Saturday, May 18, 2024

ਖੁੱਲੇ ਲਾਂਘੇ ਲਈ ਸੰਗਰਾਂਦ ਦਿਹਾੜੇ ਸੰਗਤ ਲਾਂਘਾ ਜਥੇ ਵਲੋਂ ਨੇ ਡੇਰਾ ਬਾਬਾ ਨਾਨਕ ਸਰਹੱਦ `ਤੇ ਅਰਦਾਸ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਸੰਗਰਾਂਦ ਦੇ ਦਿਹਾੜੇ `ਤੇ ਸੰਗਤ ਲਾਂਘਾ PPN1810201811ਕਰਤਾਰਪੁਰ ਜਥੇ ਨੇ ਡੇਰਾ ਬਾਬਾ ਨਾਨਕ ਭਾਰਤ-ਪਾਕ ਸਰਹੱਦ `ਤੇ ਆਪਣੀ ਮਾਸਿਕ ਅਰਦਾਸ ਕੀਤੀ।ਅਰਦਾਸ ਵਿਚ ਸੈਂਕੜੇ ਦੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।ਅਰਦਾਸ ਉਪਰੰਤ ਮੁੱਖ ਸੇਵਾਦਾਰ ਬੀ.ਐਸ ਗੁਰਾਇਆ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਦਿੱਲੀ ਦੇ ਟੀ.ਵੀ ਮੀਡੀਏ `ਤੇ ਇਲਜਾਮ ਲਾਇਆ ਕਿ ਉਹ ਅਸਲੀਅਤ ਛੁਪਾਉਦੇ ਹੋਏ, ਸਨਸਨੀ ਫੈਲਾਅ ਕੇ ਦੇਸ ਦੀ ਅਵਾਮ ਨੂੰ ਗੁੰਮਰਾਹ ਕਰ ਰਹੇ ਹਨ।
ਟੀ.ਵੀ ਮੀਡੀਆ ਅਮਨ ਦੀ ਹਰ ਚਾਲ ਦੀ ਡੱਟਵੀ ਵਿਰੋਧਤਾ ਕਰਦਾ ਹੈ।ਮਿਸਾਲ ਦੇ ਤੌਰ `ਤੇ ਨਵਜੋਤ ਸਿੱਧੂ ਨੇ ਪਾਕਿਸਤਾਨੀ ਜਰਨੈਲ ਨੂੰ ਜੱਫੀ ਕੀ ਪਾ ਲਈ ਇਨਾਂ ਨੇ ਟੀ.ਵੀ ਸਿਰ `ਤੇ ਚੁੱਕ ਲਏ।ਇਸ ਮੀਡੀਆ ਵਾਸਤੇ ਓਡੀਸ਼ਾ ਤੇ ਬਿਹਾਰ ਦੀ ਗਰੀਬੀ ਕੋਈ ਮਾਇਨੇ ਨਹੀ ਰੱਖਦੇ।
 ਸਾਨੂੰ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ।ਮੁਲਕਾਂ ਵਿਚ ਬਣਿਆ ਖਿਚਾਅ ਸਾਨੂੰ ਬਹੁਤ ਮਹਿੰਗਾ ਪੈ ਰਿਹਾ ਹੈ।ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਹੈ ਤੇ ਸਾਡੇ ਦੇਸ਼ ਆਪਸ ਵਿਚ ਉਲਝੇ ਰਹਿੰਦੇ ਨੇ। ਬਿਨਾਂ ਸ਼ੱਕ ਇਸਲਾਮ ਤੇ ਹਿੰਦੂ ਮਤ ਦੀ ਤਲਖੀ ਸਦੀਆਂ ਪੁਰਾਣੀ ਹੈ, ਪਰ ਮੱਧ ਕਾਲ ਵਿਚ ਭਗਤ ਰਵਿਦਾਸ, ਸ਼ੇਖ ਫਰੀਦ, ਸੰਤ ਕਬੀਰ, ਗੁਰੂ ਨਾਨਕ, ਬਾਬਾ ਬੁੱਲੇ ਸ਼ਾਹ ਜਿਹੇ ਗੁਰੂਆਂ ਪੀਰਾਂ ਨੇ ਦੋਵਾਂ ਮੁਆਸ਼ਰਿਆਂ ਨੂੰ ਨੇੜੇ ਲਿਆਉਣ ਦੇ ਉਪਰਾਲੇ ਕੀਤੇ ਸਨ।
ਇਸ ਸਬੰਧ ਵਿਚ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਸਾਹਿਬ ਤਾਂ ਬਹੁਤ ਹੀ ਪ੍ਰਸੰਗਕ ਹੈ, ਜਿਥੇ ਓਨਾਂ ਦੀ ਕਬਰ ਅਤੇ ਸਮਾਧ ਨਾਲੋ ਨਾਲ ਹਨ ਅਤੇ ਅਗਲੀ ਹੈਰਾਨੀ ਦੀ ਗੱਲ ਇਹ ਕਿ, ਇਹ ਹੈ ਵੀ ਐਨ ਭਾਰਤ-ਪਾਕਿ ਸਰਹੱਦ `ਤੇ।ਕੀ ਇਹ ਇਸ਼ਾਰਾ ਕਾਫੀ ਨਹੀ ਹੈ ਕਿ ਕਿ ਭਾਰਤ-ਪਾਕਿਸਤਾਨ ਦਰਮਿਆਨ ਜੇ ਰਸਤੇ ਖੋਲਣੇ ਹਨ ਤਾਂ ਅਮਨ ਦੀ ਜੀ.ਟੀ ਰੋਡ ਇਥੋਂ ਸ਼ੁਰੂ ਹੋਵੇ ਤੇ ਲਾਂਘਾ ਖੁੱਲੇ।
ਅਰਦਾਸ ਵਿੱਚ ਬੀ.ਐਸ ਗੁਰਾਇਆ ਤੋਂ ਇਲਾਵਾ ਭਜਨ ਸਿੰਘ ਰੋਡਵੇਜ, ਸਰਬਜੀਤ ਸਿੰਘ ਕਲਸੀ, ਤਰਸੇਮ ਸਿੰਘ ਬੱਲ, ਗੁਰਬਚਨ ਸਿੰਘ ਸੁਲਤਾਨਵਿੰਡ, ਰਤਨ ਸਿੰਘ, ਮਨੋਹਰ ਸਿੰਘ ਚੇਤਨਪੁਰਾ, ਹੋਰ ਅਨੇਕਾਂ ਸ਼ਰਧਾਲੂ ਸ਼ਾਮਲ ਸਨ।
 

Check Also

ਹੋਟਲ ਅਤੇ ਐਗਰੋ ਬੇਸ ਉਦਯੋਗ ਸਥਾਪਿਤ ਹੋਣ ਨਾਲ, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ – ਸੰਧੂ ਸਮੁੰਦਰੀ

ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ …

Leave a Reply