Sunday, March 8, 2026

ਗੁਰੂੂ ਨਾਨਕ ਦੇਵ ਯੂੂਨੀਵਰਸਿਟੀ ਵਿੱਚ ਐਡਵਾਂਸ ਕੈਮੀਕਲ ਸਾਇੰਸ ਵਿਸ਼ੇ `ਤੇ ਰਾਸ਼ਟਰੀ ਸਿੰਪੋਜ਼ੀਅਮ ਸ਼ੁਰੂ

ਅੰਮ੍ਰਿਤਸਰ, 16PPN1602201906  ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵੱਲੋਂ ਐਡਵਾਂਸਸ ਕੈਮੀਕਲ ਸਾਇੰਸਸ ਵਿਸ਼ੇ `ਤੇ ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿੱਚ 8ਵਂੇ ਰਾਸ਼ਟਰੀ ਰਸਾਇਣ “ਕੈਮੀਕਲ ਸਾਇੰਸ ਅਡਵਾਂਸ” ਦਾ ਅਯੋਜਨ ਕੀਤਾ ਗਿਆ।ਇਸ ਸਿੰਪੋਜ਼ੀਅਮ ਵਿਚ ਦੇਸ਼ ਭਰ ਤੋ ਪ੍ਰਸਿੱਧ ਰਸਾਇਣ ਵਿਗਿਆਨੀਆਂ ਨੇ ਭਾਗ ਲਿਆ ਤੇ ਖੋਜ ਪਰਚੇ ਪੇਸ਼ ਕੀਤੇ।ਸਿੰਪੋਜ਼ੀਅਮ ਦੇ ਸ਼ੁਰੂ ਵਿਚ ਬੀਤੇ ਦਿਨੀ ਪੁਲਵਾਮਾ ਕਸ਼ਮੀਰ ਅਟੈਕ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਜ਼ਲੀ ਦਿੱਤੀ ਗਈ। ਸੀ.ਐਸ.ਆਈ.ਆਰ-ਐਨ.ਸੀ.ਐਲ ਪੂਨਾ ਦੇ  ਪ੍ਰੋਫੈਸਰ ਡੀ.ਐਸ ਰੈਡੀ ਨੇ ਇਸ ਦੋ ਦਿਨ ਦੇ ਸਮਾਰੋਹ ਦਾ ਉਦਘਾਟਨ ਕੀਤਾ। ਪ੍ਰੋਫੈਸਰ ਪਲਵਿੰਦਰ ਸਿੰਘ, ਪ੍ਰਬੰਧਕ ਸਕੱਤਰ ਨੇ ਮੁੱਖ  ਮਹਿਮਾਨ ਅਤੇ ਹੋਰ ਪਤਵੰਤਿਆ ਦਾ ਸਵਾਗਤ ਕੀਤਾ।ਵਿਭਾਗ ਦੇ ਮੁਖੀ ਪ੍ਰੋ. ਗੀਤਾ ਹੁੰਦਲ ਨੇ ਵਿਭਾਗ ਬਾਰੇ ਜਾਣੂੂ ਕਰਵਾਇਆ ਅਤੇ ਪ੍ਰੋ. ਸੁਬੋਧ ਕੁਮਾਰ, ਕਨਵੀਨਰ, ਸੀ.ਏ.ਐਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਦੋ ਦਿਨਾਂ ਸਿੰਪੋਜ਼ੀਅਮ ਵਿਚ ਪ੍ਰਸਿੱਧ ਵਿਗਿਆਨੀਆਂ ਨੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆ `ਤੇ ਖੋਜ ਭਰਪੂਰ ਪਰਚੇ ਪੇਸ਼ ਕੀਤੇ। ਪ੍ਰੋਫੈਸਰ ਡੀ.ਐਸ ਰੈਡੀ ਨੇ ਗੁੰਝਲ ਦਾਰ ਬੀਮਾਰੀਆ ਦੇ ਇਲਾਜ ਲਈ ਸਿਲੀਕੋਨ ਦੀ ਵਰਤਂੋ ਨਾਲ ਤਿਆਰ ਕੀਤੀਆ ਜਾ ਰਹੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਸਿਲੀਕੋਨ ਦੀ ਵਰਤੋ ਨਾਲ ਬੀਮਾਰੀਆ ਨੂੰ ਠੀਕ ਕਰਨ ਦੀ ਪ੍ਰਣਾਲੀ ਹੋਰ ਵੀ ਸਰਲ ਅਤੇ ਤੇਜ ਹੋ ਜਾਦੀ ਹੈ ।
ਜਾਦਵਪੁਰ ਯੂਨੀਵਰਸਿਟੀ ਦੇ ਡਾ. ਡਾਬਯੋਤੀ ਨੇ `ਮੈਟਲ ਆਰਗੈਨਿਕ ਫਰੇਮਵਰਕ` ਬਾਰੇ ਜਾਣਕਾਰੀ ਦਿੱਤੀ  ਅਤੇ ਇਸ ਮੈਟਲ ਦੀ ਗੈਸ ਦੇ ਭੰਡਾਰਨPPN1602201907, ਵੱਖਰਾ ਕਰਨਾ ਅਤੇ ਨਿਯੰਤ੍ਰਿਤ ਨਸ਼ੀਲੇ ਪਦਾਰਥਾਂ ਲਈ ਇਹਨਾਂ ਸਮੱਗਰੀਆਂ ਦੇ ਮਹੱਤਵਬਾਰੇ ਦੱਸਿਆ।
     ਡਾ. ਪ੍ਰਲੇ ਦਾਸ, ਸੀ.ਐਸ.ਆਈ.ਆਰ-ਆਈ.ਐਚ.ਬੀ.ਟੀ ਨੇ ਆਕਸੀਲਿਕ ਐਸਿਡ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ. ਡੀ.ਐਸ ਪਾਂਡੇ, ਬੀ.ਐਚ.ਯੂ-ਵਾਰਾਨਸੀ ਨੇ ਜੈਲ ਰਸਾਇਣ ਵਿਗਿਆਨ ਅਤੇ ਸੈਪੋਨਿਸ਼ਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ।
     ਡਾ. ਪਰਵਿੰਦਰਪਾਲ ਸਿੰਘ,ਸੀ.ਐਸ.ਆਈ.ਆਰ-ਆਈ.ਆਈ.ਐਮ ਨੇ ਟੀ.ਬੀ ਦੀ ਬਿਮਾਰੀ ਲਈ ਨਿਟ੍ਰੋਮੀਮਾਡੋਜ਼ੋਲ ਮਿਸ਼ਰਣਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਟੀ.ਬੀ ਦੇ ਲਈ ਇਹ ਸਭ ਤੋਂ ਵਧੀਆ ਦਵਾਈ ਹੈ।ਮਿਸਟਰ ਐਸ.ਪਾਂਦੀਆਨ, ਸਰੋਡਿੰਗਰ ਆਈ.ਐੱਨ.ਸੀ, ਬੰਗਲੌਰ ਨੇ ਡਰੱਗ ਮੋਲਿਕ ਨੂੰ ਕੰੰਿਪਊਟਰ ਜਰੀਏ ਖੋਜ ਕਰਨੀ ਅਤੇ ਉਸ ਨੂੰ ਅਮਲੀ ਜੀਵਨ ਵਿਚ ਕਿਸ ਤਰ੍ਹਾਂ ਲਾਗੂ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ।  
ਡਾ. ਪਲਵਿੰਦਰ ਨੇ ਦੱਸਿਆ ਕਿ ਐਨ.ਐਸ.ਏ.ਸੀ.ਐਸ-2019 ਇਕ ਸਾਲਾਨਾ ਵਿਚਾਰ-ਵਟਾਂਦਰਾ ਸਿੰਪੋਜਿਅਮ ਹੈ ਅਤੇ ਇਸ ਲੜੀ ਦਾ 8ਵਾਂ ਸਮਾਗਮ ਹੈ ਜੋ ਕਿ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਿੰਪੋਜੀਅਮ ਦੌਰਾਨ ਹੋਈ ਵਿਚਾਰ-ਚਰਚਾ ਨੌਜਵਾਨ ਵਿਗਿਆਨੀਆਂ ਅਤੇ ਖੇਤਰ ਦੇ ਵਿਦਿਆਰਥੀਆਂ ਲਈ ਇਕ ਪਲੇਟਫਾਰਮ ਸਾਬਤ ਹੋਵੇਗੀ।
ਇਸ ਸਿੰਪੋਜ਼ੀਅਮ ਵਿਚ 300   ਤੋਂ ਵੱਧ ਵਿਗਿਆਨੀਆ ਨੇ ਵਿਚਾਰ-ਵਟਾਂਦਰੇ ਵਿਚ ਭਾਗ ਲਿਆ।ਕੈਮਿਸਟਰੀ ਵਿਭਾਗ ਤੋਂ ਕਰੀਬ 10 ਐੱਚ.ਡੀ ਦੇ ਵਿਦਵਾਨਾਂ ਨੇ ਇਸ ਖੋਜ-ਪ੍ਰਸਾਰ ਵਿਚ ਆਪਣੇ ਖੋਜ ਕਾਰਜ ਪੇਸ਼ ਕੀਤੇ।ਉਘੇ ਵਿਗਿਆਨਕ ਅਤੇ ਪੀ.ਐਚ.ਡੀ ਵਿਦਵਾਨਾਂ ਦੁਆਰਾ ਜੈਵਿਕ, ਗੈਰ-ਰਸਾਇਣਕ ਅਤੇ ਚਿਕਿਤਸਕ ਰਸਾਇਣ ਵਿਗਿਆਨ ਬਾਰੇ ਖੋਜ ਪਰਚੇ ਪੇਸ਼ ਕੀਤੇ ਗਏ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply