Thursday, May 2, 2024

ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ 28ਵਾਂ ਸਾਹਿਤਕ ਸਮਾਗਮ 16 ਨੂੰ

ਪ੍ਰਿੰ. ਕੌੜਾ, ਇਤਿਹਾਸਕਾਰ ਦਲੇਰ, ਅਦਾਕਾਰਾ ਸ਼ੇਰਗਿਲ ਤੇ ਕਹਾਣੀਕਾਰ ਧਾਰੀਵਾਲ ਦਾ ਹੋਵੇਗਾ ਸਨਮਾਨ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿਝ ਦੀ ਅਹਿਮ ਇਕੱਤਰਤਾ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ PUNJ0912201805ਔਲਖ ਦੀ ਪ੍ਰਧਾਨਗੀ ਹੇਠ ਏਅਰਪੋਰਟ ਰੋਡ ਵਿਖੇ ਹੋਈ।ਜਿਸ ਦੌਰਾਨ ਸਾਹਿਤ ਸਭਾ ਦਾ 28ਵਾਂ ਸਾਲਾਨਾ ਸਮਾਰੋਹ 16 ਦਸੰਬਰ ਐਤਵਾਰ ਨੂੰ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ।ਸਭਾ ਦੇ ਜਨਰਲ ਸਕੱਤਰ ਪ੍ਰਿੰ: ਗੁਰਬਾਜ ਸਿੰਘ ਛੀਨਾ ਨੇ ਦੱਸਿਆ ਕਿ ਸਾਹਿਤ ਦੇ ਵੱਖ-ਵੱਖ ਖੇਤਰਾਂ ਵਿੱਚ ਕਾਰਜਸ਼ੀਲ ਵਿਦਵਾਨ ਅਤੇ ਖੋਜੀ ਪ੍ਰਿੰ: ਸੇਵਾ ਸਿੰਘ ਕੌੜਾ, ਇਤਿਹਾਸਕਾਰ ਏ.ਐਸ.ਦਲੇਰ, ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ ਅਤੇ ਵੀਡੀਓ ਡਾਇਰੈਕਟਰ ਤੇ ਅਦਾਕਾਰਾ ਰੇਖਾ ਸ਼ੇਰਗਿੱਲ ਨੂੰ ਇਸ ਸਮੇਂ ਸਨਮਾਨਿਤ ਕੀਤਾ ਜਾਵੇਗਾ।ੇ ਇਸ ਤੋਂ ਇਲਾਵਾ ਪ੍ਰਿ੍ਰੰ: ਬਲਵਿੰਦਰ ਸਿੰਘ ਫਤਿਹਪੁਰੀ ਦੀ ਪੁਸਤਕ “ਬ੍ਰਹਮਚਾਰੀ ਬਾਬਾ ਅਤੇ ਚਾਲੀ ਚੋਰ” ਲੋਕ ਅਰਪਿਤ ਕੀਤੀ ਜਾਵੇਗੀ ਅਤੇ ਕਵੀ ਦਰਬਾਰ ਹੋਵੇਗਾ। ਇਸ ਮੀਟਿੰਗ ਵਿੱਚ ਸਭਾ ਦੇ ਸਰਪ੍ਰਸਤ ਗੁਰਚਰਨ ਸਿੰਘ ਚੰਨਾ ਰਾਣੇਵਾਲੀਆ, ਅਮਰੀਕ ਸਿੰਘ ਸ਼ੇਰਗਿੱਲ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਔਲਖ, ਚਰਨਜੀਤ ਸਿੰਘ ਅਜਨਾਲਾ, ਕੁਲਵੰਤ ਸਿੰਘ ਕੰਤ, ਹਰਜਸ ਦਿਲਬਰ, ਕੁਲਦੀਪ ਦਰਾਜਕੇ, ਹਰੀ ਸਿੰਘ ਗਰੀਬ, ਗੁਰਜਿੰਦਰ ਬਘਿਆੜੀ, ਓਮ ਪ੍ਰਕਾਸ਼ ਭਗਤ, ਬਲਦੇਵ ਕੰਬੋ ਅਤੇ ਨਰਿੰਦਰ ਯਾਤਰੀ ਆਦਿ ਹਾਜਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply