ਪਠਾਨਕੋਟ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਕੁਲਵੰਤ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਥਾਣਾ ਵਾਈਜ਼ ਜ਼ਿਲ੍ਹੇ ਦੇ
ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਲਾ ਲਾਇਸੰਸ ਲੈ ਕੇ ਆਉਣ ਅਤੇ ਆਪਣੇ ਅਸਲਾ ਲਾਇਸੰਸ ਦੀ ਮੁਕੰਮਲ ਫੋਟੋ ਕਾਪੀ ਦਫਤਰ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਦੇ ਦਫਤਰੀ ਕਮਰਾ ਨੰਬਰ 114 ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਜਮ੍ਹਾਂ ਕਰਵਾਉਣ।ਉਨ੍ਹਾਂ ਦੱਸਿਆ ਕਿ ਅਸਲਾ ਧਾਰਕ ਸਬੰਧਤ ਥਾਣਾ ਡਵੀਜ਼ਨ ਨੰ: 1 ਅਤੇ ਡਵੀਜਨ ਨੰ: 2 ਮਿਤੀ 18 ਜਨਵਰੀ 2019 ਨੂੰ ਥਾਣਾ ਮਾਮੂਲ ਕੈਂਟ ਅਤੇ ਤਾਰਾਗੜ੍ਹ 21 ਜਨਵਰੀ 2019 ਨੂੰ ਥਾਣਾ ਧਾਰਕਲਾਂ ਅਤੇ ਸਦਰ ਮਿਤੀ 22 ਜਨਵਰੀ, 2019 ਨੂੰ ਥਾਣਾ ਸ਼ਾਹਪੁਰ ਕੰਡੀ ਅਤੇ ਨੰਗਲ ਭੂਰ 23 ਜਨਵਰੀ, 2019 ਅਤੇ ਥਾਣਾ ਨਰੋਟ ਜੈਮਲ ਸਿੰਘ ਤੇ ਸੁਜਾਨਪੁਰ 24 ਜਨਵਰੀ, 2019 ਨੂੰ ਉਕਤ ਸਥਾਨ ‘ਤੇ ਆਪਣੇ ਅਸਲਾ ਲਾਇਸੰਸ ਦੀ ਮੁਕੰਮਲ ਫੋਟੋ ਕਾਪੀ ਜਮ੍ਹਾਂ ਕਰਵਾਉਣ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media