Friday, November 22, 2024

ਜਿਲ੍ਹਾ ਪੱਧਰੀ ਅੰਡਰ-18 ਮੁਕਾਬਲਿਆਂ ਦੇ ਦੂਜੇ ਦਿਨ ਕਬੱਡੀ `ਚ

ਖੇਡਾਂ ਸਾਡੇ ਜੀਵਨ ਵਿੱਚ ਅਨੁਸ਼ਾਸ਼ਨ ਪੈਦਾ ਕਰਦੀਆਂ ਹਨ – ਅਗਰਵਾਲ

PPN1810201810ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਮਰ ਵਰਗ ਅੰਡਰ 18 ਸਾਲ  ਦੇ ਲੜਕੇ-ਲੜਕੀਆਂ ਦੇ ਖੇਡ ਮੁਕਾਬਲਿਆਂ ਦਾ ਦੂਸਰਾ ਦਿਨ ਬਹੁਤ ਦਿਲਚਸਪ ਰਿਹਾ।
ਕਬੱਡੀ ਦੇ ਮੁਕਾਬਲਿਆ ਦੇ ਦੂਸਰੇ ਦਿਨ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਿਮਾਂਸ਼ੂ ਅਗਰਵਾਲ ਮੁੱਖ ਮਹਿਮਾਨ ਰਹੇ।ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆ ਖੇਡਾਂ ਨੂੰ ਖੇਡ ਭਾਵਨਾ  ਨਾਲ ਖੇਡਣ ਅਤੇ ਸਖਤ ਮੇਹਨਤ ਕਰਨ ਲਈ ਪ੍ਰੇਰਿਆ।ਅਗਰਵਾਲ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਵਿੱਚ ਅਨੁਸ਼ਾਸ਼ਨ ਪੈਦਾ ਕਰਦੀਆਂ ਹਨ ਅਤੇ ਖਿਡਾਰੀਆਂ ਅੰਦਰ ਏਕਤਾ ਨਾਲ ਖੇਡਣ ਦੀ ਭਾਵਨਾ ਪੈਦਾ ਹੁੰਦੀ ਹੈ।ਅਗਰਵਾਲ ਵਲੌਂ ਖਿਡਾਰੀਆਂ ਨਾਲ ਜਾਣ-ਪਹਿਚਾਣ ਵੀ ਕੀਤੀ ਗਈ ਅਤੇ ਖਿਡਾਰੀਆਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਖੇਡਣ ਦੀ ਪ੍ਰੇਰਨਾ ਵੀ ਦਿੱਤੀ।
ਕਬੱਡੀ ਦੇ ਫਾਈਨਲ ਨਤੀਜੇ ਅਨੁਸਾਰ ਕਬੱਡੀ ਦੀਆਂ ਲੜਕੀਆਂ ਵਿੱਚ ਪਹਿਲੇ ਸਥਾਨ ਤੇ ਸ:ਸ:ਸ ਸਕੂਲ ਹਰਸ਼ਾ ਛੀਨਾ, ਦੂਸਰੇ ਸਥਾਨ ਤੇ ਮਝੈਲ ਸਪੋਰਟਸ ਕਲੱਬ ਅਤੇ ਗੁਰੂ ਨਾਨਕ ਸਪੋਰਟਸ ਕਲੱਬ ਰਈਆ ਅਤੇ ਸ:ਸ:ਸ ਸਕੂਲ ਮਾਲਰੋਡ ਸਾਂਝੇ ਤੌਰ `ਤੇ ਤੀਸਰੇ ਸਥਾਨ `ਤੇ ਰਹੇ।ਇਹ ਜਾਣਕਾਰੀ ਦਿੰਦਿਆ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਗੁਰੂ ਨਾਨਕ ਯੁਨੀਵਰਸਿਟੀ ਦੇ ਤੈਰਾਕੀ ਪੂੱਲ `ਤੇ ਦੂਸਰੇ ਦਿਨ ਹੋਏ ਤੈਰਾਕੀ ਦੇ ਅੰਡਰ 18 ਸਾਲ ਉਮਰ ਵਰਗ ਦੇ ਨਤੀਜੇ ਇਸ ਪ੍ਰਕਾਰ ਰਹੇ। 200 ਮੀ: ਫ੍ਰੀ ਸਟਾਇਲ ਲੜਕੇ ਵਿੱਚ ਖਾਲਸਾ ਸੀ:ਸੈਕ:ਸਕੂਲ ਦੇ ਦਿਵਾਂਸ.ੂ ਪਹਿਲੇ ਸਥਾਨ ਤੇ, ਸ:ਸ:ਸ ਸਕੂਲ ਕੋਟ ਖਾਲਸਾ ਦੇ ਅਨੋਸ਼ ਹੋਲੀ ਹਾਰਟ ਸਕੂਲ ਦੇ ਰਾਘਵ ਤੀਸਰੇ ਸਥਾਨ `ਤੇ ਰਹੇ।100 ਮੀ: ਬੈਕ ਸਟ੍ਰੋਕ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਦਾ ਪਾਰਸ ਪਹਿਲੇ, ਡੀ.ਏ.ਵੀ ਪਬਲਿਕ ਦਾ ਪਾਰਸ ਦੂਸਰੇ, ਸ:ਸ:ਸ ਸਕੂਲ ਕੋਟ ਖਾਲਸਾ ਦਾ ਜੋਬਨ ਤੀਸਰੇ ਸਥਾਨ `ਤੇ ਰਿਹਾ। 100 ਮੀ: ਬ੍ਰੈਸਟ ਸਟ੍ਰੋਕ ਵਿੱਚ ਡੀ.ਏ.ਵੀ ਪਬਲਿਕ ਸਕੂਲ ਦੇ ਸਕਸ਼ਮ ਪਹਿਲੇ ਸਥਾਨ, ਖਾਲਸਾ ਸੀ:ਸੈਕ:ਸਕੂਲ ਦਾ ਪ੍ਰਿਆਂਸੂ ਦੂਸਰੇ ਸਥਾਨ, ਸ:ਸ:ਸ ਸਕੂਲ ਕੋਟ ਖਾਲਸਾ ਦਾ ਮਨਪ੍ਰੀਤ ਤੀਸਰੇ ਸਥਾਨ ਤੇ ਰਿਹਾ।50 ਮੀ: ਫ੍ਰੀ ਸਟਾਈਲ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਈਸ਼ ਚੌਧਰੀ ਪਹਿਲੇ ਸਥਾਨ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਪਾਰਸ ਦੂਸਰੇ ਸਥਾਨ, ਖਾਲਸਾ ਸੀਨੀ: ਸੈਕ: ਸਕੂਲ ਦਾ ਦਿਵਯਾਂਸ਼ੂ ਤੀਸਰੇ ਸਥਾਨ `ਤੇ ਰਿਹਾ। 50 ਮੀ: ਬੈਕ ਸਟ੍ਰੋਕ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਈਸ਼ ਚੌਧਰੀ ਪਹਿਲੇ ਸਥਾਨ, ਸ:ਸ;ਸ ਸਕੂਲ ਕੋਟ ਖਾਲਸਾ ਦਾ ਕਿਸ਼ਨ ਦੂਸਰੇ ਸਥਾਨ ਤੇ, ਸ.ਸ.ਸ ਸਕੂਲ ਕੋਟ ਖਾਲਸਾ ਦਾ ਜੋਬਨ ਤੀਸਰੇ ਸਥਾਨ `ਤੇ ਰਿਹਾ।50 ਮੀ: ਬ੍ਰੈਸਟ ਸਟ੍ਰੋਕ ਵਿਚ ਡੀਏਵੀ ਪਬਲਿਕ ਸਕੂਲ ਦਾ ਸਕਸ਼ਮ ਪਹਿਲੇ ਸਥਾਨ ਤੇ, ਖਾਲਸਾ ਸੀ:ਸੈਕ:ਸਕੂਲ ਦਾ ਪ੍ਰਿਆਂਸ਼ੂ ਦੂਸਰੇ ਸਥਾਨ, ਸ:ਸ:ਸ ਸਕੂਲ ਕੋਟ ਖਾਲਸਾ ਦਾ ਮਨਪ੍ਰੀਤ ਤੀਸਰੇ ਸਥਾਨ `ਤੇ ਰਹੇ।100 ਮੀ: ਫ੍ਰੀ ਸਟਾਇਲ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਈਸ਼ ਚੌਧਰੀ ਪਹਿਲੇ ਸਥਾਨ, ਖਾਲਸਾ ਸੀ:ਸੈਕ:ਸਕੂਲ ਦੇ ਦਿਵਯਾਂਸ਼ੂ ਦੂਸਰੇ, ਖਾਲਸਾ ਸੀ:ਸੈਕ: ਸਕੂਲ ਦਾ ਅਭੀ ਤੀਸਰੇ ਸਥਾਨ `ਤੇ ਰਿਹਾ।100 ਮੀ: ਬਟਰਫਲਾਈ ਵਿੱਚ ਡੀ.ਏ.ਵੀ ਪਬਲਿਕ ਸਕੂਲ ਤੇ ਤਨਮੇਅ ਸ਼ਰਮਾ ਪਹਿਲੇ ਸਥਾਨ `ਤੇ ਰਹੇ।ਕੋਟ ਖਾਲਸਾ ਸੀ:ਸੈਕ: ਸਕੂਲ ਦੇ ਅਨਵਰਦੀਪ ਸਿੰਘ ਦੂਸਰੇ, ਹੋਲੀ ਹਾਰਟ ਸਕੂਲ ਦਾ ਸੋਹੇਲ ਤੀਸਰੇ ਸਥਾਨ `ਤੇ ਰਿਹਾ।50 ਮੀ: ਬਟਰਫਲਾਈ ਵਿੱਚ ਡੀ.ਏ.ਵੀ ਪਬਲਿਕ ਸਕੂਲ ਦਾ ਸਕਸ਼ਮ ਸ਼ਰਮਾ ਪਹਿਲੇ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਪਾਰਸ ਦੂਸਰੇ, ਹੋਲੀ ਹਾਰਟ ਸਕੂਲ ਦਾ ਤਨੁਜ ਤੀਸਰੇ ਸਥਾਨ `ਤੇ ਰਿਹਾ। 4¿100 ਮੀ: ਫ੍ਰੀ ਸਟਾਈਲ ਰਿਲੇਅ ਵਿੱਚ ਸ:ਸ:ਸ ਸਕੂਲ ਕੋਟ ਖਾਲਸਾ ਦੀ ਟੀਮ ਪਹਿਲੇ ਸਥਾਨ ਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਟੀਮ ਦੂਸਰੇ ਸਥਾਨ ਤੇ, ਡੀ.ਏ.ਵੀ ਪਬਲਿਕ ਸਕੁਲ ਦੀ ਟੀਮ ਤੀਸਰੇ ਸਥਾਨ `ਤੇ ਰਹੀ।4¿100 ਮੀ: ਮਡਲੇਅ ਰਿਲੇਅ ਵਿੱਚ ਸ:ਸ:ਸ ਸਕੂਲ ਕੋਟ ਖਾਲਸਾ ਦੀ ਟੀਮ ਪਹਿਲੇ ਸਥਾਨ, ਡੀ.ਏ.ਵੀ ਪਬਲਿਕ ਸਕੂਲ ਦੀ ਟੀਮ ਦੂਸਰੇ, ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਟੀਮ ਤੀਸਰੇ ਸਥਾਨ `ਤੇ ਰਹੀ।ਅੰਡਰ-18 ਉਮਰ ਵਰਗ ਵਿੱਚ 50 ਮੀ: ਫ੍ਰੀ ਸਟਾਈਲ ਲੜਕੀਆਂ ਵਿੱਚ ਖਾਲਸਾ ਪਬਲਿਕ ਸਕੂਲ ਦੀ ਯੁਕਤਾ ਪਹਿਲੇ ਸਥਾਨ ਤੇ, ਹੋਲੀ ਹਾਰਟ ਸਕੂਲ ਦੀ ਕੋਮਲ ਦੂਸਰੇ ਸਥਾਨ, ਮਲੇਨੀਅਮ ਸਕੂਲ ਦੀ ਸਾਨੀਆ ਤੀਸਰੇ ਸਥਾਨ `ਤੇ ਰਹੀ।50 ਮੀ: ਬੈਕ ਸਟ੍ਰੋਕ ਵਿੱਚ ਹੋਲੀ ਹਾਰਟ ਦੀ ਕੋਮਲ ਪਹਿਲੇ, ਹੋਲੀ ਹਾਰਟ ਸਕੂਲ ਦੀ ਤਨੀਸ਼ਾ ਦੂਸਰੇ, ਮਿਲੇਨੀਅਮ ਸਕੂਲ ਦੀ ਸਾਨੀਆ ਤੀਸਰੇ ਸਥਾਨ `ਤੇ ਰਹੀ।50 ਮੀ: ਬ੍ਰੈਸਟ ਸਟ੍ਰੋਕ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਕਿਰਨਜੋਤ ਪਹਿਲੇੇ, ਹੋਲੀ ਹਾਰਟ ਸਕੂਲ ਦੀ ਰੁਦਰਾਕਸ਼ੀ ਦੂਸਰੇ, ਮਿਲੇਨੀਅਮ ਸਕੂਲ ਦੀ ਸਾਨੀਆ ਸੂਦ ਤੀਸੇਰੇ ਸਥਾਨ `ਤੇ ਰਹੀ।200 ਮੀ: ਫ੍ਰੀ ਸਟਾਈਲ ਵਿੱਚ ਖਾਲਸਾ ਪਬਲਿਕ ਸਕੂਲ ਦੀ ਯੁਕਤਾ ਪਹਿਲੇ, ਹੋਲੀ ਹਾਰਟ ਸਕੂਲ ਦੀ ਰੁਦਰਾਕਸ਼ੀ ਦੂਸਰੇ, ਮਿਲੇਨੀਅਮ ਸਕੂਲ ਦੀ ਨੰਦਨੀ ਤੀਸਰੇ ਸਥਾਨ `ਤੇ ਰਹੀ।
ਕੰਪਨੀ ਬਾਗ ਦੇ ਬਾਸਕਟਬਾਲ ਕੋਰਟ ਵਿੱਚ ਹੋਏ ਬਾਸਕਟਬਾਲ ਲੜਕਿਆ ਦੇ ਅੰਡਰ 18 ਉਮਰ ਵਰਗ ਦਾ ਪਹਿਲਾ ਮੈਚ ਖੈਰਾਬਾਦ ਕਲੱਬ ਅਤੇ ਪੁਲਿਸ ਡੀ.ਏ.ਵੀ ਸਕੂਲ ਦਰਮਿਆਨ ਹੋਇਆ।ਜਿਸ ਵਿਚੋਂ ਪੁਲਿਸ ਡੀ.ਏ.ਵੀ ਸਕੂਲ ਜੇਤੂ ਰਿਹਾ।ਦੂਸਰਾ ਮੈਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਅਤੇ ਸਪਰਿੰਗ ਡੇਲ ਸਕੂਲ ਦਰਮਿਆਨ ਹੋਇਆ ਜਿਸ ਵਿਚੋ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੇਤੂ ਰਿਹਾ।ਲੜਕੀਆਂ ਦੇ ਅੰਡਰ 18 ਉਮਰ ਵਰਗ ਦਾ ਪਹਿਲਾ ਮੈਚ ਸ:ਸ:ਸ ਸਕੂਲ ਮਾਲ ਰੋਡ ਅਤੇ ਸ:ਕੰ:ਸ:ਸ ਸਕੂਲ ਸ਼ਿਵਾਲਾ ਵਿੱਚ ਹੋਇਆ ਜਿਸ ਵਿਚੋਂ ਸ:ਸ:ਸ ਸਕੂਲ ਮਾਲ ਰੋਡ ਪਹਿਲੇ ਸਥਾਨ `ਤੇ ਰਿਹਾ।ਇਸ ਦਾ ਦੂਸਰਾ ਮੈਚ ਇੰਟਰਨੈਸ਼ਨਲ ਸਪੋਰਟਸ ਕਲੱਬ ਅਤੇ ਸਰਹੱਦ-ਏ-ਕਲੱਬ ਦਰਮਿਆਨ ਹੋਇਆ ਜਿਸ ਵਿਚੋਂ ਇੰਟਰਨੈਸ਼ਨਲ ਸਪੋਰਟਸ ਕਲੱਬ ਦੀ ਟੀਮ ਜੇਤੂ ਰਹੀ।
     ਬੈਡਮਿੰਟਨ ਦੇ ਅੰਡਰ 18 ਉਮਰ ਵਰਗ ਦੇ ਮੁਕਾਬਲੇ ਜੋ ਕਿ ਬੈਡਮਿੰਟਨ ਹਾਲ ਟੇਲਰ ਰੋਡ ਵਿਖੇ ਹੋਏ ਵਿੱਚ ਲੜਕਿਆਂ ਦਾ ਪਹਿਲਾ ਮੈਚ ਸਪਰਿੰਗ ਡੇਲ ਦੇ ਗਰਵਪ੍ਰੀਤ ਸਿੰਘ ਅਤੇ ਡੀ.ਏ.ਵੀ ਦੇ ਆਰਿਅਨ ਦਰਮਿਆਨ ਹੋਇਆ ਜਿਸ ਵਿੱਚ ਗਰਵਪ੍ਰੀਤ ਜੇਤੂ ਰਿਹਾ ਦੂਸਰਾ ਮੈਚ ਡੀ.ਏ.ਵੀ ਦੇ ਕੁਸ਼ਲ ਅਤੇ ਸਪਰਿੰਗ ਡੇਅਲ ਦੇ ਹਰਕਰਨ ਦਰਮਿਆਨ ਹੋਇਆ ਜਿਸ ਵਿੱਚ ਕੁਸ਼ਲ ਜੇਤੂ ਰਿਹਾ।ਤੀਸਰਾ ਮੈਚ ਸਮਰੱਥ ਕਟਾਰੀਆ ਅਤੇ ਸੂਜਲ ਦਰਮਿਆਨ ਹੋਇਆ, ਜਿਸ ਵਿੱਚ ਡੀ.ਏ.ਵੀ ਸਕੂਲ ਦਾ ਸਮਰੱਥ ਜੇਤੂ ਰਿਹਾ।ਚੌਥਾ ਮੈਚ ਸਪਰਿੰਗ ਡੇਅਲ ਸਕੂਲ ਦੇ ਸਮਰੱਥ ਸਿੰਘ ਅਤੇ ਰਾਮ ਆਸ਼ਰਮ ਸਕੂਲ ਦੇ ਧਰੁਵ ਦਰਮਿਆਨ ਹੋਇਆ ਜਿਸ ਵਿੱਚ ਸਮਰੱਥ ਜੇਤੂ ਰਿਹਾ।ਇਸੇ ਤਰਾਂ ਪੰਜਵੇ ਮੈਚ ਵਿੱਚ ਸਪਰਿੰਗ ਡੇਲ ਦਾ ਅਧਿਅਨ, ਛੇਵੇ ਮੈਚ ਵਿੱਚ ਡੀਏਵੀ ਪਬਲਿਕ ਸਕੂਲ ਦਾ ਉਧਵ, ਸਤਵੇ ਮੈਚ ਵਿਚ ਕੈਮਬ੍ਰਿਜ ਸਕੂਲ ਦਾ ਇਸ਼ਾਨ ਗੁਪਤਾ ਅਤੇ ਅਠਵੇ ਮੈਚ ਵਿੱਚ ਡੀਏਵੀ ਸੀ:ਸੈਕ: ਸਕੂਲ ਦਾ ਅਭਿਨਵ ਜੇਤੂ ਰਿਹਾ।