Monday, December 23, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਕੋਲੰਬੀਆ ਤੇ ਪੰਜਾਬੀ ਫੋਕ ਸੁਮੇਲ ਦੇ ਦਿੱਸਿਆ ਅਦਭੁੱਤ ਨਜ਼ਾਰਾ

6ਵੇਂ ਖ਼ਾਲਸਾ ਕਾਲਜ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ ਮੌਕੇ ਕੋਲੰਬੀਅਨ ਕਲਾਕਾਰਾਂ ਨੇ ਬੰਨ੍ਹਿਆ ਰੰਗ
    ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਕੋਲੰਬੀਆ ਤੋਂ ਆਏ ਕਲਾਕਾਰਾਂ ਨੇ ‘6ਵੇਂ PUNJ2911201806ਖਾਲਸਾ ਕਾਲਜ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਜੌਹਰ ਵਿਖਾਏ।ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਕੋਲੰਬੀਆ ਦੀ ਟੀਮ ‘ਪਾਲਮਾ ਅਫ਼ਰੀਕਨ-ਕੋਲੰਬੀਆ ਫ਼ੋਕ ਡਾਂਸ ਸਕੂਲ’ ਨੇ ਆਪਣੇ ਦੇਸ਼ ਦੇ ਰਵਾਇਤੀ ਗਾਣ ਅਤੇ ਡਾਂਸ ਨਾਲ ਸਰੋਤਿਆਂ ਨੂੰ ਕਾਇਲ ਕੀਤਾ।ਇਸ ਦੌਰਾਨ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ ਜਦੋਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭੰਗੜਾ, ਗੌਰਮਿੰਟ ਕਾਲਜ ਰਾੜਾ ਸਾਹਿਬ, ਲੁਧਿਆਣਾ ਦੇ ਬੱਚਿਆਂ ਨੇ ਮਲਵੱਈ ਗਿੱਧਾ ਅਤੇ ਕਲਗੀਧਰ ਅਖ਼ਾੜਾ ਸ਼ਹੀਦ ਊਧਮ ਸਿੰਘ ਦੀ ਟੀਮ ਨੇ ਗੱਤਕੇ ਦੀਆਂ ਪੇਸ਼ਕਾਰੀਆਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ।
     ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਪੰਜਾਬ ਕਲਚਰਲ ਪ੍ਰੋਮੋਸ਼ਨ ਕਾਊਂਸਿਲ ਵੱਲੋਂ ਸਾਂਝੇ ਤੌਰ ’ਤੇ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਕੋਲੰਬੀਆਂ ਦੀ ਟੀਮ ਵੱਲੋਂ ਵਿਰਾਸਤ ਦਾ ਇਕ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਰਵਾਇਤੀ ਲੋਕ ਨਾਚ ਨੂੰ ਸੁਨਹਿਰੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ। ਦਰਸ਼ਕ ਉਸ ਵੇਲੇ ਝੂਮਣ ਤੋਂ ਬਿਨ੍ਹਾਂ ਨਾ ਰਹਿ ਸਕੇ ਜਦੋਂ ਪੰਜਾਬੀ ਕਲਾ ਦਾ ਸਾਂਝਾ ਨਮੂਨਾ ਕੋਲੰਬੀਆਂ ਤੋਂ ਆਏ ਕਲਾਕਾਰਾਂ ਅਤੇ ਉਕਤ ਕਾਲਜ ਤੋਂ ਇਲਾਵਾ ਹੋਰਨਾਂ ਵਿਦਿਆਰਥੀਆਂ ਨੇ ਮਿਲ ਕੇ ਸਟੇਜ਼ ’ਤੇ ਪੇਸ਼ ਕੀਤਾ।PUNJ2911201807
     ਵਿਦੇਸ਼ੀ ਕਲਾਕਾਰਾਂ ਲਈ ਇਹ ਪੰਜਾਬੀ ਸੱਭਿਆਚਾਰ ਨਾਲ ਜੁੜੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਉਕਤ 13 ਮੈਂਬਰੀ ਵਫ਼ਦ ਡਾਇਰੈਕਟਰ ਮਾਰੀਆ ਡੇਲ ਕਾਰਮਨ ਮੇਲੇਂਡੇਜ਼ ਵਾਲੇਕਿਲਾ ਦੀ ਅਗਵਾਈ ’ਚ ਜਿਸ ’ਚ ਉਨ੍ਹਾਂ ਦੀ ਸਾਥਣ ਆਰਟਿਸਟ ਕੋਆਰਡੀਨੇਟਰ ਕਾਰਮਨ ਡੈਲ ਰੋਸਾਰੀਓ ਸੰਜੁਨ ਮੇਲਡੇਜ ਦੇ ਨਾਲ ਹੋਰਨਾਂ ’ਚ ਡੈਨੀ ਜੋਅਲ ਐਕੋਸਟਾ ਗੋਮੇਜ਼, ਬਾਲੀਡਿਸ ਲਿੰਯਿਊਚ ਫੈਬਰਗਜ ਮੋਂਟੇਨੇਗਰੋ, ਸ਼ੀਓਮਾਰਾ ਪੈਟਰੀਸ਼ੀਆ ਮਨਜਰਰੇਸ ਪਦਿਲਾ, ਐਰੀ ਮੁਨੁਜ਼ ਓਸਪੀਨੋ, ਯੌਨੀ ਅਲਬਰਟੋ ਬਾਰਬਾਬਾ ਬਲੈਂਕੋ, ਐਡਰੀਅਨਿਸ ਬਰਰਾਨਕੋ ਸਰਮੀਏਂਟੋ, ਲੀਕਸ ਟੋਬਿਜ਼ ਪੀਰੇਸ ਮਾਰਟਿਨਜ਼, ਕਾਰਲੋਸ ਆਰਟੂਰੂ ਮੇਡੋਓਜ਼ਾ ਕਾਰਵਜਲ, ਅਲਫੋਂਸੋ ਐਡੁਆਰਡੋ ਕਾਬਰੇਰਾ ਮੇਲੇਂਡੀਜ, ਰਾਫੇਲ ਸੈਂਤੀਸ ਚਾਵੇਜ਼ ਰਮੀਰੇਜ਼, ਐਂਗਾਡੋ ਅਲਫੋਂਸੋ ਓਰੋਜ਼ਕੋ ਬੇਲੋ ਆਦਿ ਮੈਂਬਰ ਸ਼ਾਮਿਲ ਸਨ, ਦਾ ਕਹਿਣਾ ਸੀ ਕਿ ਉਹ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਪੇਸ਼ਕਾਰੀ ਨਾਲ ਅੱਜ ਪਹਿਲੀ ਵਾਰ ਰੂ-ਬ-ਰੂ ਹੋਏ ਹਨ ਅਤੇ ਇਸ ਨੂੰ ਵੇਖ ਕੇ ਉਹ ਪੰਜਾਬੀਆਂ ਦੇ ਮਹਾਨ ਸੱਭਿਆਚਾਰ ’ਤੇ ਫ਼ਖਰ ਮਹਿਸੂਸ ਕਰ ਰਹੇ ਹਨ।
     ਉਕਤ ਵਿਦੇਸ਼ੀ ਕਲਾਕਾਰ ਮੁੰਡੇ-ਕੁੜੀਆਂ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਭੰਗੜਾ ਪਾ ਕੇ ਚਾਅ ਲਾਇਆ। ਖ਼ਾਲਸਾ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਫੈਸਟੀਵਲ ਦੇ ਪੈਟਰਨ ਰਜਿੰਦਰ ਮੋਹਨ ਸਿੰਘ ਛੀਨਾ ਜੋ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ’ਚ ਸੱਭਿਆਚਾਰਕ ਸਾਂਝ ਦੇ ਹਾਮੀ ਹੁੰਦੇ ਹਨ। ਜਿਸ ਨਾਲ ਸਾਨੂੰ ਇਕ ਦੂਸਰੇ ਦੇ ਵਿਰਸੇ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਦਾ ਮਕਸਦ ਹੀ ਵੱਖ-ਵੱਖ ਸੱਭਿਆਚਾਰਾਂ ’ਚ ਸਾਂਝੀਵਾਲਤਾ ਨੂੰ ਪੇਸ਼ ਕਰਨਾ ਹੈ।
     ਪੰਜਾਬ ਕਲਚਰਲ ਕੌਂਸਲ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਫੈਸਟੀਵਲ ਸੀਰੀਜ਼ ਦਾ 6ਵਾਂ ਮੇਲਾ ਹੈ। ਡਾ. ਛੀਨਾ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਫ਼ੈਸਟੀਵਲ ਦਾ ਮਕਸਦ ਖ਼ਾਲਸਾ ਕਾਲਜ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੀਆਂ ਕੌਮਾਂ ਅਤੇ ਸੱਭਿਆਚਾਰ ਤੱਕ ਪਹੁੰਚਾਉਣਾ ਹੈ ਅਤੇ ਵਿਸ਼ਵ ਸ਼ਾਂਤੀ, ਮਲਟੀਕਲਚਰਰਿਜ਼ਮ ਦਾ ਹੋਕਾ ਦੇਣਾ ਹੈ।ਰਜਿੰਦਰ ਮੋਹਨ ਸਿੰਘ ਛੀਨਾ ਨੇ ਏ.ਡੀ.ਸੀ.ਪੀ ਲਖਬੀਰ ਸਿੰਘ, ਕੌਂਸਲ ਦੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ, ਭੁਪਿੰਦਰ ਸਿੰਘ ਹੋਲੈਂਡ, ਗੁਰਪ੍ਰੀਤ ਸਿੰਘ ਰਿਆੜ ਅਤੇ ਵਿਦਿਆਰਥਣ ਹਰਪ੍ਰੀਤ ਕੌਰ ਖ਼ਾਲਸਾ ਨੂੰ ਹੈਰੀਟੇਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
    ਅੰਤ ’ਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਕ ਦੂਸਰੇ ਮੁਲਕਾਂ ਦੇ ਵਿਰਸੇ ਨੂੰ ਜਾਣ ਲਈ ਅਜਿਹੇ ਪ੍ਰੋਗਰਾਮਾਂ ਆਯੋਜਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਪੱਧਰ ’ਤੇ ਹੋਣਾ ਚਾਹੀਦਾ ਹੈ।ਇਸ ਮੌਕੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਏ. ਐਸ. ਗਿੱਲ, ਪ੍ਰੋ: ਰਾਜਵਿੰਦਰ ਕੌਰ, ਪ੍ਰੋ: ਦੀਪਿਕਾ ਕੋਹਲੀ, ਪ੍ਰੋ: ਮਨਿੰਦਰ ਕੌਰ, ਪ੍ਰੋ: ਮਨਪ੍ਰੀਤ ਕੌਰ ਚੀਮਾ, ਪ੍ਰੋ: ਨਿਰਮਲਜੀਤ ਕੌਰ ਸੰਧੂ, ਪ੍ਰੋ: ਪੂਨਮਪ੍ਰੀਤ ਕੌਰ ਢਿੱਲੋਂ, ਪ੍ਰੋ: ਸਤਿੰਦਰ ਢਿੱਲੋਂ, ਤੇ ਸਕੂਲ ਸਟਾਫ਼, ਵਿਦਿਆਰਥੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply