Wednesday, May 22, 2024

ਸੁਨੀਲ ਜਾਖੜ ਨੇ ਤਲਵਾੜਾ ਜੱਟਾਂ-ਸਿੰਬਲੀ ਪੁੱਲ ਦਾ ਰੱਖਿਆ ਨੀਂਹ ਪੱਥਰ

PPN1602201911ਪਠਾਨਕੋਟ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ 28 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਏ ਜਾ ਰਹੇ ਤਲਵਾੜਾ ਜੱਟਾਂ-ਸਿੰਬਲੀ ਪੁਲ ਦਾ ਨੀਂਹ ਪੱਥਰ ਜਾਖੜ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ/ਪਠਾਨਕੋਟ ਸੁਨੀਲ ਜਾਖੜ ਵਲੋਂ ਰੱਕਿਆ ਗਿਆ।ਉਦਘਾਟਨ ਤੁਰੰਤ ਉਨਾਂ ਕਿਹਾਕਿ ਪੁੱਲ ਦੇ ਨਿਰਮਾਣ ਨਾਲ ਖੇਤਰ ਦੇ ਕਰੀਬ 45 ਪਿੰਡਾਂ ਨੂੰ ਰਾਹਤ ਮਿਲੇਗੀ।ਜਲਦੀ ਹੀ ਪੁੱਲ ਦਾ ਨਿਰਮਾਣ ਕਾਰਜ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।ਇਸ ਮੋਕੇ ਅਮਿਤ ਵਿਜ ਵਿਧਾਇਕ ਹਲਕਾ ਪਠਾਨਕੋਟ, ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਸੰਦੀਪ ਬੈਂਸ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਅਨਿਲ ਵਿੱਜ ਸਾਬਕਾ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।
     ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੁੱਲ `ਤੇ ਕਰੀਬ 28 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ਅਤੇ ਇਸ ਵਿੱਚ 192 ਮੀਟਰ ਲੰਬਾਈ ਅਤੇ 14.80 ਮੀਟਰ ਚੋੜਾਈ ਦੇ ਪੁਲ ਦਾ ਨਿਰਮਾਣ ਕੀਤਾ ਜਾਣਾ ਹੈ ਜਿਸ ਵਿੱਚ ਕਰੀਬ ਦੋ ਕਿਲੋਮੀਟਰ ਲੰਬਾਈ ਦੀ ਸੜਕ ਵੀ ਸ਼ਾਮਲ ਹੈ।
 

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …

Leave a Reply