ਬਠਿੰਡਾ, 25 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ
ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ 11ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਵਿਚ ਉਚ ਕੋਟੀ ਦੇ ਕੀਰਤਨ ਅਤੇ ਕਥਾ ਵਾਚਕ ਭਾਈ ਸਤਨਾਮ ਸਿੰਘ ਕੋਹਾੜਕਾ ਹਜੂਰੀ ਰਾਗੀ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਗੁਰਦੀਪ ਸਿੰਘ ਕਥਾ ਵਾਚਕ ਕਪੂਰਥਲਾ, ਭਾਈ ਦੀਪਇੰਦਰ ਸਿੰਘ ਬਠਿੰਡਾ ਦੇ ਜਥਿਆਂ ਨੇ ਸੰਗਤਾ ਨੂੰ ਕੀਰਤਨ ਅਤੇ ਕਥਾ ਵਾਅਖਿਆਨ ਰਾਹੀਂ ਨਿਹਾਲ ਕੀਤਾ। ਇਸ ਸਮਾਗਮ ਵਿਚ ਭਾਈ ਗੁਰਦੀਪ ਸਿੰਘ ਕਪੂਰਥਲਾ ਵਾਲੇ ਨੇ ਮਾਤਾ ਗੁਜਰੀ ਦੇ ਲਾਲ ਚਾਰ ਸਹਿਬਜਾਦਿਆਂ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਛੋਟੇ ਜਿਹੇ ਬੱਚੇ ਅਰਸ਼ਪ੍ਰੀਤ ਸਿੰਘ ਨੇ ਵੀ ਸ਼ਬਦ ਗਾਇਣ ਕੀਤਾ।ਇਸ ਸਮਾਗਮ ਵਿਚ ਕਾਫੀ ਸੰਖਿਆ `ਚ ਸਰਧਾਲੂਆਂ ਨੇ ਹਾਜਰੀ ਭਰੀ।ਭਾਈ ਘਨੱਈਆ ਸੇਵਾ ਸੁਸਾਇਟੀ ਵਲੋਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਚੈਕਅੱਪ ਕੈਂਪ ਲਗਾਇਆ ਗਿਆ।ਦੰਦਾਂ ਦੇ ਚੈਕਅੱਪ ਕੈਂਪ ਵੀ ਵਿੱਚ ਡਾਕਟਰ ਦਵਿੰਦਰ ਕੌਰ ਸ਼ੇਰਗਿੱਲ ਨੇ ਸੰਗਤਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਆਏ ਕੀਰਤਨੀ ਅਤੇ ਕਥਾ ਵਾਚਕ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ਼ ਦੀ ਭੂਮਿਕਾ ਤੇਜਿੰਦਰ ਸਿੰਘ ਵੱਲੋਂ ਨਿਭਾਈ ਗਈ।ਇਸ ਮੌਕੇ ਗੁਰਦੁਆਰਾ ਹਾਜੀ ਰਤਨ ਤੇ ਕਿਲ੍ਹਾ ਮੁਬਾਰਕ ਦੇ ਮੈਨੇਜਰ, ਬੈਗੋਂ ਦੇ ਚੀਫ਼ ਕੁਆਰਡੀਨੇਟਰ ਰਮਨੀਕ ਵਾਲੀਆ, ਆਸਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਮੇਸ਼ ਮਹਿਤਾ, ਸਮਾਜਸੇਵੀ ਜੀਵਨ ਗੋਇਲ, ਗੁਰਦੁਆਰਾ ਐਨ.ਐਫ.ਐਲ ਦੇ ਪ੍ਰਧਾਨ ਜੈ ਸਿੰਘ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਗਣੇਸ਼ ਵੈਲਫੇਅਰ ਸੁਸਾਇਟੀ, ਚੰਦਸਰ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਸੁਖਜਿੰਦਰਪਾਲ ਸਿੰਘ ਤੋਂ ਇਲਾਵਾ ਸੁਸਾਇਟੀ ਮੈਬਰ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media