Saturday, August 2, 2025
Breaking News

ਧਾਰਮਿਕ ਮੇਲੇ ਤੇ ਸੁਰਜੀਤ ਭੁੱਲਰ ਨੇ ਖੱਟੀ ਵਾਹ-ਵਾਹ

PPN26081406ਤਰਨ ਤਾਰਨ, 26 ਅਗਸਤ (ਰਾਣਾ ਬੁੱਗ) – ਬੰਗੇ ਤੋ ਥੋੜੀ ਦੂਰ ਪੈਂਦੇ ਪਿੰਡ ਮਜਾਰਾ ਰਾਜਾ ਸਾਹਬ ਵਿਖੇ ਬਾਬਾ ਨਾਭ ਕੰਵਲ ਰਾਜਾ ਸਾਹਬ ਦੀ ਦਾ ਤਿੰਨ ਰੋਜਾ ਧਾਰਮਿਕ ਸਾਲਾਨਾ ਜੋੜ ਮੇਲਾ ਨੱਗਰ ਨਿਵਾਸੀਆਂ ਤੇ ਸੰਗਤਾਂ ਵੱਲੋ ਬੜੀ ਧੂਮ-ਧਾਮ ਨਾਲ ਮਨਾਇਆਂ ਗਿਆ ਇਸ ਮੌਕੇ ਪੰਜਾਬੀ ਲੋਕ ਗਾਇਕਾਂ ਨੇ ਧਾਰਮਿਕ ਪ੍ਰੋਗਰਾਮ ਕਰਕੇ ਤੇ ਵੱਖ-ਵੱਖ ਕਵੀਸ਼ਰ ਜੱਥਿਆਂ ਵੱਲੋ ਕਵੀਸ਼ਰੀ ਰਾਹੀ ਸੰਗਤਾਂ ਨੂੰ ਗੁਰੁ ਚਰਨਾ ਨਾਲ ਜੋੜਿਆ ਤੇ ਇਸ ਸਮੇ ਪਹੁਚੇ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ ਨੇ ਆਪਣੇ ਧਾਰਮਿਕ ਗੀਤਾਂ ਨਾਲ ਹਾਜਰੀ ਲਵਾਈ ਤੇ ਸੰਗਤਾਂ ਤੋ ਵਾਹ-ਵਾਹ ਖੱਟੀ ,ਤੇ ਤਿੰਨੇ ਦਿਨ ਰਾਤ ਹੀ ਚਾਹ,ਪ੍ਰਸ਼ਾਦਿਆ ਦੇ ਅਤੁਟ ਲੰਗਰ ਵਰਤਾਏ ਗਏ ਇਸ ਮੌਕੇ ਸਟੇਜ ਸੰਚਾਲਕ ਦੇਵ ਜੌਹਲ,ਸੈਕਟਰੀ ਗੁਰਪ੍ਰੀਤ ਕਾਕਾ,ਕਮੇਟੀ ਪ੍ਰਧਾਨ ਇੰਦਰਜੀਤ ਸਿੰਘ,ਜੋਗਾ ਸਿੰਘ ਤੇ ਸਮੂਹ ਸੰਗਤਾਂ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply