ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲੇ ਦੀਆਂ 860 ਪੰਚਾਇਤਾਂ ਵਿੱਚੋਂ 309 ਸਰਪੰਚ ਅਤੇ 2403 ਪੰਚ ਸਰਬਸੰਮਤੀ ਨਾਲ ਚੁਣ ਲਏ
ਗਏ ਹਨ ਅਤੇ ਹੁਣ 551 ਸਰਪੰਚ ਅਤੇ 3225 ਪੰਚਾਂ ਦੀ ਚੋਣ ਲਈ ਵੋਟਾਂ 30 ਦਸੰਬਰ ਨੂੰ ਹੋਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ 860 ਪੰਚਾਇਤਾਂ ਵਿੱਚੋਂ 309 ਸਰਪੰਚ ਅਤੇ 2403 ਪੰਚ ਸਰਬਸੰਮਤੀ ਨਾਲ ਚੁਣ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਅਜਨਾਲਾ ਬਲਾਕ ਵਿੱਚ 153 ਸਰਪੰਚਾਂ ਵਿਚੋਂ 79 ਸਰਪੰਚ, 913 ਪੰਚਾਂ ਵਿਚੋਂ 551 ਪੰਚ, ਚੋਗਾਵਾਂ ਬਲਾਕ ਵਿਚੋਂ 109 ਸਰਪੰਚਾਂ ਵਿੱਚੋਂ 70 ਸਰਪੰਚ, 687 ਪੰਚਾਂ ਵਿਚੋਂ 433 ਪੰਚ, ਹਰਸ਼ਾ ਛੀਨਾ ਬਲਾਕ ਵਿਚੋਂ 80 ਸਰਪੰਚਾਂ ਚੋਂ 34 ਸਰਪੰਚ, 526 ਪੰਚਾਂ ਵਿਚੋਂ 269 ਪੰਚ, ਵੇਰਕਾ ਬਲਾਕ ਵਿਚੋਂ 85 ਸਰਪੰਚਾਂ ਵਿਚੋਂ 14 ਸਰਪੰਚ, 573 ਪੰਚਾਂ ਵਿਚੋਂ 105 ਪੰਚ, ਅਟਾਰੀ ਬਲਾਕ ਵਿੱਚੋਂ 69 ਸਰਪੰਚਾਂ ਵਿਚੋਂ 23 ਸਰਪੰਚ, 499 ਪੰਚਾਂ ਵਿਚੋਂ 217 ਪੰਚ, ਜੰਡਿਆਲਾ ਬਲਾਕ ਵਿਚੋਂ 60 ਸਰਪੰਚਾਂ ਚੋਂ 11 ਸਰਪੰਚ, 408 ਪੰਚਾਂ ਵਿਚੋਂ 134 ਪੰਚ, ਮਜੀਠਾ ਬਲਾਕ ਵਿਚੋਂ 112 ਸਰਪੰਚਾਂ ਵਿਚੋਂ 20 ਸਰਪੰਚ, 706 ਪੰਚਾਂ ਵਿਚੋਂ 216 ਪੰਚ, ਰਈਆ ਬਲਾਕ ਵਿਚੋਂ 99 ਸਰਪੰਚਾਂ ਵਿਚੋਂ 37 ਸਰਪੰਚ, 713 ਪੰਚਾਂ ਵਿਚੋਂ 298 ਪੰਚ ਅਤੇ ਤਰਸਿੱਕਾ ਬਲਾਕ ਵਿਚੋਂ 93 ਸਰਪੰਚਾਂ ਚੋਂ 21 ਸਰਪੰਚ ਅਤੇ 603 ਪੰਚਾਂ ਵਿਚੋਂ 180 ਪੰਚ ਸਰਬਸੰਮਤੀ ਨਾਲ ਚੁਣ ਲਏ ਗਏ ਹਨ।ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਥਾਵਾਂ `ਤੇ 30 ਦਸੰਬਰ ਨੂੰ ਬੈਲਟ ਪੇਪਰਾਂ ਰਾਹੀਂ ਵੋਟਾਂ ਪੈਣਗੀਆਂ।ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਸ਼ਾਂਤੀ ਪੂਰਵਕ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ ਉਸੇ ਦਿਨ ਸ਼ਾਮ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media