ਬਠਿੰਡਾ, 31 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਐਸ.ਐਸ.ਡੀ ਗਰਲਜ਼ ਕਾਲਜ ਵਿੱਚ ਪਾਈ ਕਲੱਬ ਦੇ ਅਧੀਨ ਵਿਦਿਆਰਥਣਾਂ ਤੋਂ ਵੱਖ-ਵੱਖ ਗਤੀਵਿਧੀਆਂ ਕਰਵਾਈ ਗਈਆਂ।ਜਿਸ ਵਿੱਚ ਵੈਸਟ ਆਊਟ ਆਫ਼ ਵੀਸਟ ਅਤੇ ਪੋਸਟਰ ਮੈਕਿੰਗ ਦੇ ਮੁਕਾਬਲੇ ਵੀ ਹੋਏ।ਸ਼ੈਲੀ ਗੁਪਤਾ ਅਤੇ ਏਕਤਾ ਨੇ ਜੱਜ ਦੀ ਭੂਮਿਕਾ ਨਿਭਾਈ।ਵੈਸਟ ਆਊਟ ਆਫ਼ ਵੀਸਟ ਵਿੱਚ ਹਰਿੰਦਰ ਅਤੇ ਹਰਵੀਰ ਐਮ.ਐਸ.ਸੀ (ਹਿਸਾਬ) ਅਤੇ ਪ੍ਰਭਜੋਤ ਅਤੇ ਨੀਤੂ ਦੋਨਾਂ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਪੋਸਟਰ ਮੈਕਿੰਗ ਵਿੱਚ ਸਾਂਚੀ ਅਤੇ ਹਰਮਨ ਨੇ ਪਹਿਲਾ, ਆਰਜੂ ਅਤੇ ਕਾਜਲ ਨੇ ਦੁਜਾ ਸਥਾਨ ਪ੍ਰਾਪਤ ਕੀਤਾ।ਕਾਜਲ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਤਾਂਘੀ, ਡਾ: ਸੁਮਨ ਬਾਲਾ ਅਤੇ ਹਿਸਾਬ ਵਿਭਾਗ ਦੇ ਮੁੱਖੀ ਪ੍ਰੋ: ਤਰੂ ਮਿੱਤਲ ਨੇ ਵਿਜੇਤਾ ਵਿਦਿਆਰਥਣਾਂ ਨੂੰ ਇਨਾਮ ਵੰਡੇ ਅਤੇ ਵਧਾਈ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …