Friday, November 22, 2024

ਹੁਣ ਕਿਸੇ ਖਿਡਾਰੀ ਨੂੰ ਪੰਜਾਬ ਤੋਂ ਬਾਹਰ ਜਾ ਕੇ ਖੇਡਣ ਦੀ ਲੋੜ ਨਹੀਂ – ਸਰਕਾਰੀਆ

ਹਰੇਕ ਖਿਡਾਰੀ ਨੂੰ ਮਿਲੇਗੀ ਸਰਕਾਰੀ ਨੌਕਰੀ

ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਮਾਲ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਕਾਰੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ PPN2810201811ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਐਲਾਨੀ ਗਈ ਖੇਡ ਨੀਤੀ, ਜਿਸ ਵਿਚ ਸਾਰੇ ਇਨਾਮ ਦੁੱਗਣੇ ਕਰ ਦਿੱਤੇ ਗਏ ਹਨ ਅਤੇ ਹਰੇਕ ਖਿਡਾਰੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ, ਦੀ ਬਦੌਲਤ ਪੰਜਾਬ ਦਾ ਕੋਈ ਵੀ ਖਿਡਾਰੀ ਹੁਣ ਦੂਸਰੇ ਰਾਜਾਂ ਤੋਂ ਖੇਡਣ ਲਈ ਮਜ਼ਬੂਰ ਨਹੀਂ ਹੋਵੇਗਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਹੋਈਆਂ ਅੰਡਰ 25 ਜਿਲ੍ਹਾ ਖੇਡਾਂ ਦੇ ਫਾਈਨਲ ਸਮਾਰੋਹ ਮੌਕੇ ਮੌਕੇ ਬੋਲਦੇ ਸਰਕਾਰੀਆ ਨੇ ਕਿਹਾ ਕਿ ਸਾਡੀ ਕੋਸ਼ਿਸ ਪੰਜਾਬ ਵਿੱਚ ਮੁੜ ਖੇਡ ਸਭਿਆਚਾਰ ਨੂੰ ਸੁਰਜੀਤ ਕਰਨ ਦੀ ਹੈ, ਜਿਸ ਤਹਿਤ ਹਰੇਕ ਪਿੰਡ ਵਿਚ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ ਅਤੇ ਖਿਡਾਰੀਆਂ ਦੀ ਪਨੀਰੀ ਤਿਆਰ ਕੀਤੀ ਜਾਵੇਗੀ।
       ਅੱਜ ਖੇਡੇ ਗਏ ਹਾਕੀ ਫਾਈਨਲ ਦੇ ਖਿਡਾਰੀਆਂ ਨਾਲ ਸਰਕਾਰੀਆ ਨੇ ਜਾਣ-ਪਛਾਣ ਕਰਦੇ ਅਸ਼ੀਰਵਾਦ ਦਿੱਤਾ।ਲੜਕੀਆਂ ਦੇ ਮੈਚ ਵਿਚ ਖਾਲਸਾ ਕਾਲਜ ਪਹਿਲੇ, ਬੀ.ਬੀ.ਕੇ ਡੀ.ਏ.ਵੀ ਕਾਲਜ ਦੂਸਰੇ ਅਤੇ ਮਹਿਲਾ ਹਾਕੀ ਅਕੈਡਮੀ ਤੀਸਰੇ ਸਥਾਨ ’ਤੇ ਰਹੀ। ਲੜਕਿਆਂ ਦੇ ਫਾਈਨਲ ਵਿਚ ਖਾਲਸਾ ਅਕੈਡਮੀ ਮਹਿਤਾ ਪਹਿਲੇ, ਸਰਕਾਰੀ ਸਕੂਲ ਛੇਹਰਟਾ ਦੂਸਰੇ ਅਤੇ ਸਰਕਾਰੀ ਸਕੂਲ ਅਟਾਰੀ ਤੀਸਰੇ ਸਥਾਨ ’ਤੇ ਰਹੇ।ਬਾਸਕਟਬਾਲ (ਮਹਿਲਾ) ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹਿਲੇ, ਮਾਲ ਰੋਡ ਸਕੂਲ ਦੂਸਰੇ ਸਥਾਨ ’ਤੇ ਰਹੇ। ਮੈਨਜ਼ ਮੁਕਾਬਲੇ ਵਿਚ ਰਣਜੀਤ ਐਵੀਨਿਊ ਨਗਰ ਪਹਿਲੇ, ਯੂਥ ਕਲੱਬ ਦੂਸਰੇ ਅਤੇ ਅੰਮ੍ਰਿਤਸਰ ਕਲੱਬ ਤੀਸਰੇ ਸਥਾਨ ’ਤੇ ਰਹੇ।ਕਬੱਡੀ ਵੁਮੈਨ ਵਿਚ ਹਰਸ਼ਾ ਛੀਨਾ ਸਕੂਲ ਪਹਿਲੇ ਅਤੇ ਮਝੈਲ ਕਲੱਬ ਦੂਸਰੇ ਸਥਾਨ ’ਤੇ ਰਹੇ।  
          ਇਸ ਮੌਕੇ ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਦੱਸਿਆ ਕਿ ਜਿਮਨਾਸਟਕ ਮੁਕਾਬਲੇ ਜੋ ਗੋਲਬਾਗ ਸਟੇਡੀਅਮ ਵਿਚ ਹੋਏ, ਵਿਚ ਡੀ.ਏ.ਵੀ ਕਾਲਜ ਦੀ ਟੀਮ ਪਹਿਲੇ, ਖਾਲਸਾ ਕਾਲਜ ਦੂਸਰੇ ਤੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਝੀਤਾ ਕਲਾਂ ਦੀ ਟੀਮ ਤੀਸਰੇ ਸਥਾਨ ’ਤੇ ਰਹੀ।
       ਇਸ ਮੌਕੇ ਅਰਜਨ ਐਵਾਰਡੀ ਹਰਦੀਪ ਸਿੰਘ, ਅੰਤਰਰਾਸ਼ਟਰੀ ਹਾਕੀ ਖਿਡਾਰੀ ਬਲਬੀਰ ਸਿੰਘ ਰੰਧਾਵਾ, ਹਾਕੀ ਖਿਡਾਰੀ ਐਸ.ਐਸ ਮੱਲੀ, ਚੇਅਰਮੈਨ ਕਸ਼ਮੀਰ ਸਿੰਘ ਖਿਆਲਾ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਦਾ ਵਿਸ਼ੇਸ਼ ਸਨਮਾਨ ਵੀ ਮੁੱਖ ਮਹਿਮਾਨ ਵਲੋਂ ਕੀਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply