ਅੰਮ੍ਰਿਤਸਰ, 4 ਸਤੰਬਰ (ਦੀਪ ਦਵਿੰਦਰ ਸਿੰਘ) – ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕੌਮੀ ਅਧਿਆਪਕ ਦਿਵਸ ਦੀ ਪੂਰਵ ਸੰਧਿਆ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾ ਨੂੰ ਸਨਮਾਨ ਕਰਨ ਵਾਸਤੇ ਇਕ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ 25 ਅਧਿਆਪਕਾਂ ਨੂੰ ਸਰਟੀਫਿਕੇਟ ਤੇ ਯਾਦ ਚਿੰਨ੍ਹ ਦੇ ਕੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਫਾਊਂਡੇਸ਼ਨ ਦੇ ਪ੍ਰਧਾਨ ਸz. ਭੂਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਲੋਕ ਗਾਇਕਾ ਸ੍ਰੀਮਤੀ ਗੁਰਮੀਤ ਬਾਵਾ, ਓਲਪੀਅਨ ਹਰਚਰਨ ਸਿੰਘ ਬਰਾੜ, ਨਾਟਕਕਾਰ ਸ੍ਰੀ ਕੇਵਲ ਧਾਲੀਵਾਲ, ਸ਼ਾਇਰ ਪ੍ਰਮਿੰਦਰਜੀਤ ਤੋਂ ਇਲਾਵਾਂ ਡੀ. ਈ. ਓ, ਸੈਕੰ. ਸz. ਸਤਿੰਦਰਬੀਰ ਸਿੰਘ, ਡੀ. ਈ. ਓ, ਪ੍ਰਾਈਮਰੀ ਸz. ਜਗਰਾਜ ਸਿੰਘ ਸ਼ਾਮਲ ਸਨ। ਸਮਾਗਮ ਦੇ ਆਰੰਭ ਵਿੱਚ ਜੀ ਆਇਆਂ ਨੂੰ ਸ੍ਰੀ ਕੇਵਲ ਧਾਲੀਵਾਲ ਨੇ ਕਿਹਾ ਕਿ ਸਮਾਗਮ ਦੀ ਰੂਪ ਰੇਖਾਂ ਤੇ ਲੋੜ ਬਾਰੇ ਚਾਨਣਾ ਪਾਇਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਬੁਲਾਰਿਆ ਨੇ ਅਧਿਆਪਕਾਂ ਨੂੰ ਵਿਦਿਅਕ ਅਦਾਰਿਆ ਵਿੱਚ ਵਿਦਿਆ ਨੂੰੂ ਤਰਜੀਹ ਤੇ ਨਵੀਂ ਮੁਹਾਰਤ ਨਾਲ ਜਾਣਕਾਰੀ ਪ੍ਰਦਾਨ ਕਰਨ ਉਤੇ ਜੋਰ ਦਿੱਤਾ। ਇਸ ਮੌਕੇ ਸਤਨਾਮ ਸਿੰਘ ਪਾਖਰਪੁਰਾ, ਡਾ. ਇੰਦਰਾ ਵਿਰਕ, ਡਾ. ਰਾਣੀ, ਡਾ. ਗੁਰਦੇਵ ਸਿੰਘ ਭਰੋਵਾਲ, ਨਰੇਸ਼ ਕੁਮਾਰ ਸਹਿਣੇਵਾਲੀ, ਗੁਰਜਿੰਦਰ ਮਾਹਲ, ਬਲਬੀਰ ਮੂਧਲ, ਹਰੀਸ਼ ਕੈਲਾ, ਰਮੇਸ਼ ਯਾਦਵ, ਡਾ. ਨਵਦੀਪ ਸਿੰਘ ਖਿੰਡਾ, ਮਨਪ੍ਰੀਤ ਕੌਰ ਖਿੰਡਾ, ਦਿਲਬਾਗ ਸਿੰਘ ਖਤਰਾਏ ਕਲਾ, ਡਾ. ਰਾਜਵਿੰਦਰ ਕੌਰ, ਗੁਰਿੰਦਰ ਮਕਨਾ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਭ ਦਾ ਧੰਨਵਾਦ ਸਤਨਾਮ ਸਿੰਘ ਪਾਖਰਪੁਰਾ ਨੇ ਕੀਤਾ। ਸਨਮਾਨਿਤ ਅਧਿਆਪਕਾਂ ਨੇ ਇਕ ਮੂੱਠ ਹੋ ਕੇ ਕਿਹਾ ਕਿ ਉਹ ਵਿਦਿਆ ਪ੍ਰਤੀ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਤੇ ਦਰਪੇਸ਼ ਮੁਸ਼ਕਲਾਂ ਪ੍ਰਤੀ ਚੇਤਨ ਰਹਿਣਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …