Sunday, July 26, 2026

ਨਸ਼ਾ ਪੀੜਤਾਂ ਦਾ ਸਹਾਰਾ ਬਣ ਰਿਹਾ ਹੈ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਤੇ ਇਲਾਜ ਕੇਂਦਰ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ਜੰਗ ਤਹਿਤ ਨਸ਼ੇ ਤੋਂ ਪੀੜਤ ਲੋਕ ਹੁਣ ਖੁਦ ਨਸ਼ਾ PUNJ0502201912ਛੱਡਣ ਨੂੰ ਤਿਆਰ ਹੋ ਗਏ ਹਨ।ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਚੱਲ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਤੇ ਇਲਾਜ ਕੇਂਦਰ ’ਤੇ ਨਸ਼ਾ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਜਨੀਸ਼ ਰਾਜ ਪ੍ਰੋਫੈਸਰ ਤੇ ਹੈਡ ਨੇ ਦੱਸਿਆ ਕਿ ਸਾਲ 2018 ਦੌਰਾਨ ਇਸ ਸੈਂਟਰ ਵਿਖੇ 13068 ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਦਵਾਈ ਦਿੱਤੀ ਗਈ ਹੈ ਅਤੇ 1171 ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਦਾਖਲ ਕਰਕੇ ਇਲਾਜ ਕੀਤਾ ਗਿਆ ਹੈ।ਉਨ੍ਹਾਂ  ਦੱਸਿਆ ਕਿ ਇਥੇ ਦਾਖਲ ਨਸ਼ੇ ਦੇ ਪੀੜਤ ਵਿਅਕਤੀਆਂ ਵੱਲੋਂ ਖੁਦ ਅੱਗੇ ਆ ਕੇ ਨਸ਼ਾ ਛੱਡਣ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਨੇ ਇਲਾਜ ਤੋਂ ਬਾਅਦ ਮੁਕੰਮਲ ਤੌਰ ਤੇ ਨਸ਼ੇ ਨੂੰ ਛੱਡਿਆ ਹੈ। ਡਾ. ਰਜਨੀਸ਼ ਨੇ ਦੱਸਿਆ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਇਸ ਕੇਂਦਰ ਵਿਖੇ ਰੋਜਾਨਾ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਅਧੀਨ ਓਟ ਸੈਂਟਰ, ਨਸ਼ਾ ਛੁਡਾਉ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਕੰਮ ਕਰ ਰਹੇ ਹਨ ਜਿਥੇ ਰੋਜਾਨਾ ਨਸ਼ੇ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
     ਡਾ: ਰਜਨੀਸ਼ ਰਾਜ ਨੇ ਦੱਸਿਆ ਕਿ ਇਸ ਕੇਂਦਰ ਵੱਲੋਂ 4 ਤੋਂ 8 ਫਰਵਰੀ ਅਤੇ 11 ਤੋਂ 15 ਫਰਵਰੀ ਤੱਕ ਦੋ ਗਰੁੱਪਾਂ ਵਿੱਚ ਸਟਾਫ ਨਰਸਾਂ, ਫਾਰਮਾਸਿਸਟਾਂ ਅਤੇ ਡਾਟਾ ਐਂਟਰੀ ਅਪਾਰੇਟਰਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਚੱਲ ਰਹੇ ਓਟ ਸੈਂਟਰਾਂ ਵਿੱਚ ਕੌਂਸਲਰ ਦੀ ਭਰਤੀ ਕੀਤੇ ਜਾ ਰਹੇ ਹਨ, ਜੋ ਕਿ ਨਸ਼ਾ ਪੀੜਤਾਂ ਨਾਲ ਕੌਂਸਲਿੰਗ ਕਰਕੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹਨ।
 

Check Also

ਐਸ.ਸੀ ਵਿਦਿਆਰਥੀ 15 ਅਗਸਤ ਤੱਕ ਆਪਣੇ ਬੈਂਕ ਖਾਤਿਆਂ ਦੀ ਆਧਾਰ ਸੀਡਿੰਗ ਮੁਕੰਮਲ ਕਰਵਾਉਣ – ਵਿਧਾਇਕ ਟੌਂਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ …

Leave a Reply