਕਲ, ਟਰੱਕਾਂ ਆਦਿ ਨੂੰ ਰੁਕਵਾਇਆ ਅਤੇ ਮੌਕੇ ’ਤੇ ਹੀ ਪੁਲਿਸ ਕੋਲੋਂ ਚਲਾਨ ਕਟਵਾਏ।ਡਿਪਟੀ ਕਮਿਸ਼ਨਰ ਦੇ ਇਸ ਸੰਖੇਪ ਪੜਾਅ ਦੌਰਾਨ ਵੀ 20 ਦੇ ਕਰੀਬ ਵਾਹਨ ਗਲਤ ਪਾਸੇ ਤੋਂ ਆਉਂਦੇ ਕਾਬੂ ਆ ਗਏ, ਜਿੰਨਾ ਨੇ ਚਲਾਨ ਪੁਲਿਸ ਨੇ ਕੀਤੇ।ਸੰਘਾ ਨੇ ਇਸ ਮੌਕੇ ਐਸ ਡੀ ਐਮ ਬਾਬਾ ਬਕਾਲਾ ਦੀਪਕ ਭਾਟੀਆ ਨੂੰ ਵੀ ਮੌਕੇ ’ਤੇ ਸੱਦਿਆ ਅਤੇ ਜੀ.ਟੀ ਰੋਡ ’ਤੇ ਲੋਕਾਂ ਵਲੋਂ ਥਾਂ-ਥਾਂ ਕੀਤੀ ਜਾ ਰਹੀ ਗਲਤ ਪਾਸੇ ਦੀ ਡਰਾਇਵਿੰਗ ਵਿਖਾਈ।ਉਨਾਂ ਇੱਥੇ ਇਕ ਵੱਡੇ ਸਕੂਲ ਦੀਆਂ ਬੱਸਾਂ ਦੀਆਂ ਗਲਤ ਪਾਸੇ ਤੋਂ ਆ ਰਹੀਆਂ ਬੱਸਾਂ ਨੂੰ ਗੰਭੀਰਤਾ ਨਾਲ ਲੈਂਦੇ ਸਕੂਲ ਪ੍ਰਿੰਸੀਪਲ ਨੂੰ ਵੀ ਤਲਬ ਕੀਤਾ।
      ਸੰਘਾ ਨੇ ਇਸ ਮੌਕੇ ਟ੍ਰੈਫਿਕ ਪ੍ਰਬੰਧ ਵੇਖ ਰਹੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੇਵਲ ਆਪਣੀ ਡਿਊਟੀ ਵਾਹਨਾਂ ਦੇ ਕਾਗਜ਼ ਜਾਂ ਡਰਾਈਵਰ ਦਾ ਲਾਇਸੈਂਸ ਆਦਿ ਵੇਖਣ ’ਤੇ ਕੇਂਦਰਤ ਨਾ ਕਰਨ, ਬਲਕਿ ਅਜਿਹੇ ਲੋਕ, ਜੋ ਕਿ ਗਲਤ ਗੱਡੀ ਪਾਰਕਿੰਗ ਕਰਨ ਜਾਂ ਗਲਤ ਪਾਸੇ ਤੋਂ ਆ ਕੇ ਹਾਦਸੇ ਦਾ ਕਾਰਨ ਬਣ ਸਕਦੇ ਹਨ, ਉਨਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਉਣ।ਸੰਘਾ ਨੇ ਕਿਹਾ ਕਿ ਗਲਤ ਡਰਾਈਵਿੰਗ ਅਤੇ ਆਵਾਜਾਈ ਨਿਯਮ ਤੋੜਨੇ ਹੀ ਅਕਸਰ ਸੜਕੀ ਹਾਦਸੇ ਦਾ ਕਾਰਨ ਬਣਦੇ ਹਨ, ਜਿਸ ਵਿਚ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply