Friday, October 18, 2024

ਗਊਸ਼ਾਲਾ ਅਤੇ ਸ਼ਮਾਸ਼ਾਨ ਘਾਟ ਦਾ ਮਸਲਾ ਡੀ.ਸੀ ਦਫਤਰ ਪੁੱਜਾ

PPN26081413ਜੰਡਿਆਲਾ ਗੁਰੂ, 26 ਅਗਸਤ (ਹਰਿੰਦਰਪਾਲ ਸਿੰਘ)- ਹਿੰਦੂ ਰੀਤੀ ਰਿਵਾਜਾਂ ਵਿਚ ਆਮ ਤੋਰ ਤੇ ਗਊ ਸੇਵਾ ਨੂੰ ਸਭ ਤੋਂ ਉਤੱਮ ਸੇਵਾ ਮੰਨਿਆ ਗਿਆ ਹੈ ਅਤੇ ਸ਼ਮਸ਼ਾਨ ਘਾਟ ਵਿਚ ਤਾਂ ਹਰੇਕ ਨੇ ਇਕ ਨਾ ਇਕ ਦਿਨ ਪਹੁੰਚਣਾ ਹੀ ਹੈ। ਜੰਡਿਆਲਾ ਗੁਰੂ ਗੁਨੋਵਾਲ ਰੋਡ ਉਪੱਰ ਸਥਿਤ ਗਊਸ਼ਾਲਾ ਅਤੇ ਥੋੜੀ ਹੀ ਦੂਰੀ ਤੇ ਸ਼ਮਸ਼ਾਨ ਘਾਟ ਦੀ ਜਗ੍ਹਾ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਵਿਵਾਦ ਛਿੜਿਆ ਹੀ ਰਹਿੰਦਾ ਹੈ।ਪਿਛਲੇ ਦਿਨੀ ਮੋਜੂਦਾ ਪ੍ਰਬੰਧਕਾਂ ਉਪੱਰ ਦੋਸ਼ ਲਗਾਉਂਦੇ ਹੋਏ ਕੁੱਝ ਸ਼ਹਿਰ ਵਾਸੀਆਂ ਨੇ ਕਿਹਾ ਸੀ ਕਿ ਗਊਸ਼ਾਲਾ ਵਿਚ ਸਾਫ ਸਫਾਈ ਦਾ ਯੋਗ ਪ੍ਰਬੰਧ ਨਹੀ ਹੈ।ਗਊਸ਼ਾਲਾ ਦੇ ਵਿਚ ਰਹਿ ਰਹੀਆਂ ਮੱਝਾਂ ਲੲਂੀ ਸਹੀ ਦੇਖਭਾਲ ਨਹੀ, ਦੁੱਧ ਦੀ ਵਿਕਰੀ ਵਿਚ ਹੇਰ ਫੇਰ, ਗਊਆਂ ਦੀ ਸੇਵਾ ਲਈ ਕੋਈ ਯੋਗ ਕਰਮਚਾਰੀ ਨਾ ਹੋਣਾ ਆਦਿ ਕਹਿੰਦੇ ਹੋਏ ਡੀ.ਸੀ ਅੰਮ੍ਰਿਤਸਰ ਨੂੰ ਸ਼ਿਕਾਇਤ ਕੀਤੀ ਸੀ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਵੀ ਸਭ ਕੁੱਝ ਆਇਆ ਸੀ। ਡੀ.ਸੀ. ਅੰਮ੍ਰਿਤਸਰ ਵਲੋਂ ਜਾਂਚ ਪੜਤਾਲ ਲਈ ਭੇਜੇ ਐਸ.ਡੀ.ਐਮ ਵਿਮਲ ਸੇਤੀਆ ਨੇ ਵੀ ਕੋਈ ਜਿਆਦਾ ਪ੍ਰਬੰਧਕਾਂ ਦੇ ਖਿਲਾਫ ਨਾ ਬੋਲਦੇ ਹੋਏ ਕਿਹਾ ਸੀ ਕਿ ਮੈਂ ਆਪਣੀ ਰਿਪੋਰਟ ਡੀ. ਸੀ ਅੰਮ੍ਰਿਤਸਰ ਨੂੰ ਭੇਜ ਦੇਵਾਂਗਾ ਬਾਕੀ ਫੈਸਲਾ ਉਹਨਾ ਨੇ ਕਰਨਾ ਹੈ।  ਇਸੇ ਤਰ੍ਹਾ ਗਊਸ਼ਾਲਾ ਦੇ ਨਾਲ ਨਾਲ ਸ਼ਮਸ਼ਾਨਘਾਟ ਦੀ ਜਗ੍ਹਾ ਨੂੰ ਲੈ ਕੇ ਵੀ ਉਪਰੋਕਤ ਦੋਵੇ ਧਿਰਾਂ ਆਏ ਦਿਨ ਆਹਮਣੋ ਸਾਹਮਣੇ ਹੁੰਦੀਆਂ ਰਹਿੰਦੀਆ ਹਨ।ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਜਨਰਲ ਸੱਕਤਰ ਰਾਜੀਵ ਕੁਮਾਰ ਮਲਹੋਤਰਾ ਨੇ ਪੱਤਰਕਾਰਾਂ ਨੂੰੂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 13 ਅਗਸਤ 2014 ਨੂੰ ਜਦ ਐਸ. ਡੀ. ਐਮ ਜਾਂਚ ਪੜਤਾਲ ਲਈ ਆਏ ਸਨ ਉਸੇ ਦਿਨ ਹੀ ਸ਼ਮਸ਼ਾਨਘਾਟ ਲਈ ਠੰਡੇ ਅਤੇ ਸਾਫ ਪਾਣੀ ਲਈ ਆਰ.ਓ ਸਿਸਟਮ ਪਾਸ ਕੀਤਾ ਗਿਆ ਸੀ ਅਤੇ ਮੋਜੂਦਾ ਹਲਕਾ ਵਿਧਾਇਕ ਨੇ ਇਸ ਦਾ ਉਦਘਾਟਨ ਵੀ ਕਰ ਦਿੱਤਾ ਹੈ।ਉਹਨਾਂ ਦੱਸਿਆ ਕਿ ਗਊਸ਼ਾਲਾ ਦੀ ਜਗ੍ਹਾ ਉਪੱਰ ਕੁੱਝ ਸਿਆਸੀ ਆਗੂਆਂ ਵਲੋਂ ਨਜ਼ਾਇਜ਼ 4, 5 ਦੁਕਾਨਾ ਬਣਾਈਆਂ ਹੋਈਆਂ ਹਨ।ਜਿਹਨਾਂ ਵਿਚੋਂ ਕਿਸੇ ਵੀ ਦੁਕਾਨ ਦਾ ਬੀਤੇ 25, 30 ਸਾਲਾ ਤੋਂ ਕੋਈ ਕਿਰਾਇਆ ਨਹੀਂ ਆ ਰਿਹਾ।ਹੁਣ ਜਦ ਕਿ ਗਊਸ਼ਾਲਾ ਦੀਆ ਗਾਵਾਂ ਲਈ ਤੂੜੀ ਅਤੇ ਗੋਬਰ ਲਈ ਜਗ੍ਹਾ ਬਣਾਉਣ ਲਈ ਉਪਰੋਕਤ ਆਗੂਆਂ ਨੂੰ ਦੁਕਾਨਾਂ ਖਾਲੀ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਵਲੋਂ ਝੂਠਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ।ਇਥੋਂ ਤੱਕ ਕਿ ਇਹਨਾ ਵਿਚੋਂ ਹੀ ਇਕ ਲੀਡਰ ਦੀ ਦੁਕਾਨ ਵਿਚ ਲੱਗਿਆ ਏ.ਸੀ ਬਾਹਰਵਾਰ ਗਊਸ਼ਾਲਾ ਵਿਚ ਗਊਆਂ ਨੂੰ ਗਰਮ ਹਵਾ ਵੀ ਦੇ ਰਿਹਾ ਹੈ।ਹਰੀਦੇਵ ਸ਼ਰਮਾ ਪ੍ਰਧਾਨ ਗਊਸ਼ਾਲਾ ਪ੍ਰਬੰਧਕ ਕਮੇਟੀ ਨੇ ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਇਹਨਾ ਸਿਆਸੀ ਆਗੂਆਂ ਵਲੋਂ ਨਜ਼ਾਇਜ਼ ਕਬਜਾ ਜਾਰੀ ਰੱਖਣ ਲਈ ਡਰਾਮਾ ਕੀਤਾ ਜਾ ਰਿਹਾ ਹੈ।ਜਦੋਂ ਕਿ ਇਕ ਕਬਾੜ ਦੀ ਦੁਕਾਨ ਨੂੰ ਤਾਂ ਨਗਰ ਕੋਂਸਲ ਵਲੋਂ ਵੀ ਖਾਲੀ ਕਰਵਾਉਣ ਲਈ ਜੰਡਿਆਲਾ ਪੁਲਿਸ ਨੂੰ ਹਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ। ਇਸ ਸਬੰਧੀ ਜਦ ਇਕ ਸਿਆਸੀ ਆਗੂ ਦੇ ਭਤੀਜੇ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਅਸੀਂ ਗਊਸ਼ਾਲਾ ਨੂੰ ਕਿਰਾਇਆ ਦੇ ਰਹੇ ਹਾਂ ਅਤੇ ਰਸੀਦਾਂ ਸਾਡੇ ਕੋਲ ਹਨ, ਪਰ ਰਸੀਦਾਂ ਦਿਖਾਉਣ ਤੋਂ ਉਹ ਕੰਨੀ ਕਤਰਾ ਗਏ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply