ਭੀਖੀ/ਮਾਨਸਾ 23 ਅਕਤੂਬਰ (ਪੰਜਾਬ ਪੋਟ- ਕਮਲ ਜ਼ਿੰਦਲ) – ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਆਦਿ ਧਰਮ ਸਮਾਜ ਵਲੋਂ 17 ਅਕਤੂਬਰ ਤੋਂ ਮਾਨਸਾ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ `ਚ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ, ਡਾ. ਬਖਸ਼ੀਸ ਐਮ.ਸੀ, ਰਾਜੀ ਐਮ.ਸੀ ਤੇ ਇਲਾਕਾ ਵਾਸੀਆਂ ਵਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ।ਪ੍ਰਧਾਨ ਰਜਿੰਦਰ ਅਠਵਾਲ ਗੁਰੂ ਰਵਿਦਾਸ ਸਭਾ ਨੇ ਦੱਸਿਆ ਕਿ ਪ੍ਰਗਟ ਦਿਵਸ ਮੌਕੇ ਵਿਸ਼ਾਲ ਸੋਭਾ ਯਾਤਰਾ 24 ਅਕਤੂਬਰ ਨੂੰ ਦੁਪਹਿਰੇ 1.00 ਵਜੇ ਭਗਵਾਨ ਵਾਲਮੀਕਿ ਮੰਦਰ, ਵੀਰ ਨਗਰ ਮਹੁੱਲੇ ਤੋਂ ਰਵਾਨਾ ਹੋਵੇਗੀ।ਸੋਭਾ ਯਾਤਰਾ ਸ਼ਹਿਰ ਦੇ ਮੁੱਖ ਬਜ਼ਾਰ ਤੋਂ ਸ਼ੁਰੂ ਹੋ ਕੇ ਵਾਪਸ ਵਾਲਮਿਕਿ ਮੰਦਰ ਵਿਖੇ ਹੋਵੇਗੀ ਪਹੁੰਚੇਗੀ।
ਇਸ ਮੌਕੇ ਪਵਨ ਕੁਮਾਰ ਖਿੱਚੀ, ਵੀਰ ਅਜੈ ਟਾਂਕ, ਵਿਜੈ ਲੋਟੀਆ, ਪ੍ਰਚਾਰਕ ਵਿਸ਼ਾਲ ਆਦਿਵੰਸ਼ੀ, ਪਵਨ, ਸ਼ੰਮੀ ਲੋਟੀਆ, ਸ਼ਿਵ ਪਰੋਚਾ, ਲੱਕੀ, ਸੁਨੀਲ ਨੀਨੂੰ, ਪ੍ਰੇਮ ਲੋਟੀਆ, ਪੱਪੂ ਲੋਟੀਆ, ਸੰਦੀਪ ਲੋਟੀਆ, ਮੀਨੂੰ ਰਾਣਾ, ਦੀਪੂ ਲੋਟੀਆ, ਬਾਦਲ ਚਾਵਰੀਆ, ਸੁਰਿੰਦਰਾ ਰਾਣੀ, ਕਰਮਜੀਤ ਕੌਰ ਆਦਿ ਮੌਜੂਦ ਸਨ।