Tuesday, June 23, 2026

ਗੁੱਡਵਿਲ ਸੁਸਾਇਟੀ ਦੇ ਪ੍ਰਵੇਸ ਬਰੇਜਾ ਵੱਲੋਂ 31 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਪ੍ਰਦਾਨ

PUNJ0201201916ਬਠਿੰਡਾ, 2 ਜਨਵਰੀ 2019 (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) –  ਗੁੱਡਵਿਲ ਸੁਸਾਇਟੀ ਦੇ ਪ੍ਰਵੇਸ ਬਰੇਜਾ ਵੱਲੋਂ ਆਪਣੇ ਜਨਮ ਦਿਨ ਮੌਕੇ ਵਿਵੇਕਾਨੰਦ ਸਟੱਡੀ ਸਰਕਲ ਬਠਿੰਡਾ ਦੇ ਸਹਿਯੋਗ ਨਾਲ 31 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਪ੍ਰਦਾਨ ਕੀਤਾ ਗਿਆ।ਬਰੇਜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਇਹ ਮੁਹਿੰਮ 6 ਮਹੀਨਿਆਂ ਤੋਂ ਲਗਾਤਾਰ ਚਲਾਈ ਜਾ ਰਹੀ ਹੈ, ਜਿਸ ਲੜੀ ਤਹਿਤ 31 ਗਰਭਵਤੀ ਔਰਤਾਂ ਨੂੰ ਜੱਚਾ ਬੱਚਾ ਦੀ ਤੰਦਰੁਸਤੀ ਲਈ ਪੋਸ਼ਟਿਕ ਆਹਾਰ ਦਿੱਤਾ ਗਿਆ ਹੈ।ਮੁੱਖ ਮਹਿਮਾਨ ਵਜੋਂ ਪਹੰੁਚੇ ਡਾ. ਰਾਮ ਨਰਾਇਣ ਮਹੇਸ਼ਵਰੀ ਨੇ ਔਰਤਾਂ ਨੂੰ ਬੱਚਿਆਂ ਦੀ ਸਾਂਭ ਸੰਭਾਲ ਅਤੇ ਗਰਭ ਅਵਸਥਾ ਦੌਰਾਨ ਪੋਸਟਿਕ ਆਹਾਰ ਖਾਣ ਪੀਣ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਗਰਭ ਅਵੱਸਥਾ ਦੌਰਾਨ ਔਰਤਾਂ ਨੂੰ ਹਰੀਆਂ ਸਬਜੀਆਂ, ਮੌਸਮੀ ਫਲ ਅਤੇ ਦਹੀਂ ਆਦਿ ਹਰ ਰੋਜ ਖਾਣੇ ਚਾਹੀਦੇ ਹਨ ਤਾਂ ਕਿ ਬੱਚਾ ਤੰਦਰੁਸਤ ਪੈਦਾ ਹੋ ਸਕੇ।ਸਮੂਹ ਔਰਤਾਂ ਅਤੇ ਆਂਗਣਵਾੜੀ ਵਰਕਰਾਂ ਨੇ ਬਰੇਜਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ।ਇਸ ਮੌਕੇ ਆਰ ਕੇ ਜ਼ਿੰਦਲ, ਡਾ. ਜੋਤ ਰਾਮ ਜੈਨ, ਪਵਨ ਸਿੰਗਲਾ, ਸੁਰਸ਼ ਗੁਪਤਾ ਅਤੇ ਸੁਸਾਇਟੀ ਮੈਂਬਰ ਮੌਜ਼ੂਦ ਸਨ।
 

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply