Thursday, July 3, 2025
Breaking News

ਜਵਾਹਰ ਨਵੋਦਿਆ ਵਿਦਿਆਲਾ ਭੀਲੋਵਾਲ ਵਿਖੇ 6ਵੀ ਅਤੇ 9ਵੀਂ ਦੇ ਦਾਖਲੇ ਸ਼ੁਰੂ

ਦਾਖਲਿਆਂ ਦੀ ਅੰਤਿਮ ਮਿਤੀ 30 ਨਵੰਬਰ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਕੇਂਦਰ ਸਰਕਾਰ ਵੱਲੋਂ ਜਵਾਹਰ ਨਵੋਦਿਆ ਵਿਦਿਆਲਾ ਭੀਲੋਵਾਲ ਜਿਲ੍ਹਾ ਅੰਮ੍ਰਿਤਸਰ ਵਿੱਚ 6ਵੀਂ ਤੋਂ School12 ਵੀ ਕਲਾਸ ਤੱਕ ਮੁਫ਼ਤ ਵਿਦਿਆ ਜਿਸ ਵਿੱਚ ਕਿਤਾਬਾਂ, ਸਕੂਲ ਫੀਸ, ਹੋਸਟਲ, ਮੈਸ ਆਦਿ ਦੇ ਸਾਰੇ ਖਰਚੇ ਕੇਂਦਰ ਸਰਕਾਰ ਵੱਲੋਂ ਕੀਤੇ ਜਾਂਦੇ ਹਨ ਲਈ 6ਵੀਂ ਅਤੇ 9ਵੀਂ ਕਲਾਸ ਦਾ ਦਾਖਲਿਆਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ।ਜਵਾਹਰ ਨਵੋਦਿਆ ਵਿਦਿਆਲਾ ਦੇ ਪ੍ਰਿੰਸੀਪਲ ਅਨਿਲ ਕੁਮਾਰ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਚੋਗਾਵਾਂ-1, ਹਰਸ਼ਾ ਛੀਨਾ, ਵੇਰਕਾ ਅਤੇ ਜੰਡਿਆਲਾ ਗੁਰੂ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ 5ਵੀਂ ਵਿੱਚ ਪੜ੍ਹਦੇ ਬੱਚੇ ਜਿੰਨਾਂ ਨੇ ਤੀਸਰੀ ਅਤੇ ਚੌਥੀ ਕਾਲਸ ਵੀ ਉਕਤ ਸਰਕਾਰੀ, ਮਾਨਤਾ ਪ੍ਰਾਪਤ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾ ਤੋਂ ਕੀਤੀ ਹੋਵੇ ਅਤੇ ਉਨ੍ਹਾਂ ਦਾ ਜਨਮ 1 ਮਈ 2006 ਤੋਂ 30 ਅਪ੍ਰੈਲ 2010 ਦੇ ਦਰਮਿਆਨ ਹੋਇਆ ਹੋਵੇ, ਉਹ 6ਵੀਂ ਕਲਾਸ ਵਿੱਚ ਦਾਖਲੇ ਦੇ ਯੋਗ ਹਨ।  
     ਇਸੇ ਤਰ੍ਹਾਂ ਉਕਤ ਬਲਾਕਾਂ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੇ ਬੱਚੇ 2019-20 ਦੇ ਸੈਸ਼ਨ ਲਈ 9ਵੀਂ ਕਲਾਸ ਵਿੱਚ ਦਾਖਲੇ ਲਈ ਅਪਲਾਈ ਕਰ ਸਕਦੇ ਹਨ।ਇਸ ਦੇ ਫਾਰਮ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।6ਵੀਂ ਅਤ 9ਵੀਂ ਕਲਾਸ ਵਿੱਚ ਦਾਖਲੇ ਲਈ ਫਾਰਮ 30 ਨਵੰਬਰ 2018 ਤੱਕ ਭਰੇ ਜਾ ਸਕਦੇ ਹਨ ਅਤੇ 6ਵੀਂ ਲਈ ਟੈਸਟ 6 ਅਪ੍ਰੈਲ 2019 ਨੂੰ ਅਤੇ 9ਵੀਂ ਲਈ ਟੈਸਟ 2 ਫਰਵਰੀ 2019 ਨੁੂੰ ਲਿਆ ਜਾਵੇਗਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply