Tuesday, May 26, 2026

ਵਰੁਣ ਬਾਂਸਲ ਲੀਗਲ ਸਰਵਿਸ਼ਜ ਵੈਬ ਪੋਰਟਲ ਬਣਾਉਣ ਵਾਲੇ ਪਹਿਲੇ ਵਿਅਕਤੀ ਬਣੇ

ਵਰਲਡ ਰਿਕਾਰਡ ਹੋਲਡਰ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ

PUNJ0201201915ਬਠਿੰਡਾ, 2 ਜਨਵਰੀ 2019 (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਨਲਾਈਨ ਲੀਗਲ ਸਰਵਿਸ਼ਜ ਦਾ ਪਹਿਲਾ ਵੈਬ ਪੋਰਟਲ ਬਣਾਉਣ ਵਾਲੇ ਵਰੁਣ ਬਾਂਸਲ ਨੂੰ ਵਰਲਡ ਰਿਕਾਰਡ ਹੋਲਡਰ ਦੇ ਖਿਤਾਬ ਨਾਲ ਨਿਵਾਜਿਆ ਗਿਆ, ਜੋ ਕਿ ਇੱਕ ਵਰਲਡ ਰਿਕਾਰਡ ਹੈ।ਵਰੁਣ ਨੂੰ ਸਰਟੀਫਿਕੇਟ ਅਤੇ ਅਸ਼ੋਕਾ ਸਤੰਭ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਵਰੁਣ ਨੂੰ ਹੁਣ ਸੁਪਰੀਮ ਕੋਰਟ ਵਕੀਲ ਸੰਤੋਸ਼ ਸੁਕਲਾ, ਵਰਿੰਦਰ ਸ਼ਰਮਾ ਸੰਸਦ ਬ੍ਰਿਟਿਸ਼ ਪਾਰਲੀਮੈਂਟ ਇੰਗਲੈਂਡ, ਡਾ. ਦੇਵਾਕਰ ਚੈਅਰਮੈਨ ਵਰਲਡ ਬੁੱਕ ਲੰਡਨ, ਰਣਦੀਪ ਕੋਹਲੀ, ਬਾਲੀਵੁੱਡ ਅਭਿਨੇਤਾ ਆਸ਼ਿਮ ਸ਼ਰਮਾ, ਬੱਪੀ ਲਹਿਰੀ, ਡਾ. ਰਾਜੀਵ ਸ਼੍ਰੀਵਾਸਤਵ ਅਤੇ ਸੁਰਭੀ ਵੱਲੋਂ ਪ੍ਰਾਈਡ ਆਫ ਇੰਡੀਆ ਐਵਾਰਡ ਦੇ ਕੇ ਸਨਮਾਨਿਆ ਹੈ।
 ਜਿਕਰਯੋਗ ਹੈ ਕਿ ਵਰੁਣ ਬਾਂਸਲ ਨੇ ਦੁਨੀਆਂ ਦਾ ਸਭ ਤੋਂ ਪਹਿਲਾ ਲੀਗਲ ਵੈਬ ਪੋਰਟਲ ਮੁਹੱਈਆ ਕਰਵਾ ਕੇ ਵਰਲਡ ਬੁੱਕ ’ਚ ਭਾਰਤ ਦਾ ਨਾਮ ਪਹਿਲੇ ਨੰ. 1 `ਤੇ ਦਰਜ਼ ਕਰਵਾਉਣ ਦਾ ਗੌਰਵ ਪ੍ਰਾਪਤ ਕੀਤਾ ਹੈ।ਜਿਸ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਬੈਠਾ ਵਿਅਕਤੀ ਘਰ ਬੈਠੇ ਕਾਨੂੰਨੀ ਸਲਾਹ ਲੈ ਸਕਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਕੇਸ ਵਰੁਣ ਖੁਦ ਡਰਾਫਟ ਕਰਕੇ ਲੜਦੇ ਹਨ, ਜਿਸ ਨਾਲ ਕਿ ਲੋਕਾਂ ਨੂੰ ਘਰ ਬੈਠੈ ਇਨਸਾਫ ਮਿਲ ਰਿਹਾ ਹੈ।ਇਸ ਤੋਂ ਪਹਿਲਾਂ ਵੀ ਵਰੁਣ ਨੇ ਆਰ.ਟੀ.ਆਈ ਆਨਲਾਈਨ ਸਰਵਿਸ ਡਾਟ ਕਾਮ ਬਣਾਈ ਸੀ, ਜਿਸ ’ਚ ਉਨ੍ਹਾਂ ਲੋਕਾਂ ਨੂੰ ਆਰ.ਟੀ.ਆਈ ਹਿਊਮਨ ਰਾਈਟਸ, ਵੁਮੈਨ ਵੈਲਫੇਅਰ, ਕੰਜਿਊਮਰ ਕੋਰਟ ਆਦਿ ਦੇ ਮਾਮਲੇ ਲਏ ਜਾਂਦੇ ਹਨ।ਇਸ  ਕਾਰਜ਼ ਬਦਲੇ 8 ਵੱਖ-ਵੱਖ ਦੇਸ਼ਾਂ ਦੀਆਂ ਬੁੱਕ ਆਫ ਰਿਕਾਰਡ ਨੇ ਗੋਲਡ ਮੈਡਲ ਦੇ ਸਨਮਾਨਿਆ ਹੈ।
 ਏਥੇ ਇਹ ਵੀ ਦੱਸਣਯੋਗ ਹੈ ਕਿ ਵਰੁਣ ਬਾਂਸਲ ਦੇ ਜੀਵਨ ਉਪਰ ਬਾਲੀਵੁੱਡ ਫਿਲਮ ਬਾਂਸਲ ਐਲ.ਐਲ.ਬੀ ਬਣ ਰਹੀ ਹੈ ਜੋ ਕਿ ਵਰੁਣ ਬਾਂਸਲ ਦੇ ਜੀਵਨ ਦੀ ਸੱਚੀ ਘਟਨਾ ‘ਤੇ ਨਿਰਧਾਰਤ ਹੈ, ਜਿਸ ’ਚ ਦਿਖਾਇਆ ਜਾਵੇਗਾ ਕਿ ਉਹ ਵਰਲਡ ਰਿਕਾਰਡ ਹੋਲਡਰ ਖਿਤਾਬ ਤੱਕ ਕਿਵੇਂ ਪਹੁੰਚੇ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply