ਬਲਾਕ ਪੱਧਰ ਪੇਡੂ ਲੜਕੇ ਲੜਕੀਆਂ ਅੰਡਰ 16 ਵਰਗ ਦੇ ਹੋਏ ਮੁਕਾਬਲੇ

ਬਟਾਲਾ, 26 ਅਗਸਤ (ਨਰਿੰਦਰ ਬਰਨਾਲ) – ਪੰਜਾਬ ਸਰਕਾਰੀ ਵੱਲੋ ਜਾਰੀ ਹਦਾਇਤਾ ਦੀ ਪਾਲਣਾਂ ਕਰਦਿਆਂ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਤਹਿਤ ਸੁਖਵਿੰਦਰ ਸੁੱਖੀ ਜਿਲਾ ਖੇਡ ਅਫਸਰ ਦੀ ਰਹਿਨੂਮਾਈ ਹੇਠ ਸਰਕਾਰੀ ਕਾਲਜ ਗੁਰਦਦਸਪੁਰ ਵਿਖੇ ਪੇਡੂ ਖੇਡਾਂ ਲੜਕੀਆਂ ਤੇ ਲੜਕੇ ਦਾ ਉਦਘਾਟਨ ਮਾਨਯੋਗ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲਾ ਟੂਰਨਾਮੈਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਲ ਨੇ ਸਾਂਝੇ ਤੌਰ ਤੇ ਕੀਤਾ।ਇਸ ਮੌਕੇ ਡੀ ਈ ੳ ਸ੍ਰੀ ਸੈਣੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾ ਨਾਲ ਸਮਾਜਿਕ ਵਿਕਾਸ ਹੁੰਦਾ ਹੈ ਨੌਜਵਾਨੀ ਨਸ਼ਿਆਂ ਤੋ ਬਚੀ ਰਹਿੰਦੀ ਹੈ। ਇਸ ਖੇਡ ਟੂਰਨਾਂਮੈਟ ਸਮੇ ਸ੍ਰੀ ਮਨੋਹਰ ਲਾਲ ਐਥਲੈਟਿਕ ਕੋਚ, ਅਜੈਬ ਸਿੰਘ, ਵਿਕਰਮ ਸਿੰਘ, ਪਰਮਿੰਦਰ ਸਿੰਘ, ਕਾਹਨ ਚੰਦ, ਨਰਿੰਦਰ ਬਰਨਾਲ, ਸੰਤੋਖ ਰਾਜ ਸਿੰਘ ਆਦਿ ਖੇਡਾ ਨੂੰ ਪਿਆਰ ਕਰਨ ਵਾਲੇ ਹਾਜਰ ਸਨ।ਸੁਖਵਿਦਰ ਸੁਖੀ ਜਿਲਾ ਖੇਡ ਅਫਸਰ ਵੱਲੋ ਕਰਵਾਈਆਂ ਰਾਜੀਵ ਗਾਂਧੀ ਪੇਡੂ ਖੇਡਾ ਵਿਚ ਭਾਂਰੀ ਗਿਣਤੀ ਵਿਚ ਬੱਚਿਆ ਨੇ ਹਿੱਸਾ ਲਿਆ।
Punjab Post Daily Online Newspaper & Print Media