Wednesday, April 22, 2026

ਬਿਨਾਂ ਰਜਿਸਟਰੇਸ਼ਨ ਚੱਲਦੇ ਈ ਰਿਕਸ਼ਾ ਦੇ ਕੀਤੇ ਜਾਣਗੇ ਚਲਾਨ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਪ੍ਰਸਾਸ਼ਨਿਕ ਞਅਤੇ PUNJ2911201804ਪੁਲਿਸ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ। ੲਸ ਮੀਟਿੰਗ ਵਿੱਚ ਰਜਨੀਸ਼ ਅਰੋੜਾ ਰਿਜਨਲ ਟਰਾਂਸਪੋਰਟ ਅਥਾਰਟੀ, ਹਰਜੀਤ ਸਿੰਘ ਏ.ਡੀ.ਸੀ.ਪੀ ਕਰਾਈਮ, ਇੰਸਪੈਕਟਰ ਕੁਲਦੀਪ ਕੌਰ, ਇੰਸਪੈਕਟਰ ਹਰਪਾਲ ਸਿੰਘ ਦਿਹਾਤੀ ਪੁਲਿਸ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
     ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਘਾ ਨੇ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਬਗੈਰ ਰਜਿਸਟਰੇਸ਼ਨ ਈ ਰਿਕਸ਼ਾ ਦੇ ਚਲਾਨ ਕਰਨੇ ਯਕੀਨੀ ਬਣਾਏ ਜਾਣ।ਸੰਘਾ ਨੇ ਦੱਸਿਆ ਕਿ 1 ਨਵੰਬਰ ਤੋਂ 26 ਨਵੰਬਰ ਤੱਕ ਟ੍ਰੈਫਿਕ ਪੁਲਿਸ ਵੱਲੋਂ 2403 ਚਲਾਨ ਕੱਟ ਕੇ 3 ਲੱਖ 73 ਹਜ਼ਾਰ 300 ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕਾਲੀ ਫਿਲਮ ਦੇ 11, ਬਿਨਾਂ ਹੈਲਮੈਟ 475, ਬਿਨਾਂ ਸੈਫਟੀ ਬੈਲਟ 253, ਬਿਨਾਂ ਲਾਇਸੈਂਸ 263, ਵਾਹਨ ਚਲਾਉਣ ਸਮੇਂ ਮੋਬਾਇਲ ਦੀ ਵਰਤੋਂ ਕਰਨ ਤੇ 154, 207 ਮੋਟਰ ਵਹੀਕਲ ਐਕਟ ਅਧੀਨ 48, ਸ਼ਰਾਬ ਪੀ ਕੇ ਗੱਡੀ ਚਲਾਉਣਾ 12, ਤੇਜ ਰਫਤਾਰ ਦੇ 136, ਕਮਰਸ਼ੀਅਲ ਵਰਤੋਂ ਦੇ 2, ਪ੍ਰੈਸ਼ਰ ਹਾਰਨ ਦੇ 11, 18 ਸਾਲ ਤੋਂ ਘੱਟ ਉਮਰ ਦੇ 3, ਓਵਰਲੋਡ ਦਾ 1, ਟਿ੍ਰਪਲ ਸਵਾਰੀ ਦੇ 223,  ਲਾਲ ਬੱਤੀ ਜੰਪ ਦੇ 276, ਗਲਤ ਪਾਰਕਿੰਗ ਦੇ 288, ਬਿਨਾਂ ਇੰਸ਼ੋਰੈਂਸ 62, ਬਿਨਾਂ ਆਰ:ਸੀ 13, ਬਿਨਾਂ ਪ੍ਰਦੂਸ਼ਣ ਸਰਟੀਫਿਕੇਟ 23, ਬਿਨਾਂ ਨੰਬਰ ਪਲੇਟ 36, ਗਲਤ ਸਾਈਡ ਡਰਾਈਵਿੰਗ 90, ਬਿਨਾਂ ਰੂਟ ਪਰਮਿਟ 1, ਜੈਬਰਾ ਕਰਾਸਿੰਗ 1, ਡਰਾਈਵਰ ਬਿਨਾਂ ਵਰਦੀ 1, ਬੁਲਿਟ ਮੋਟਰ ਸਾਈਕਲ ਵਿੱਚ ਪਟਾਖਾ ਮਾਰਨ ਦੇ 19, ਮੂੰਹ ਬੰਨ ਕੇ ਵਹੀਕਲ ਚਲਾਉਣ ਦਾ 1 ਚਲਾਨ ਕੀਤੇ ਗਏ ਹਨ।ਸੰਘਾ ਨੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਗਲਤ ਸਾਈਡ ਤੋਂ ਆਉਣ ਵਾਲਿਆਂ ਵਾਹਨ ਚਾਲਕਾਂ ਤੇ ਸਖਤੀ ਕੀਤੀ ਜਾਵੇ ਅਤੇ ਉਨ੍ਹਾਂ ਦੇ ਚਲਾਨ ਕੀਤੇ ਜਾਣ ਕਿਉਂਕਿ ਗਲਤ ਸਾਈਡ ਤੋਂ ਆਉਣ ਕਰਕੇ ਵਧੇਰੇ ਐਕਸੀਡੈਂਟ ਹੋਣ ਦੀ ਸਥਿਤੀ ਬਣੀ ਰਹਿੰਦੀ ਹੈ।
     ਸੰਘਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਤਜਵੀਜ਼ ਬਣਾ ਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ, ਜਿਸ ਤਹਿਤ ਲੋਕ ਆਪਣੇ ਮੋਬਾਇਲ ਫੋਨ ਤੇ ਵਟਸਐਪ ਰਾਹੀਂ ਗਲਤ ਸਾਈਡ ਤੋਂ ਆਉਣ ਵਾਲੇ, ਗਲਤ ਪਾਰਕਿੰਗ, ਬਿਨਾਂ ਹੈਲਮਟ, ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ, ਟ੍ਰਿਪਲ ਸਵਾਰੀ ਆਦਿ ਦੀ ਫੋਟੋ ਖਿੱਚ ਕੇ ਭੇਜ ਸਕਦੇ ਹਨ ਅਤੇ ਉਸ ਅਧਾਰ `ਤੇ ਟ੍ਰੈਫਿਕ ਪੁਲਿਸ ਵੱਲੋਂ ਇਸ ਤਕਨੀਕ ਰਾਹੀਂ ਵੀ ਲੋਕਾਂ ਦੇ ਚਲਾਨ ਕੀਤੇ ਜਾਣਗੇ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply