ਬਟਾਲਾ, 26 ਅਗਸਤ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਪੰਜਾਬ ਚੰਡੀਗੜ,ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੀਆਂ ਹਦਾਇਤਾਂ ‘ਤੇ ਜਿਲਾ ਸਾਇੰਸ ਸੁਪਰਵਾਈਜਰ ਰਜਿੰਦਰ ਕੁਮਾਰ ਤੇ ਉਹਨਾ ਦੀ ਸਮੁਚੀ ਟੀਮ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਬਹਾਦਰਪੁਰ ਰਜੋਆ ਗੁਰਦਾਸਪੁਰ ਦਾ ਸਮੁਚਾ ਸਲਾਨਾ ਨਿਰੀਖਣ ਕੀਤਾ ਗਿਅ। ਇਸ ਨਿਰੀਖਣ ਦੌਰਾਨ ਅਧਿਆਪਕ ਹਾਜ਼ਰੀ, ਬੱਚਿਆਂ ਦੀ ਹਾਜਰੀ, ਸਵੇਰ ਦੀ ਸਭਾ, ਅਧਿਆਪਕ ਡਾਇਰੀਆਂ ,ਮਿਡ ਡੇ ਮੀਲ, ਜੀ ਆਈ ਐਸ, ਸੇਵਾ ਪੱਤਰੀਆਂ ਦੀ ਜਾਂਚ ਕੀਤੀ। ਸਕੂਲ ਵਿਚ ਪਾਈਆਂ ਗਈਆਂ ਕਮੀਆਂ ਬਾਰੇ ਅੱਗੇ ਤੋ ਪ੍ਰਬੰਧ ਨੂੰ ਵਧੀਆਂ ਤੇ ਸੁਚੇਤ ਢੰਗ ਨਾਲ ਚਲਾਊਣ ਬਾਰੇ ਕਿਹਾ ਗਿਆ। ਇਸ ਸਮੁਚੀ ਟੀਮ ਦੇ ਮੈਬਰ ਸ਼ਸੀ ਭੂਸ਼ਨ ਤੋ ਇਲਾਵਾ ਸਕੂਲ ਪ੍ਰਿੰਸੀਪਲ ਬਲਬੀਰ ਸਿੰਘ, ਸੁਲੱਖਣ ਸਿੰਘ, ਦਿਲਬਾਗ ਸਿੰਘ, ਬਲਕਾਰ ਸਿੰਘ, ਨਵਨੀਤ ਕੁਮਾਰ, ਸੁਰਿੰਦਰਜੀਤ ਸਿੰਘ ਡੀ ਪੀ, ਬਚਿੱਤਰ ਸਿੰਘ ਕੰਪਿਊਟਰ ਅਧਿਆਪਕ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …