Thursday, August 6, 2026

ਸਮਾਜ ਸੇਵੀਆਂ ਵਲੋਂ ਸਕੂਲੀ ਬੱਚਿਆਂ ਨੂੰ ਵੰਡੇ ਬੂਟ

PPN1002201906ਬਠਿੰਡਾ, 10 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਮਾਜਸੇਵੀ ਸੰਸਥਾ ਆਦਰਸ਼ ਵੈਲਫ਼ੇਅਰ ਸੋਸਾਇਟੀ ਮਿਸ਼ਨ 5000 ਦੇ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਦਿਓਣ ਦੇ ਡਾਇਟ ਸਕੂਲ ਵਿੱਚ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਕੂਲ ਪੜਨ ਵਾਲ਼ੇ ਬੱਚਿਆਂ ਨੂੰ ਬੂਟ ਪਵਾਏ ਗਏ।ਬਾਲੀਵੁੱਡ ਅਭਿਨੇਤਾ ਗੁਰੂ ਭੁੱਲਰ ਬੱਚਿਆਂ ਨੂੰ ਬੂਟ ਵੰਡਣ ਸਮੇਂ ਹਾਜ਼ਰ ਸਨ। ਆਈ.ਸੀ.ਆਈ.ਸੀ.ਆਈ ਬੈਂਕ ਤੋਂ ਅਮਿਤ ਵਸ਼ਿਸ਼ਟ ਅਤੇ ਸਤਨਾਮ ਸਿੰਘ ਵਲੋਂੇ 100 ਬੂਟਾਂ ਦੇ ਪੈਸੇ ਵੀ ਦਿੱਤੇ।ਸੋਸਾਇਟੀ ਕੋਰ ਕਮੇਟੀ ਆਗੂਆਂ ਨੇ ਦੱਸਿਆ ਕਿ 4 ਜਨਵਰੀ 2018 ਨੂੰ ਇਕ ਮਿਸ਼ਨ ਬਣਾਇਆ ਸੀ ਕਿ 5000 ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਉਨ੍ਹਾਂ ਨੂੰ ਬੂਟ ਦਿੱਤੇ ਜਾਣ, ਹੁਣ ਤੱਕ 4750 ਦੇ ਕਰੀਬ ਬੱਚਿਆਂ ਨੂੰ ਬੂਟ ਦਿਤੇ ਗਏ ਹਨ।ਇਸ ਮੁਹਿੰਮ `ਚ ਕਮੇਟੀ ਮੈਂਬਰ ਮਨੀਸ਼ ਪਾਂਧੀ, ਬਿਕਰਮਜੀਤ ਸਿੰਘ ਬਰਾੜ, ਮਨੀਸ਼ ਪ੍ਰਸ਼ਾਦ, ਗੁਰਦੀਪ ਬਰਾੜ ਦਿਓਣ, ਗੁਰਦੇਵ ਬਰਾੜ, ਗੁਰਇਕਬਾਲ ਸਿੰਘ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply