Friday, November 22, 2024

ਐਸ.ਪੀ ਮੇਜਰ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ `ਚ ਭਾਗ ਲੈਣ ਲਈ ਕੀਤਾ ਪ੍ਰੇਰਿਤ

ਭੀਖੀ/ਮਾਨਸਾ, 21 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) –  ਖੇਡ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਸਾਲ 2018-19 ਦੇ ਸੈਸ਼ਨ ਦੌਰਾਨ PPN2110201813ਅੰਡਰ-18 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ (ਲੜਕੇ/ਲੜਕੀਆਂ) ਦਾ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਸ਼ਾਨਦਾਰ ਆਗਾਜ਼ ਹੋਇਆ।ਇਸ ਜ਼ਿਲ੍ਹਾ ਪੱਧਰੀ ਖੇਡ ਮੇਲੇ ਨੂੰ ਸ਼ੁਰੂ ਕਰਨ ਦਾ ਐਲਾਨ ਐਸ.ਪੀ ਮਾਨਸਾ ਮੇਜਰ ਸਿੰਘ ਨੇ ਕੀਤਾ।ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਉਦਘਾਟਨੀ ਸਮਾਰੋਹ ਦੌਰਾਨ 1500 ਮੀਟਰ ਫਾਈਨਲ (ਲੜਕੇ/ਲੜਕੀਆਂ) ਦੀ ਰੇਸ ਕਰਵਾਈ ਗਈ, ਜਿਸ ਵਿੱਚ (ਲੜਕੀਆਂ) ਜਸਵੀਰ ਕੌਰ, ਰਾਣੀ ਕੌਰ ਅਤੇ ਰਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ (ਲੜਕੇ) ਅਮਿਤ ਕੁਮਾਰ, ਜਸਕਰਨ ਸਿੰਘ ਅਤੇ ਵਕੀਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਅਤੇ ਸੁਖਮੀਤ ਸਿੰਘ ਏਸ਼ੀਅਨ ਗੇਮਜ਼ ਸਵਰਨ ਪਦਕ ਵਿਜੇਤਾ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
    ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਲੜਕੀਆਂ ਦੇ ਹੋਏ ਕਬੱਡੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਧਰਮੂ ਦੀ ਟੀਮ ਨੇ ਗੰਢੂਕਲਾਂ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।ਇਸੇ ਤਰ੍ਹਾਂ ਹੈਂਡਬਾਲ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਜੋੜਕੀਆਂ ਦੀ ਟੀਮ ਨੇ ਡੀ ਮਾਡਲ ਸਕੂਲ ਬੁਢਲਾਡਾ ਦੀ ਟੀਮ ਨੂੰ ਹਰਾਇਆ।     
    ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਖੋਹ-ਖੋਹ ਮੁਕਾਬਲਿਆਂ ਵਿੱਚ ਪਿੰਡ ਅੱਕਾਂਵਾਲੀ ਦੀ ਟੀਮ ਨੇ ਪਿੰਡ ਖੀਵਾ ਕਲਾਂ ਨੂੰ, ਮਾਲਵਾ ਸਕੂਲ ਖਿਆਲਾ ਦੀ ਟੀਮ ਨੇ ਆਰੀਆ ਸਕੂਲ ਮਾਨਸਾ ਦੀ ਟੀਮ ਨੂੰ ਹਰਾਇਆ ਅਤੇ ਪਿੰਡ ਭੁਪਾਲ ਦੀ ਟੀਮ ਨੇ ਪਿੰਡ ਉਭਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਵਾਲੀਵਾਲ ਦੇ ਮੁਕਾਬਲਿਆਂ ਵਿੱਚ ਲੜਕੀਆਂ ਦੀ ਸੈਦੇਵਾਲ ਦੀ ਟੀਮ ਨੇ ਪਿੰਡ ਬੁਰਜ ਹਰੀ ਦੀ ਟੀਮ ਨੂੰ ਮਾਤ ਦਿੱਤੀ ਅਤੇ ਪਿੰਡ ਕਾਹਨਗੜ੍ਹ ਨੇ ਪਿੰਡ ਧੰਨਪੁਰਾ ਨੂੰ ਪਛਾੜਿਆ।ਉਨ੍ਹਾਂ ਦੱਸਿਆ ਕਿ ਫੁੱਟਬਾਲ ਦੇ ਹੋਏ ਲੜਕਿਆਂ ਦੇ ਮੈਚ ਵਿੱਚ ਪਿੰਡ ਰੰਘੜਿਆਲ ਨੇ ਕਰਨਲ ਅਕੈਡਮੀ ਬੀਰੋਕੇ ਕਲਾਂ ਦੀ ਟੀਮ ਨੂੰ 4-2 ਨਾਲ ਹਰਾਇਆ ਅਤੇ ਵਿਦਿਆ ਭਾਰਤੀ ਸਕੂਲ ਮਾਨਸਾ ਦੀ ਟੀਮ ਨੇ ਪੁਲਿਸ ਪਬਲਿਕ ਸਕੂਲ ਮਾਨਸਾ ਦੀ ਟੀਮ ਨੂੰ 3-0 ਦੇ ਫਰਕ ਨਾਲ ਮਾਤ ਦਿੱਤੀ।
    ਇਸ ਮੌਕੇ ਹੈਪੀ ਕੁਮਾਰ, ਮਨਪ੍ਰੀਤ ਸਿੰਘ ਸਿੱਧੂ ਕੋਚ ਸ਼ਾਹਬਾਜ ਸਿੰਘ, ਕੋਚ ਗੁਰਪ੍ਰੀਤ ਸਿੰਘ ਸਿੱਧੁ ਤੋਂ ਇਲਾਵਾ ਜ਼ਿਲ੍ਹਾ ਖੇਡ ਦਫ਼ਤਰ ਮਾਨਸਾ ਦੇ ਸਮੂਹ ਕੋਚ ਅਤੇ ਸਟਾਫ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply