ਜਖਮੀਆਂ ਦਾ ਚੱਲ ਰਿਹਾ ਹੈ ਇਲਾਜ਼, ਹਸਪਤਾਲਾਂ ਦੇ ਬਾਹਰ ਲੋਕਾਂ ਦੀ ਭੀੜ
ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਗਰੀ ਅੰਮ੍ਰਿਤਸਰ ਦੇ ਜੌੜਾ ਫਾਟਕ ਇਲਾਕੇ ਵਿੱਚ ਧੋਬੀ ਘਾਟ ਵਿਖੇ ਮਨਾਏ ਜਾ ਰਹੇ ਦੁਸਹਿਰੇ ਦੇ ਪ੍ਰੋ
ਗਰਾਮ ਦੌਰਾਨ ਰੇਲ ਗੱਡੀ ਦੀ ਚਪੇਟ ਵਿੱਚ ਆਉਣ ਨਾਲ ਹੁਣ ਤੱਕ 60 ਮੌਤਾਂ ਹੋਣ ਦੀ ਖਬਰ ਹੈ, ਜਦਕਿ 50 ਦੇ ਕਰੀਬ ਜਖਮੀਆਂ ਦਾ ਹਸਪਤਾਲਾਂ ਵਿੱਚ ਇਲਾਜ਼ ਚੱਲ ਰਿਹਾ ਹੈ।
ਇਸ ਮੰਦਭਾਗੀ ਘਟਨਾ ਦੇ ਵਾਪਰਣ ਦੀ ਖਬਰ ਤੁਰੰਤ ਫੈਲਣ ਨਾਲ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਵੱਡੀ ਗਿਣਤੀ `ਚ ਘਟਨਾ ਵਾਲੀ ਥਾਂ `ਤੇ ਪਹੁੰਚਣੇ ਸ਼ੁਰੂ ਹੋ ਗਏ।ਜਿਲਾ ਪ੍ਰਸਾਸ਼ਨ ਤੇ ਪੁਲਿਸ ਵਿਭਾਗ ਵੀ ਹਰਕਤ ਵਿੱਚ ਆਇਆ ਅਤੇ ਸ਼ਹਿਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੀਆਂ ਐਂਬੂਲੈਂਸਾਂ ਵਿੱਚ ਮ੍ਰਿਤਕਾਂ ਤੇ ਜਖਮੀਆਂ ਨੂੰ ਤੁਰੰਤ ਪਹੁੰਚਾਉਣ ਦੀ ਕਾਰਵਾਈ ਅਰੰਭ ਦਿੱਤੀ ਗਈ।ਜੌੜਾ ਫਾਟਕ ਨੇੜੇ ਸਥਿਤ ਮੰਦਰ ਹਨੁੰਮਾਨ ਦੇ ਨਾਲ ਲੱਗਦੇ ਧੋਬੀ ਘਾਟ ਵਿੱਚ ਲੋੜ ਤੋਂ ਵੱਧ ਲੋਕ ਇਕੱਤਰ ਸਨ ਅਤੇ ਨਾਲ ਲੱਗਦੀ ਮੇਨ ਰੇਲ ਟਰੈਕ ਤੇ ਖੜੇ ਹੋ ਕੇ ਇਲਾਕਾ ਵਾਸੀ ਤੇ ਸ਼ੀਹਰ ਦੇ ਹੋਰਨਾਂ ਹਿੱਸਿਆਂ ਤੋਂ ਆਏ ਬੱਚੇ, ਜਵਾਨ, ਬਜੁਰਗ, ਔਰਤਾਂ ਤੇ ਪੁਰਸ਼ ਰੇਲ ਟਰੈਕ `ਤੇ ਖੜੇ ਹੋ ਕੇ ਰਾਵਣ ਨੂੰ ਸਾੜਣ ਦੇ ਪ੍ਰੋਗਰਾਮ ਦੀ ਉਡੀਕ `ਚ ਸਨ ਅਤੇ ਇਥੇ ਚੱਲ ਰਹੇ ਪ੍ਰੋਗਰਾਮ ਦੇਖ ਰਹੇ ਸਨ।ਇਸੇ ਦੌਰਾਨ ਮੁੱਖ ਮਹਿਮਾਨ ਡਾ. ਨਵਜੋਤ ਕੌਰ ਸਿੱਧੂ ਦੇ ਪਹੁੰਚਣ `ਤੇ ਰਾਵਣ ਦੇ ਪੁਤਲੇ ਨੂੰ ਅੱਗ ਲੱਗਣ `ਤੇ ਜਲੰਧਰ ਤਰਫੋਂ ਆਈ ਡੀ.ਐਮ.ਯੂ ਰੇਲ ਗੱਡੀ ਦੀ ਚਪੇਟ ਵਿੱਚ ਵੱਡੀ ਗਿਣਤੀ `ਚ ਰੇਲ ਟਰੈਕ `ਤੇ ਖੜੇ ਲੋਕ ਆ ਗਏ ਅਤੇ ਇੰਨਾਂ ਵੱਡਾ ਹਾਦਸਾ ਵਾਪਰ ਗਿਆ।ਰੇਲਵੇ ਟਰੈਕ `ਤੇ ਚੀਕ ਚਿਹਾੜਾ ਦੇਖਣ ਨੂੰ ਮਿਲ਼ਿਆ ਅਤੇ ਕਈ ਪਰਿਵਾਰਕ ਮੈਂਬਰ ਆਪਣੇ ਰਿਸ਼ਤਦਾਰਾਂ ਤੇ ਸਬੰਧੀਆਂ ਨੂੰ ਲੱਭਦੇ ਰਹੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media