ਬੈਡਮਿੰਟਨ ਲੜਕੀਆਂ ਦੇ ਅੰਡਰ 18 ਉਮਰ ਵਰਗ ਮੁਕਾਬਲਿਆਂ ਦਾ ਪਹਿਲਾ ਮੈਚ ਡੀ.ਏ.ਵੀ ਸਕੂਲ ਦੀ ਨਿਤਿਯਾ ਅਤੇ ਸਪਰਿੰਗ ਡੇਅਲ ਦੀ ਮੰਨਤ ਦਰਮਿਆਨ ਹੋਇਆ ਜਿਸ ਵਿੱਚ ਨਿਤਿਯਾ ਪਹਿਲੇ ਸਥਾਨ ਤੇ ਰਹੀ।ਦੂਸਰਾ ਮੈਚ ਸਪਰਿੰਗ ਡੇਲ ਦੀ ਨਿਸ਼ਠਾ ਅਤੇ ਦਿੱਲੀ ਪਬਲਿਕ ਸਕੂਲ ਦੀ ਅਕਸ਼ਿਤਾ ਦਰਮਿਆਨ ਹੋਇਆ, ਜਿਸ ਵਿੱਚ ਨਿਸ਼ਠਾ ਜੇਤੂ ਰਹੀ।ਤੀਸਰਾ ਮੈਚ ਸਪਰਿੰਗ ਡੇਲ ਦੀ ਰਿਸ਼ੀਕਾ ਅਤੇ ਆਰਿਅਨ ਗਰਲਜ ਸਕੂਲ ਦੀ ਮੁਸਕਾਨ ਦਰਮਿਆਨ ਹੋਇਆ, ਜਿਸ ਵਿੱਚ ਰਿਸ਼ੀਕਾ ਜੇਤੂ ਰਹੀ।ਇਸੇ ਤਰਾਂ੍ਹ ਤੀਸ਼ਾ, ਚਾਂਦਵੀ, ਪਰੀਜਾ, ਅਰਾਧਿਆ ਅਤੇ ਸਾਨਵੀ ਆਪਣੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਜੇਤੂ ਰਹੀਆਂ।
ਹੈਂਡਬਾਲ ਦੇ ਮੁਕਾਬਲੇ ਖਾਲਸਾ ਕਾਲਜੀਏਟ ਸਕੂਲ ਵਿਖੇ ਹੋਏ ਜਿਸ ਵਿੱਚ ਅੰਡਰ 18 ਉਮਰ ਵਰਗ ਦੇ ਲੜਕਿਆ ਦੇ ਮੁਕਾਬਲਿਆ ਵਿੱਚ ਬਾਸਰਕੇ ਗਿੱਲਾਂ ਪਹਿਲੇ, ਖਾਲਸਾ ਸਕੂਲ ਦੂਸਰੇ ਅਤੇ ਸ:ਸ:ਸ:ਸਕੂਲ ਛੇਹਰਟਾ ਸਕੂਲ ਤੀਸਰੇ ਸਥਾਨ `ਤੇ ਰਿਹਾ।ਲੜਕੀਆਂ ਦੇ ਹੈਂਡਬਾਲ ਮੁਕਬਲਿਆਂ ਵਿੱਚ ਖਾਲਸਾ ਗਰਲਜ ਸਕੂਲ ਪਹਿਲੇ ਸਥਾਨ ਤੇ, ਸ:ਸ:ਸ ਸਕੂਲ ਕੋਟ ਖਾਲਸਾ ਦੂਸਰੇ ਸਥਾਨ ਤੇ ਅਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਤੀਸਰੇ ਸਥਾਨ ਤੇ ਰਿਹਾ।ਇੰਦਰਜੀਤ ਸਿੰਘ ਗੱਗੋਆਣੀ, ਪ੍ਰਿੰਸੀਪਲ ਖਾਲਸਾ ਕਾਲਜੀਏਟ ਸਕੂਲ ਨੇ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
