ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਲਾਨਾ ਕੰਨਵੋਕੇਸ਼ਨ ਸਾਲ-1992 ਤੋਂ ਸਾਲ-2017 ਦੋਰਾਨ ਜੋ ਪ੍ਰੀਖਿਆਰਥੀ ਮੈਡਲ ਲੈਣ ਦੇ ਯੋਗ ਸਨ, ਉਹਨਾਂ ਵਿਚੋਂ ਕੁੱਝ ਪ੍ਰੀਖਿਆਰਥੀ ਕਨਵੋਕੇਸ਼ਨ ਵਿਚ ਸ਼ਾਮਲ ਨਹੀਂ ਹੋਏ ਜਿਸ ਕਰਕੇ ਉਹਨਾਂ ਦੇ ਮੈਡਲ ਯੂਨੀਵਰਸਿਟੀ ਪਾਸ ਪੈਂਡਿੰਗ ਪਏ ਹਨ, ਜਿਸ ਦੀ ਲਿਸਟ ਯੂਨੀਵਰਸਿਟੀ ਵੈਬਸਾਈਟ `ਤੇ ਅਪਲੋਡ ਕੀਤੀ ਗਈ ਹੈ।
ਇਹਨਾਂ ਸਾਰੇ ਪ੍ਰੀਖਿਆਰਥੀਆਂ ਨੂੰ ਸੂਚਨਾਂ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮੈਡਲ ਇਕ ਮਹੀਨੇ ਦੇ ਅੰਦਰ-2 ਸਹਾਇਕ ਰਜਿਸਟਰਾਰ (ਜਨਰਲ) ਦੇ ਦਫਤਰ ਤੋਂ ਆਪਣੀ ਐਪਲੀਕੇਸ਼ਨ ਸਮੇਤ ਪਰੂਫ ਜਮਾਂ ਕਰਵਾ ਕੇ ਪ੍ਰਾਪਤ ਕਰ ਸੱਕਦੇ ਹਨ।ਜੇਕਰ ਕੋਈ ਵਿਦਿਆਰਥੀ ਇਕ ਮਹੀਨੇ ਦੇ ਅੰਦਰ-ਅੰਦਰ ਆਪਣਾ ਮੈਡਲ ਲੈਣ ਲਈ ਸੰਪਰਕ ਨਹੀਂ ਕਰਦਾ ਤਾਂ ਇਹਨਾਂ ਪੈਂਡਿੰਗ ਪਏ ਮੈਡਲਾਂ ਨੂੰ ਅਗਲੀ ਕੰਨਵੋਕੇਸ਼ਨ ਵਿਚ ਮੁੜ ਵਰਤੋ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਅਦ ਵਿਚ ਕੋਈ ਵੀ ਸਬੰਧਤ ਵਿਦਿਆਰਥੀ ਇਹਨਾਂ ਮੈਡਲਾਂ ਨੂੰ ਪ੍ਰਾਪਤ ਕਰਨ ਦਾ ਕਲੇਮ ਕਰਨ ਲਈ ਅਸਮੱਰਥ ਹੋਵੇਗਾ।
Check Also
ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਮੁਕਾਬਲਿਆਂ ’ਚ ਅਵਲ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ …