ਜੰਡਿਆਲਾ ਗੁਰੂ, 26 ਅਗਸਤ (ਹਰਿੰਦਰਪਾਲ ਸਿੰਘ )- ਪੰਜਾਬ ਸਰਕਾਰ ਅਤੇ ਅਦਾਰਾ ਪਹਿਰੇਦਾਰ ਵਲੋਂ ਵਿੱਢੀ ਮੁਹਿੰਮ ਵਿਚ ਕੁਝ ਦਿਨ ਸਫਲਤਾ ਮਿਲਣ ਤੋਂ ਬਾਅਦ ਵੱਡੇ ਵੱਡੇ ਬਿਆਨ ਦੇਣ ਵਾਲੀ ਪੰਜਾਬ ਸਰਕਾਰ ਫਿਰ ਨਾ ਕਾਮਯਾਬ ਜਾਂ ਫਿਰ ਨਸ਼ੇ ਦਾ ਧੰਦਾ ਕਰਨ ਵਾਲੇ ‘ਗੁਰੂਆ’ ਨਾਲ ਮਿਲੀਭੁਗਤ ਦਾ ਸ਼ਿਕਾਰ ਹੋ ਰਹੀ ਹੈ।ਪੰਜਾਬ ਪੁਲਿਸ ਵਲੋਂ ਬੜੇ ਵੱਡੇ ਪੱਧਰ ਤੇ ਢੰਡੋਰਾ ਪਿੱਟਿਆ ਜਾ ਰਿਹਾ ਸੀ ਕਿ ਅਸੀ ਨਸ਼ੇ ਦੇ ਸੋਦਾਗਰਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ ਹੈ ਜਾਂ ਫਿਰ ਉਹਨਾ ਨੂੰ ਨਸ਼ਾ ਛੁਡਾਉ ਕੇਂਦਰ ਵਿਚ ਕੈਦ ਕਰ ਦਿੱਤਾ ਹੈ।ਪਰ ਕੀ ਕਦੀ ‘ਕੁੱਤੇ ਦੀ ਪੂੰਛ ਵੀ ਸਿੱਧੀ ਹੁੰਦੀ ਹੈ’ ਵਾਲੀ ਕਹਾਵਤ ਨੂੰ ਸੱਚ ਕਰਦੇ ਹੋਏ ਨਸ਼ੇੜੀਆ ਵਲੋਂ ਜਮਾਨਤਾ ਮਿਲਣ ਤੋਂ ਬਾਅਦ ਫਿਰ ਆਪਣੇ-ਆਪਣੇ ਕਾਰੋਬਾਰ ਸਾਂਭ ਲਏ ਗਏ ਹਨ।ਬੀਤੇ ਕੁਝ ਦਿਨ ਪੰਜਾਬ ਪੁਲਿਸ ਵਲੋਂ ਵਿੱਢੀ ਵੱਡੀ ਪੱਧਰ ਤੇ ਫੜੋ ਫੜਾਈ ਦੋਰਾਨ ਨਸ਼ੇੜੀਆਂ ਵਲੋਂ ਆਪਣੇ ਨਸ਼ੇ ਦੀ ਪੂਰਤੀ ਲਈ ਕੀਤੀਆ ਜਾਦੀਆ ਲੁੱਟਾਂ ਖੋਹਾਂ ਕੁਝ ਸਮੇਂ ਲਈ ਬੰਦ ਹੋ ਗਈਆ ਸਨ ਅਤੇ ਸ਼ਹਿਰ ਵਾਸੀਆ ਨੇ ਵੀ ਸੁੱਖ ਦਾ ਸਾਹ ਲਿਆ ਸੀ।ਪਰ ਪੁਲਿਸ ਵਲੋਂ ਇਹਨਾ ਨਸ਼ੇੜੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਵੱਡੇ-ਵੱਡੇ ਮਗਰਮੱਛ ਨਾ ਫੜਣ ਕਰਕੇ ਇਹਨਾ ਨੂੰ ਸਪਲਾਈ ਫਿਰ ਚਾਲੂ ਹੋ ਗਈ ਹੈ।ਜੰਡਿਆਲਾ ਗੁਰੂ ਵਿਚ ਮੁਹੱਲਾ ਸ਼ੇਖੂਪੁਰਾ ਜਿਸ ਨੂੰ ‘ਨਸ਼ੇ ਦਾ ਸਮੁੰਦਰ’ ਕਿਹਾ ਜਾਦਾ ਹੈ।15, 20 ਦਿਨ ਫੜੋ ਫੜੀ ਦੋਰਾਨ ਕੁੱਝ ਦੇਰ ਸ਼ਾਂਤੀ ਤੋਂ ਬਾਅਦ ਫਿਰ ਸਭ ਕੁੱਝ ਉਸੇ ਤਰ੍ਹਾਂ ਚਲਦਾ ਦਿਖਾਈ ਦੇ ਰਿਹਾ ਹੈ, ਇਥੋਂ ਤੱਕ ਕਿ ਜਿੰਮੇਵਾਰ ਸ਼ਰਾਬ ਦੇ ਠੇਕੇਦਾਰ ਵੀ ਆਪਣੀ ਸ਼ਰਾਬ ਦੀ ਵੱਧ ਤੋਂ ਵੱਧ ਸਪਲਾਈ ਲਈ ਨਜ਼ਾਇਜ਼ ਹੀ ਛੋਟੀਆਂ ਛੋਟੀਆਂ ਸ਼ਰਾਬ ਦੀਆ ਦੁਕਾਨਾਂ ਮੁਹੱਲਿਆ ਵਿਚ ਖੋਲ ਕੇ ਬੈਠੇ ਹਨ ਜਿਥੋਂ ਕਿ ਸ਼ਰਾਬੀਆਂ ਨੂੰ ਖੁੱਲ੍ਹੀ ਸ਼ਰਾਬ ਵੀ ਮੁਹੱਈਆ ਹੋ ਰਹੀ ਹੈ ਜਦੋਂ ਕਿ ਐਕਸ਼ਾਈਜ਼ ਵਿਭਾਗ ਦੇ ਨਿਯਮਾਂ ਮੁਤਾਬਿਕ ਅਜਿਹਾ ਨਹੀ ਕੀਤਾ ਜਾ ਸਕਦਾ।ਇਸੇ ਸਬੰਧ ਵਿਚ ਜੰਡਿਆਲਾ ਪ੍ਰੈਸ ਕਲੱਬ ਦੇ ਵਫਦ ਵਲੋ ਨਵ-ਨਿਯੁੱਕਤ ਡੀ.ਐਸ.ਪੀ ਅਮਨਦੀਪ ਕੋਰ ਨੂੰ ਇਕ ਮੰਗ ਪੱਤਰ ਦੇਕੇ ਮੰਗ ਕੀਤੀ ਗਈ ਕਿ ਨਸ਼ੇ ਦੇ ਖਿਲਾਫ ਲਗਾਤਾਰ ਜੰਗ ਜਾਰੀ ਰੱਖ ਕੇ ਜੰਡਿਆਲਾ ਗੁਰੂ ਵਿਚੋਂ ਫਿਰ ਪੁਨਰ ਜਨਮ ਲੈ ਰਹੀਆ ਲੁੱਟਾ ਖੋਹਾਂ ਨੂੰ ਬੰਦ ਕੀਤਾ ਜਾਵੇ।ਪ੍ਰੈਸ ਕਲੱਬ ਦੇ ਵਫਦ ਵਿਚ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ, ਸੁਖਚੈਨ ਸਿੰਘ, ਕੁਲਜੀਤ ਸਿੰਘ, ਵਰੁਣ ਸੋਨੀ, ਹਰਿੰਦਰਪਾਲ ਸਿੰਘ ਸ਼ਾਮਿਲ ਸਨ। ਡੀ.ਐਸ.ਪੀ ਨੇ ਭਰੋਸਾ ਦਿਵਾਇਆ ਕਿ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਵਲੋਂ ਜਾਰੀ ਜੰਗ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀ ਜਾਵੇਗਾ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media