    ਕੁਸ਼ਤੀ ਦੇ ਮਕਾਬਲੇ ਕੁਸ਼ਤੀ ਇੰਨਡੋਰ ਸਟੇਡੀਅਮ ਗੋਲ ਬਾਗ ਵਿਖੇ ਹੋਏ ਜਿਸ ਵਿੱਚ ਅੰਡਰ 18 ਉਮਰ ਵਰਗ ਦੇ ਲੜਕੀਆਂ ਦੇ 40 ਕਿਲੋ ਭਾਰ ਵਰਗ ਵਿੱਚ ਸ:ਕੰੰ:ਸ: ਸਕੂਲ ਮਾਲ ਰੋਡ ਦੀ ਸ਼ਾਲਨੀ ਗੋਤਮ ਪਹਿਲੇ ਸਥਾਨ `ਤੇ, ਦਵਿੰਦਰਾ ਇੰਟਨੈਸ਼ਨਲ ਸਕੂਲ ਭੱਲ ਪਿੰਡ ਦੀ ਨਵਪ੍ਰੀਤ ਕੌਰ ਦੂਸਰੇ ਸਥਾਨ `ਤੇ, ਸ:ਕੰ:ਸ:ਸਕੂਲ ਮਾਲ ਰੋਡ ਦੀ ਰਮਨਦੀਪ ਕੌਰ ਅਤੇ ਸ੍ਰੀ ਗੁਰੂ ਹਰਕਿ੍ਰਸ਼ਨ ਸਕੂਲ ਅਜਨਾਲਾ ਦੀ ਵੰਸ਼ੀਕਾ ਤੀਸਰੇ ਸਥਾਨ `ਤੇ ਰਹੀ, 43 ਕਿਲੋ ਭਾਰ ਵਰਗ ਵਿੱਚ ਸ:ਕੰ:ਸ:ਸਕੂਲ ਮਾਲ ਰੋਡ ਦੀ ਖੁਸ਼ੀ ਪਹਿਲੇੇ, ਸ:ਕੰ:ਸ:ਸਕੂਲ ਮਾਲ ਰੋਡ ਦੀ ਗੁਨੀਤ ਦੂਸਰੇ, ਦਵਿੰਦਰਾ ਇੰਟਰਨੈਸ਼ਨਲ ਸਕੂਲ ਭੱਲਾ ਪਿੰਡ ਦੀ ਗੁਰਸ਼ੁਖਮਨ ਕੌਰ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਅਜਨਾਲਾ ਸਮਰਮੀਤ ਕੌਰ ਤੀਸਰੇ ਸਥਾਨ `ਤੇ ਰਹੀ।46 ਕਿਲੋ ਭਾਰ ਵਰਗ ਵਿੱਚ ਸ:ਕੰ:ਸ:ਸਕੂਲ ਮਾਲ ਰੋਡ ਦੀ ਰੋਸ਼ਨੀ ਪਹਿਲੇ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਦੀ ਮੁਸਕਾਨ ਸ਼ਰਮਾ ਦੂਸਰੇ, ਸ੍ਰੀ ਗੁਰੂ ਹਰਕਿ੍ਰਸ਼ਨ ਸਕੂਲ ਅਜਨਾਲਾ ਦੀ ਗੁਰਲੀਨ ਕੌਰ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ ਭਲਾ ਪਿੰਡ ਦੀ ਸੁਖਮਨਪ੍ਰੀਤ ਕੌਰ ਤੀਸਰੇ ਸਥਾਨ `ਤੇ ਰਹੀ।49 ਕਿਲੋ ਭਾਰ ਵਰਗ ਵਿੱਚ ਸ:ਕੰ:ਸ:ਸਕੂਲ ਮਾਹਨਾ ਸਿੰਘ ਰੋਡ ਦੀ ਵੰਸ਼ੀਕਾ ਪਹਿਲੇ, ਸ:ਕੰ:ਸ:ਸਕੂਲ ਮਾਲ ਰੋਡ ਦੀ ਰੀਤਿਕਾ ਸੰਧੂ ਦੂਸਰੇ, ਦਵਿੰਦਰਾ ਇੰਟਨੈਸ਼ਨਲ ਸਕੂਲ ਭਲਾ ਪਿੰਡ ਦੀ ਕੋਮਲਪ੍ਰੀਤ ਕੌਰ ਤੀਸਰੇ ਸਥਾਨ `ਤੇ ਰਹੀ।