Friday, March 20, 2026

ਅਹਿਮ ਤੇ ਵਿਸ਼ੇਸ਼ – ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 28 ਨਵੰਬਰ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਮ ਖਾਨ ਨੇ ਪਾਕਿਸਤਾਨੀ ਪੰਜਾਬ ਦੇ ਜਿਲਾ ਨਾਰੋਵਾਲ `ਚ ਪੈਂਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਅਤੇ ਭਾਰਤੀ ਪੰਜਾਬ ਦੇ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸਾਹਿਬ ਨੂੰ ਮਿਲਾਉਣ ਲਈ 4 ਕਿਲੋਮੀਟਰ ਦੇ ਕੋਰੀਡੋਰ ਦਾ ਅੱਜ ਕੀਤਾ ਉਦਘਟਾਨ।
              6 ਮਹੀਨਿਆਂ ਤੱਕ ਬਣ ਕੇ ਤਿਆਰ ਹੋਵੇਗਾ ਕਰਤਾਰਪੁਰ ਕੋਰੀਡੋਰ।
             ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ- 70 ਸਾਲਾਂ ਬਾਅਦ ਸਿੱਖਾਂ ਦੀ ਮੁਰਾਦ ਹੋਈ ਪੂਰੀ।
            ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਭਾਰਤ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਹਰਸਿਮਰਤ ਕੌਰ ਬਾਦਲ (ਨਿੱਜੀ ਦੌਰਾ) ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਦੇਸ਼ ਵਿਦੇਸ਼ ਤੋਂ ਕਈ ਸਿੱਖਾਂ ਨੇ ਉਦਘਾਟਨ ਸਮਾਰੋਹ `ਚ ਕੀਤੀ ਸ਼ਮੂਲੀਅਤ।
             ਬਾਬਾ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਤੱਕ ਕਰਤਾਰਪੁਰ ਸਾਹਿਬ ਵਿਖੇ ਹਰ ਤਰਾਂ ਦੀਆਂ ਸਹੂਲਤਾਂ ਹੋਣਗੀਆਂ ਉਪਲੱਬਧ- ਇਮਰਾਨ ਖਾਨ।
          ਭਾਰਤ-ਪਾਕਿ ਦਰਮਿਆਨ ਅਮਨ ਸ਼ਾਂਤੀ ਕਾਇਮ ਰੱਖਣ ਲਈ ਚੰਗੇ ਗਵਾਢੀਆਂ ਵਾਂਗ ਰਹਿਣਾ ਜਰੂਰੀ, ਜਿਵੇਂ ਇੱਕ ਦੂਜੇ ਮੁਲਕਾਂ ਦੇ ਲੋਕਾਂ ਦਾ ਵੱਡਾ ਕਤਲੇਆਮ ਕਰਨ ਵਾਲੇ ਫਰਾਂਸ ਤੇ ਜਰਮਨੀ ਮਿਲ ਕੇ ਰਹਿ ਰਹੇ ਹਨ-ਇਮਰਾਨ ਖਾਨ।
              ਰਿਸ਼ਤਿਆਂ `ਚ ਸੁਧਾਰ ਲਈ ਇਮਰਾਨ ਖਾਨ ਨੇ ਕੀਤੀ ਕਾਮਨਾ, ਕਿਹਾ ਭਾਰਤ ਇੱਕ ਕਦਮ ਚੱਲੇਗਾ ਤਾਂ ਉਹ ਦੋ ਕਦਮ ਅੱਗੇ ਵਧਣਗੇ।
              ਪ੍ਰਮਾਣੂ (ਐਟਮੀ) ਹਥਿਆਰਾਂ ਨਾਲ ਲੈਸ ਦੋਨਾਂ ਮੁਲਕਾਂ ਵਿੱਚ ਜੰਗ ਨਹੀਂ ਹੋਵੇਗੀ- ਇਮਰਾਨ ਖਾਨ ਨੇ ਕਿਹਾ ਜੰਗ ਹੈ ਵੱਡੀ ਬੇਵਕੂਫੀ ।
              ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਦੋਨਾਂ ਦੇਸ਼ਾਂ ਨੂੰ ਜੋੜਣ ਦੀ ਗੱਲ ਕਰ ਕੇ ਕੀ ਬੁਰਾ ਕੀਤਾ- ਇਮਾਰਨ ਖਾਨ।
             ਭਾਰਤ-ਪਾਕਿ ਦੀ ਗਰੀਬੀ ਦੂਰ ਕਰਨ ਲਈ ਦੋਨਾਂ ਮੁਲਕਾਂ ਦਾ ਨੇੜੇ ਆਉਣਾ ਜਰੂਰੀ।ਦੋਵੇਂ ਪਾਸੇ ਹੋਈਆਂ ਗਲਤੀਆਂ, ਬਾਰਡਰ ਖੁੱਲਣ ਨਾਲ ਵਧੇਗਾ ਵਪਾਰ- ਇਮਰਾਨ ਖਾਨ।
              ਭਾਰਤ-ਪਾਕਿ ਦਰਮਿਆਨ ਕਸ਼ਮੀਰ ਮਸਲਾ ਗੱਲਬਾਤ ਨਾਲ ਹੱਲ ਹੋ ਸਕਦਾ ਹੈ, ਦੋਨਾਂ ਮੁਲਕਾਂ `ਚ ਦ੍ਰਿੜ ਇਰਾਦੇ ਵਾਲੀ ਲੀਡਰਸ਼ਿਪ ਦੀ ਲੋੜ- ਇਮਾਰਨ ਖਾਨ।
              ਅੱਜ ਦਾ ਦਿਨ ਇਤਿਹਾਸਕ, 70 ਸਾਲ ਦੀ ਮੁਰਾਦ ਪੂਰੀ ਹੋਈ।ਪਰਮਾਤਮਾ ਨੇ ਕੀਤੇ ਕਾਰਜ ਰਾਸ- ਹਰਸਿਮਰਤ ਬਾਦਲ।
             ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦਾ ਯਾਰੀ ਨਿਭਾਉਣ ਤੇ ਵਾਅਦਾ ਪੂਰਾ ਕਰਨ `ਤੇ ਕੀਤਾ ਧੰਨਵਾਦ।ਕਰਤਾਰਪੁਰ ਕੋਰੀਡੋਰ ਬਨਣ ਨਾਲ ਜਤਾਈ ਅਮਨ ਸ਼ਾਂਤੀ ਦੀ ਉਮੀਦ।
            ਜਦ ਵੀ ਕਰਤਾਰਪੁਰ ਕੋਰੀਡੋਰ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਪਾਕਿ ਪ੍ਰਧਾਨ ਮੰਤਰੀ ਇਮਾਰਨ ਖਾਨ ਦਾ ਨਾਮ ਪਹਿਲੇ ਵਰਕੇ `ਤੇ ਸੁਨਹਿਰੀ ਅੱਖਰਾਂ `ਚ ਲ਼ਿਖਿਆ ਜਾਵੇਗਾ -ਨਵਜੋਤ ਸਿੰਘ ਸਿੱਧੂ।
            ਕਰਤਾਰਪੁਰ ਕੋਰੀਡੋਰ ਬਣਾਉਣ ਦੇ ਫੈਸਲੇ `ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪਾਕਿਸਤਾਨ ਸਰਕਾਰ ਦਾ ਕੀਤਾ ਧੰਨਵਾਦ।
            ਦਿੱਲੀ ਹਾਈਕੋਰਟ ਨੇ ਕੜਕੜਡੂਮਾ ਦੇ ਫੈਸਲੇ ਨੂੰ ਰੱਖਿਆ ਕਾਇਮ- 1984 ਸਿੱਖ ਕਤਲੇਆਮ ਦੇ 88 ਦੋਸ਼ੀਆਂ ਨੂੰ ਮਿਲੇਗੀ 5-5 ਸਾਲ ਦੀ ਸਜ਼ਾ ।
            ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਹੋਈ ਨਾਸਾਜ਼- ਇਲਾਜ਼ ਲਈ ਪੀ.ਜੀ.ਆਈ `ਚ ਹੋਏ ਦਾਖਲ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply