ਭੀਖੀ, 18 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਸਿੱਧੂ ਫਾਰਮ `ਚ ਬੀਤੇ ਦਿਨੀਂ ਪਿੰਡ ਅਹਿਮਦਪੁਰ ਦੇ ਜਗਮੇਲ ਸਿੰਘ ਖਾਲਸਾ ਨੇ ਇੱਕ ਨਵੀਂ ਪਿਰਤ ਪਾਈ ਹੈ।ਉਨਾਾਂ ਸਪੁੱਤਰੀ ਸਤਨਾਮ ਕੌਰ ਸਰਕਾਰੀ ਅਧਿਆਪਕਾਂ ਦਾ ਵਿਆਹ ਗੁਰਵਿੰਦਰ ਸਿੰਘ ਵਾਸੀ ਬੁਰਜ ਝੱਬਰ ਨਾਲ ਬਿਨਾਂ ਦਾਜ ਸਾਰੀਆਂ ਫਜ਼ੂਲ ਰਸਮਾਂ ਨੂੰ ਤਿਆਗ ਕੇ ਕੀਤਾ ਗਿਆ। ਵਿਆਹ ਵਾਲੀ ਲੜਕੀ ਦੀ ਸਵੈ ਇੱਛਾ ਅਨੁਸਾਰ ਸਾਹਿਬਦੀਪ ਪਬਲੀਕੇਸ਼ਨ ਭੀਖੀ ਵਲੋਂ ਸਾਹਿਤਕ ਕਿਤਾਬਾਂ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਵਿਆਹ ਸਮਾਗਮ ਵਿੱਚ ਸ਼ਾਮਲ ਰਿਸ਼ਤੇਦਾਰਾਂ, ਬਰਾਤੀਆਂ ਨੇ ਸਾਹਿਤਕ ਕਿਤਾਬਾਂ ਦੀ ਖਰੀਦਦਾਰੀ ਕੀਤੀ।ਸਤਨਾਮ ਕੌਰ ਨੇ ਆਪਣੇ ਸਕੂਲ ਲਈ ਬਾਲ ਸਾਹਿਤ ਦੀਆਂ ਪੁਸਤਕਾਂ ਖਰੀਦੀਆਂ।ਜਗਮੇਲ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਇਸ ਪਿਰਤ ਨੂੰ ਅੱਗੇ ਵੀ ਲੈ ਕੇ ਜਾਵਾਂਗੇ, ਬਿਨਾ ਦਹੇਜ ਤੇ ਫਜ਼ੂਲ ਖਰਚੀ ਤੋਂ ਲੋਕਾਂ ਨੂੰ ਜਾਗਰੂਕ ਕਰਾਂਗੇ ਅਤੇ ਪੁਸਤਕ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਮਾਸ ਤੇ ਨਸ਼ੇ ਤੋਂ ਰਹਿਤ ਇਸ ਵਿਆਹ ਵਿੱਚ ਮਲਵਈ ਗਿੱਧੇ ਦੇ ਕਲਾਕਾਰਾਂ ਖ਼ੂਬ ਰੰਗ ਬੰਨਿਆ।
ਇਸ ਮੌਕੇ ਡਾ. ਨਿਸ਼ਾਨ ਸਿੰਘ ਅਕਾਲੀ ਆਗੂ, ਗੁਰਪ੍ਰੀਤ ਸਿੰਘ ਝੱਬਰ ਮੈਂਬਰ ਐਸ.ਜੀ.ਪੀ.ਸੀ, ਡਾ. ਸੰਦੀਪ ਸਿੰਘ ਭੰਮਾ, ਕਰਨ ਭੀਖੀ ਪ੍ਰਕਾਸ਼ਨ ਸਾਹਿਬਦੀਪ ਪਬਲੀਕੇਸ਼ਨ, ਕਬੱਡੀ ਕੁਮੈਂਟੇਟਰ ਕੁਲਵੰਤ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …