Monday, June 22, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਸਵਾਮੀ ਦਯਾਨੰਦ ਜਨਮ ਉਤਸਵ ਤੇ ਬਸੰਤ ਪੰਚਮੀ `ਤੇ ਹਵਨ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ `ਚ ਮਹਾਂਰਿਸ਼ੀ ਸਵਾਮੀ ਦਯਾਨੰਦ ਦੇ ਜਨਮ ਉਤਸਵ ਅਤੇ ਬਸੰਤ PPN1802201904ਪੰਚਮੀ `ਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਸਥਾਨਕ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਮੁੱਖ ਜਜਮਾਨ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵੀ ਮੌਜੂਦ ਸਨ।ਪਿ੍ਰੰਸੀਪਲ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੂੰ ਆਪਣੇ ਜੀਵਨ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਜੀਵਨ ਦੇ ਇਸ ਮੱਹਤਵਪੂਰਣ ਪੜਾਅ `ਤੇ ਜ਼ਿੰਦਗੀ ਦੇ ਨਿਸ਼ਾਨੇ ਨੂੰ ਪ੍ਰਾਪਤ ਕਰ ਮਾਤਾ-ਪਿਤਾ ਪ੍ਰਤੀ ਬਣਦੇ ਕਰਤੱਵ ਨੂੰ ਪੂਰਾ ਕਰਨ ਨੂੰ ਕਿਹਾ।ਸੁਦਰਸ਼ਨ ਕਪੂਰ ਨੇ ਵਿਦਿਆਰਥਣਾਂ ਨੂੰ ਸਦੈਵ ਉਨਤੀ ਦੇ ਮਾਰਗ `ਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਉੱਚ ਸਿੱਖਿਆ ਹਾਸਲ ਕਰ ਆਪਣੇ ਜੀਵਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਿਹਾ। ਇਸ ਮੌਕੇ  ਆਰਿਆ ਯੁਵਤੀ ਸਭਾ ਦੇ ਮੈਂਬਰ ਡਾ. ਅਨੀਤਾ ਨਰੇਂਦਰ ਅਤੇ ਪ੍ਰੋ. ਰੇਨੂੰ ਵਸ਼ਿਸ਼ਠ, ਫੈਕਲਟੀ ਮੈਂਬਰ ਸ਼੍ਰੀਮਤੀ ਨੀਲਮ ਪ੍ਰਭਾ, ਡਾ. ਰਾਣੀ, ਡਾ. ਬੇਨੂੰ, ਸ਼੍ਰੀਮਤੀ ਸਵੀਟੀ ਬਾਲਾ, ਡਾ. ਨੀਧੀ ਅਗਰਵਾਲ, ਡਾ. ਗੌਰੀ ਚਾਵਲਾ, ਹਾਸਟਲ ਵਾਰਡਨ ਸ਼੍ਰੀਮਤੀ ਕੰਚਨ ਅਤੇ ਵਿਦਿਆਰਥਣਾਂ ਮੌਜੂਦ ਸਨ।
 

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply