ਬਠਿੰਡਾ, 10 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ ਬਠਿੰਡਾ ਵਲੋਂ ਰਾਜਿੰਦਰਾ ਕਾਲਜ ਦੇ ਬਾਹਰ ਮਤਦਾਤਾ ਜਾਗਰਣ ਅਭਿਆਨ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਪੰਜਾਬ ਸੰਗਠਨ ਸਕੱਤਰ ਰਾਹੁਲ ਸ਼ਰਮਾ ਅਤੇ ਸੂਬਾ ਸਹਿ ਸਕੱਤਰ ਸੁਖਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਮੱਤਦਾਤਾ ਜਾਗਰਣ ਅਭਿਆਨ ਵੀ ਫਰਵਰੀ ਤੱਕ ਇਹ ਏ.ਬੀ.ਵੀ.ਪੀ ਵਲੋਂ ਚਲਾਇਆ ਜਾਵੇਗਾ।ਉਨ੍ਹਾਂ ਦੱਸਿਆ ਇਸ ਵਾਰ ਚੋਣਾਂ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਰਹੇਗੀ ਤੇ ਪੂਰੇ ਦੇਸ਼ ਵਿੱਚ 7 ਕਰੋੜ ਦੇ ਕਰੀਬ ਨਵੇਂ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।ਜ਼ਿਲ੍ਹਾ ਸੰਯੋਜਕ ਕੇਸ਼ਵ ਭਾਰਤੀ ਨੇ ਦੱਸਿਆ ਕਿ ਬਠਿੰਡਾ ਵਿੱਚ ਮੱਤਦਾਤਾ ਜਾਗਰਣ ਅਭਿਆਨ ਹਰ ਕੈਂਪਸ `ਚ ਹੋਵੇਗਾ ਅਤੇ ਬਠਿੰਡਾ ਵਿਚ ਜ਼ਿਲ੍ਹਾ ਪੱਧਰੀ ਯੁਵਾ ਸੰਮੇਲਨ ਵੀ ਕਰਵਾਇਆ ਜਾਏਗਾ।ਕਾਲਜ ਪ੍ਰਧਾਨ ਪ੍ਰਗਟ ਸਿੰਘ ਅਤੇ ਸਕੱਤਰ ਸੁਖਬੀਰ ਸਿੰਘ ਤੋਂ ਇਲਾਵਾ ਸਤਿੰਦਰਜੀਤ ਸਿੰਘ, ਸਵਾਰਿਤ, ਸੀਖਾ, ਮੀਨੂੰ, ਸ਼ਿਫਾਲੀ, ਸੰਦੀਪ ਸਿੰਘ, ਮਨਿੰਦਰ ਆਦਿ ਮੈਂਬਰ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media