53 ਕਿਲੋ ਭਾਰ ਵਰਗ ਵਿੱਚ ਸ:ਕੰ:ਸ:ਸਕੂਲ ਮਾਲ ਰੋਡ ਦੀ ਗੁਰਪ੍ਰੀਤ ਕੌਰ ਪਹਿਲੇ, ਸ:ਹ:ਸਕੂਲ ਚੌਂਕ ਲਛਮਣਸਰ ਦੀ ਤਾਨੀਆ ਦੂਸਰੇ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ ਭਲਾ ਪਿੰਡ ਦੀ ਆਰਤੀ ਤੀਸਰੇ ਸਥਾਨ `ਤੇ ਰਹੀ।57 ਕਿਲੋ ਭਾਰ ਵਰਗ ਵਿੱਚ ਸ:ਕੰ:ਸ: ਸਕੂਲ ਮਾਲ ਰੋਡ ਦੀ ਮੁਸਕਾਨ ਕੌਰ ਪਹਿਲੇ, ਸ੍ਰੀ ਗੁਰੂ ਹਰਕਿ੍ਰਸ਼ਨ ਸਕੂਲ ਅਜਨਾਲਾ ਦੀ ਜੋਤੀ ਕੌਰ ਦੂਸਰੇ, ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਦੀ ਮੇਹਰਬੀਰ ਕੌਰ ਅਤੇ ਜਸਨਪ੍ਰੀਤ ਕੌਰ ਤੀਸਰੇ ਸਥਾਨ `ਤੇ ਰਹੀ।
      ਇਸ ਮੌਕੇ ਗੁਰਿੰਦਰ ਸਿੰਘ ਹੁੰਦਲ,  ਸੀਨੀ: ਸਹਾਇਕ , ਰਿਟਾ: ਪਿ੍ਰੰਸੀਪਲ ਅਤੇ ਕਬੱਡੀ ਕੋਚ ਪਲਵਿੰਦਰ ਸਿੰਘ ਅਤੇ ਕੋਚ  ਜਸਵੰਤ ਸਿਘ, ਵਿਨੋਦ ਸਾਂਗਵਾਨ, ਗੁਰਮੀਤ ਸਿੰਘ, ਰਵਿੰਦਰ ਸਿਘ ਬਿੰਦਾ, ਅਵਤਾਰ ਸਿੰਘ, ਇੰਦਰਵੀਰ ਸਿੰਘ, ਸਿਮਰਨਜੀਤ ਸਿੰਘ, ਸਵਿਤਾ ਕੁਮਾਰੀ, ਪਦਾਰਥ ਸਿੰਘ, ਕਰਨ ਸ਼ਰਮਾ, ਅਸ਼ੋਕ ਕੁਮਾਰ, ਨੀਤੂ ਸਭਰਵਾਲ, ਕੁਲਦੀਪ ਕੌਰ, ਰਾਜਬੀਰ ਕੌਰ, ਜਸਪ੍ਰੀਤ ਸਿੰਘ, ਕਰਮਜੀਤ ਸਿੰਘ, ਰਣਕੀਰਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰ੍ਰਤ ਸਿੰਘ, ਡੀ.ਪੀ ਸਲਵਿੰਦਰ ਸਿੰਘ, ਕੁਲਜਿੰਦਰ ਸਿੰਘ ਮੱਲੀ ਅਤੇ ਖੇਡ ਪ੍ਰੇਮੀ ਹਾਜਰ ਸਨ।
 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply