ਭੀਖੀ/ ਮਾਨਸਾ, 24 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਬਾ ਲਾਲ ਸਿੰਘ ਮੁੱਖ ਸੇਵਾਦਾਰ ਮੀਰੀ ਪੀਰੀ ਸੰਤ ਸਮਾਜ ਭੀਖੀ ਵਾਲੀਆਂ ਨੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ `ਤੇ ਸਿੱਖ ਸੰਗਤਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਹੈ ਕਿ ਪੋਹ ਦੀਆਂ ਕਹਿਰ ਦੀਆਂ ਠੰਡੀਆਂ ਕਾਲੀਆਂ ਰਾਤਾਂ ਤੇ ਬਰਫ਼ੀਲੀਆਂ ਹਵਾਵਾਂ ਵਿੱਚ ਹੋਏ ਸੂਬਾ ਸਰਹੰਦ ਦੇ ਜੁਲਮਾਂ ਦੇ ਕਾਰਨਾਮਿਆਂ ਨੂੰ ਪੜ ਸੁਣ ਕੇ ਹਰ ਮਨੁੱਖ ਦੀ ਰੂਹ ਕੰਬ ਉੱਠਦੀ ਹੈ।ਪੋਹ ਦੇ ਮਹੀਨੇ `ਚ ਸਿੱਖ ਕੌਮ ਦੇ ਜਜ਼ਬੇ ਨੂੰ ਖਤਮ ਕਰਨ ਲਈ ਬਾਈਧਾਰ ਦੇ ਪਹਾੜੀ ਰਾਜੇ ਅਤੇ ਸਿੱਖ ਵਿਰੋਧੀ ਦਲ ਮਖੀਰ ਦੀ ਤਰ੍ਹਾਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਿੱਛੇ ਪਏ ਹੋਏ ਸਨ।ਇਸ ਸਮੇਂ ਵੱਡੇ ਸਾਹਿਬਜ਼ਾਦਿਆਂ ਦੀ ਚਮਕੋਰ ਦੀ ਗੜੀ ਵਿਚ ਸ਼ਹੀਦੀ ਹੋਈ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਉਪਰੰਤ ਜ਼ਾਲਮਾਂ ਨੇ ਅਨੇਕਾਂ ਤਰ੍ਹਾਂ ਦੇ ਤਸੀਹੇ ਦੇਣ ਤੋਂ ਬਾਅਦ ਜਗਤ ਮਾਤਾ ਗੁਜਰ ਕੌਰ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਅਨੇਕਾਂ ਤਰ੍ਹਾਂ ਦੇ ਤਸੀਹੇ ਝੱਲਦੇ ਹੋਏ ਸ਼ਹੀਦੀ ਜਾਮ ਪੀ ਗਏ।ਉਨਾਂ ਕਿਹਾ ਕਿ ਸਹਿਬਜ਼ਾਦਿਆਂ `ਤੇ ਸਿੱਖ ਕੌਮ ਅਤੇ ਸਮੂਹ ਮਾਨਵਤਾ ਨੂੰ ਮਾਣ ਹੋਣਾ ਚਾਹੀਦਾ ਹੈ।ਇਸ ਮੌਕੇ ਬਾਬਾ ਦਰਸ਼ਨ ਸਿੰਘ, ਬਾਬਾ ਗਮਦੂਰ ਸਿੰਘ, ਬਾਬਾ ਨਿਰਭੈ ਸਿੰਘ ਅਤੇ ਭਾਈ ਮਨਜੀਤ ਸਿੰਘ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media