ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਜੇਲ ਸੁਪਰਡੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਵਾਲਾਤੀ ਦਿਲਬਾਗ ਸਿੰਘ ਪੁੱਤਰ
ਉਜਾਗਰ ਸਿੰਘ ਵਾਸੀ ਕਾਲਾ ਨੰਗਲ ਥਾਣਾ ਸਦਰ ਗੁਰਦਾਸਪੁਰ ਅਤੇ ਹੁਣ ਬੈਕ ਸਾਈਡ ਗੁਰਦਵਾਰਾ ਭੂਰੀ ਵਾਲਾ ਤਰਨਤਾਰਨ ਰੋਡ, ਕਿਰਾਏਦਾਰ ਨੇੜੇ ਮਾਈ ਜੀਵਾਂ ਦੀਆਂ ਕਬਰਾਂ ਮੁਹੱਲਾ ਗੁੱਜਰਪਰਾ ਨੂੰ 15 ਮਾਰਚ, 2018 ਨੂੰ ਐਨ.ਡੀ.ਸੀ.ਪੀ ਐਕਟ ਤਹਿਤ ਥਾਣਾ ਈ ਡਵੀਜਨ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ।ਇਸ ਹਵਾਲਾਤੀ ਦੀ 24 ਨਵੰਬਰ 2018 ਨੂੰ ਹੋ ਗਈ ਹੈ ਅਤੇ ਇਸ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਸ਼ਨਾਖਤ ਲਈ ਰੱਖੀ ਹੋਈ ਹੈ।
ਸੁਪਰਡੈਂਟ ਜੇਲ ਨੇ ਦੱਸਿਆ ਕਿ ਇਸ ਬੰਦੀ ਦੇ ਦੱਸੇ ਗਏ ਪਤਿਆਂ `ਤੇ ਤਫਤੀਸ਼ ਕੀਤੀ ਗਈ ਅਤੇ ਇਨ੍ਹਾਂ ਪਤਿਆਂ ਤੇ ਇਸ ਦਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਰਿਹਾਇਸ਼ ਹੋਣਾ ਨਹੀਂ ਪਾਇਆ ਗਿਆ।ਉਨ੍ਹਾਂ ਦੱਸਿਆ ਕਿ ਪੁਲਿਸ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਬੰਦੀ ਦਾ ਨਾਮ ਦਿਲਬਾਗ ਸਿੰਘ ਪੁੱਤਰ ਉਜਾਗਰ ਸਿੰਘ ਨਹੀਂ ਹੈ ਅਤੇ ਨਾ ਹੀ ਉਸ ਦਾ ਕੋਈ ਵੀ ਰਿਹਾਇਸ਼ੀ ਪਤਾ ਠੀਕ ਨਹੀਂ ਹੈ।ਸੁਪਰਡੈਂਟ ਜੇਲ ਨੇ ਦੱਸਿਆ ਕਿ ਮ੍ਰਿਤਕ ਬੰਦੀ ਦਾ ਕੱਦ 5 ਫੁੱਟ 7 ਇੰਚ, ਰੰਗ ਕਣਕ ਵੰਨਾ, ਸਿਹਤ ਦਰਮਿਆਨੀ, ਉਮਰ ਕਰੀਬ 35 ਸਾਲ ਅਤੇ ਇਨਡੈਕਸ ਉਂਗਲ ਤੇ ਪੁਰਾਣੀ ਸੱਟ ਦਾ ਨਿਸ਼ਾਨ ਹੈ।ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੋ ਵੀ ਇਸ ਮ੍ਰਿਤਕ ਬੰਦੀ ਦੀ ਪਛਾਣ ਕਰਦਾ ਹੈ ਤਾਂ ਕੇਂਦਰੀ ਜੇਲ ਦੇ ਨੋਡਲ ਅਫਸਰ ਦੇ ਮੋਬਾਇਲ ਨੰ: 70097-36288 ਤੇ ਸੰਪਰਕ ਕਰ ਸਕਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media