ਭੀਖੀ, 13 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ `ਚ ਪੜ੍ਹਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਨਵਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਭੀਖੀ ਨੇ ਆਪਣਾ ਜਨਮ ਦਿਨ ਸਕੂਲ ਵਿੱਚ ਬੂਟੇ ਲਗਾ ਕੇ ਮਨਾਇਆ।ਪ੍ਰਿੰਸੀਪਲ ਨੇ ਸਵੇਰ ਦੀ ਸਭਾ ਵਿੱਚ ਇਸ ਵਿਦਿਆਰਥੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ।ਉਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਫਜੂਲ ਖਰਚੀ ਦੀ ਬਜ਼ਾਏ ਸਭ ਨੂੰ ਆਪਣਾ ਜਨਮ ਦਿਨ ਇਸ ਨਵਦੀਪ ਸਿੰਘ ਵਾਂਗ ਸਮਾਜ ਅਤੇ ਵਾਤਾਵਰਨ ਨੂੰ ਬਿਹਤਰ ਲਈ ਆਪਣਾ ਯੋਗਦਾਨ ਪਾ ਕੇ ਹੀ ਮਨਾਉਣ ਲਈ ਪ੍ਰੇਰਿਤ ਕੀਤਾ ।
ਇਸ ਮੌਕੇ ਸਕੂਲ ਸਟਾਫ ਮੈਬਰਾਂ ਗੁਰਦੀਪ ਸਿੰਘ ਧਨੋਆ, ਜਸਬੀਰ ਸਿੰਘ ਮੱਤੀ, ਪਰਮਜੀਤ ਸਿੰਘ, ਵਰਿੰਦਰ ਕੁਮਾਰ, ਯਾਦਵਿੰਦਰ ਸਿੰਘ, ਰਮਨਦੀਪ ਕੁਮਾਰ, ਸ਼੍ਰੀਮਤੀ ਮੀਨੂੰ ਗਰਗ, ਰਾਜਵੀਰ ਕੌਰ, ਰਮਨ ਜਿੰਦਲ, ਭੁਪਿੰਦਰ ਕੌਰ, ਯਸ਼ੂ ਸ਼ਰਮਾ, ਸੁਖਵਿੰਦਰ ਕੌਰ, ਕਰਨਦੀਪ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media