Sunday, April 12, 2026

ਸ਼ਾਮ ਦੇ ਮਹਾਨ ਗੁਰਮਤਿ ਸਮਾਗਮ ਸਜਾਏ

ਭਾਗਵਤ ਪਹਿਲਾਂ ਸਿੱਖ ਇਤਿਹਾਸ ਪੜ੍ਹੇ ਫਿਰ ਬਿਆਨ ਦੇਣ ਬਾਰੇ ਸੋਚੇ-ਭਾਈ ਪੰਥਪ੍ਰੀਤ ਸਿੰਘ

PPN26081404 PPN26081405
ਬਠਿੰਡਾ, 26 ਅਗਸਤ (ਜਸਵਿੰਦਰ ਸਿੰਘ)- ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਵਿਖੇ ਸੰਤ ਸੁਹੇਲ ਸਿੰਘ ਸੇਵਾ ਸੁਸਾਇਟੀ ਵਲੋਂ ਕੱਪੜਾ ਮਾਰਕਿਟ ਦੇ ਪੂਰਨ ਸਹਿਯੋਗ ਨਾਲ ਮਹੀਨੇ ਦੇ ਹਰ ਇਕ ਸੋਮਵਾਰ ਸ਼ਾਮ ਦੇ ਦੀਵਾਨ ਮਹਾਨ ਗੁਰਮਤਿ ਸਮਾਗਮ ਸਜਾਏ ਗਏ ਜੋ ਕਿ ਦੇਰ ਰਾਤ ਤੱਕ ਚੱਲੇ। ਜਿਨ੍ਹਾਂ ਵਿਚ ਇਲਾਕੇ ਦੇ ਰਾਗੀ ਜੱਥਿਆਂ ਭਾਈ ਤਰਸੇਮ ਸਿੰਘ ਹਰਰਾਏਪੁਰ, ਭਾਈ ਬੂਟਾ ਸਿੰਘ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ ਵਲੋਂ ਸਬਦ ਕੀਰਤਨ ਤੋਂ ਇਲਾਵਾ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਭਾਈ ਬਖਤੌਰ ਵਾਲਿਆਂ ਵਲੋਂ ਭਾਰੀ ਗਿਣਤੀ ਵਿਚ ਸੰਗਤਾਂ ਨੂੰ ਸਿਮਰਨ ਅਤੇ ਸੇਵਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿਚੋਂ ਉਦਹਾਰਨਾਂ ਦੇ ਕੇ ਗੁਰਮਤਿ ਗਿਆਨ ਦੀ ਸੋਝੀ ਦਿੱਤੀ। ਇਸ ਤੋਂ ਇਲਾਵਾਂ ਉਨ੍ਹਾਂ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਗੁਰੂਆਂ ਦੇ ਪੂਰਨਿਆ ਅਤੇ ਸਾਹਿਬਜਾਦਿਆਂ ਦੇ ਅਸੂਲ ‘ਤੇ ਚੱਲਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾ ਨੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਵਿਵਾਦਤ ਬਿਆਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਭਾਰਤ ਨੂੰ ਇਕ ਹਿੰਦੁੂ ਰਾਸ਼ਟਰ ਦੱਸ ਕੇ ਹੋਰ ਧਰਮਾਂ ਨੂੰ ਖੁੱਦ ਵਿਚ ਜ਼ਜ਼ਬ ਕਰ ਸਕਣ ਵਾਲੇ ਪਹਿਲਾਂ ਸਿੱਖ ਇਤਿਹਾਸ ਪੜ੍ਹ ਲੈਣ ਕਿ ਸਿੱਖ ਕੌਮ ਕਿਹੜੇ ਸੂਰਮਿਆਂ ਦੀ ਕੌਮ ਹੈ । ਉਨ੍ਹਾਂ ਕਿਹਾ ਕਿ ਅਬਦਾਲੀ, ਮੀਰ ਮੰਨੂੰ ਅਤੇ ਮੁਗਲਾਂ ਦੇ ਜੁਲਮ ਵੀ ਸਿੱਖ ਕੌਮ ਨੂੰ ਆਪਣੇ ਵਿਚ ਜ਼ਜ਼ਬ ਨਹੀ ਕਰ ਸਕੇ ਉਸ ਸਿੱਖ ਧਰਮ ਨੂੰ ਕਿਸੇ ਮੋਹਨ ਭਾਗਵਤ ਵਰਗੇ ਹਜ਼ਮ ਕਰਨ ਦੀ ਸਮਰੱਥਾ ਕਦੀ ਨਹੀ ਰੱਖ ਸਕਦੇ ਇਸ ਲਈ ਆਪਣੇ ਐਸੇ ਸ਼ਰਾਰਤਪੂਰਨ ਬਿਆਨ ਦੇਣ ਤੋਂ ਪਹਿਲਾਂ ਉਸ ਨੂੰ ਸਿੱਖਾਂ ਦਾ ਇਤਿਹਾਸ ਜਰੂਰ ਪੜ੍ਹ ਲੈਣਾ ਚਾਹੀਦਾ ਹੈ। ਇਸ ਮੌਕੇ ਪੰਥਕ ਸੇਵਾ ਸੁਸਾਇਟੀ ਦੇ ਮੈਂਬਰ, ਸਭਾ ਸੁਸਾਇਟੀਆਂ ਦੇ ਆਗੂਆਂ, ਮੈਬਰਾਂ ਵਲੋਂ ਸਮਾਗਮ ਵਿੱਚ ਸਹਿਯੋਗ ਦਿੱਤਾ ਗਿਆ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply