Tuesday, September 1, 2026

ਟ੍ਰੈਫਿਕ ਅਜੈੂਕੇਸ਼ਨ ਸੈਲ ਨੇ ਕਰਵਾਇਆ ਸਕੂਲੀ ਬੱਚਿਆਂ ਦਾ ਭਾਸ਼ਨ ਮੁਕਾਬਲਾ

PPN1810201811ਅੰਮਿ੍ਤਸਰ, 18 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵਾ ਆਈ.ਪੀ.ਐਸ ਦੇ ਨਿਰਦੇਸ਼ਾ ਅਨੁਸਾਰ ਮਨਾਏ ਜਾ ਰਹੇ `ਸ਼ਹੀਦੀ ਯਾਦਗਾਰੀ ਹਫਤੇ` ਦੇ ਤੀਸਰੇ ਦਿਨ ਅੱਜ ਟ੍ਰੈਫਿਕ ਅਜੈੂਕੇਸ਼ਨ ਸੈਲ ਵਲੋ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦਾ ਭਾਸ਼ਨ ਮੁਕਾਬਲਾ ਕਰਵਾਇਆ ਗਿਆ।ਇਸ ਮੋਕੇ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ।ਇਸ ਮੁਕਾਬਲੇ ਵਿੱਚ 15 ਸਕੂਲਾਂਾ ਦੇ ਬੱਚਿਆ ਨੇ ਭਾਗ ਲਿਆ ਅਤੇ ਚਾਈਨਾ ਬਾਰਡਰ `ਤੇ ਸ਼ਹੀਦ ਸੀ.ਆਰ.ਪੀ.ਐਫ ਦੇ ਸ਼ਹੀਦ ਜਵਾਨਾਂ ਦੀ ਗਾਥਾ, ਜਨਤਾ ਦੀ ਰਖਿਅਕ ਪੰਜਾਬ ਪੁਲਿਸ ਅਤਵਾਦ ਦੌਰਾਨ ਜਾਨਾਂ ਵਾਰਨ ਵਾਲੇ ਪੁਲਿਸ ਅਫਸਰ ਵਿਸ਼ੇ `ਤੇ ਭਾਸ਼ਨ ਦੇ ਕੇ ਸ਼ਹੀਦ ਪੁਲਿਸ ਅਫਸਰਾਂ ਅਤੇ ਕਰਮਚਾਰੀਆਂ ਨੂੰ ਸ਼ਰਧਾਜਲੀ ਭੇਂਟ ਕੀਤੀ।ਇਸ ਮੋਕੇ ਦੀਪਕ ਕੁਮਾਰ ਅਧਿਆਪਕ ਸੀਨੀਅਰ ਸੈਕੰਡਰੀ ਸਕੂਲ ਵਡਾਲੀ ਗੁਰੂ ਅਤੇ ਕਸ਼ਮੀਰ ਸਿੰਘ ਅਧਿਆਪਕ ਸ:ਸ: ਸਕੂਲ ਗੁਮਾਨਪੁਰਾ ਨੇ ਬਤੌਰ ਜੱਜ ਭੂਮਿਕਾ ਨਿਭਾਈ ਵੱਖ-ਵੱਖ ਸਕੂਲਾਂ ਦੇ ਬੱਚਿਆ ਨੇ ਬਹੁਤ ਹੀ ਭਾਸ਼ਨ ਮੁਕਾਬਲੇ ਦੌਰਾਨ ਆਪਣੀ ਯੋਗਤਾ ਦਾ ਮੁਜਾਹਰਾ ਕੀਤਾ। ਇਸ ਸਖਤ ਮੁਕਾਬਲੇ ਵਿਚ ਸ਼ੁਭਸੀਰਤ ਕੌਰ ਸ੍ਰੀ ਗੁਰੂੁ ਹਰਕਿ੍ਰਸ਼ਨ ਪਬਲਿਕ ਸਕੂਲ ਮੇਨ ਬਰਾਂਚ ਨੇ ਪਹਿਲਾ, ਪਰਨੀਤ ਕੌਰ ਸ੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੀ ਨੇ ਦੂਸਰਾ, ਇਸ਼ਪ੍ਰੀਤ ਕੌਰ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਤੀਸਰਾ ਅਤੇ ਅਕਾਸ਼ਦੀਪ ਸਿੰਘ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀ ਨੇ ਕੰਨਸੋਲੇਸ਼ਨ ਇਨਾਮ ਪ੍ਰਾਪਤ ਕੀਤੇ।
ਇਸ ਮੋਕੇ ਏ.ਡੀ.ਸੀ.ਪੀ ਦਿਲਬਾਗ ਸਿੰਘ ਅਤੇ ਸਬ ਇੰਸਪਕਟਰ ਪਰਮਜੀਤ ਸਿੰਘ ਨੇ ਇਸ ਮਨਾਏ ਜਾ ਰਹੇ ਸ਼ਹੀਦੀ ਯਾਦਗਾਰੀ ਹਫਤੇ ਬਾਰੇ ਅਤੇ ਸ਼ਹੀਦ ਹੋਏ ਪੁਲਿਸ ਕਰਮਚਾਰੀਆ ਬਾਰੇ ਦੱਸਿਆ ਦਿਲਬਾਗ ਸਿੰਘ ਨੇ ਬੱਚਿਆ ਨੂੰ ਸਰਟੀਫਿਕੇਟ ਅਤੇ ਇਨਾਮ ਤਕਸੀਮ ਕੀਤੇ।ਅਖੀਰ ਵਿੱਚ ਮੈਡਮ ਵਿਨੋਦਤਾ ਸੰਖਿਆਨ ਪ੍ਰਿੰਸੀਪਲ ਅਤੇ ਰਜਿੰਦਰ ਸ਼ਰਮਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।
 

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply