ਬਟਾਲਾ, 18 ਫਰਵਰੀ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਿਚ ਲੈਕਚਰਾਰ ਰਾਜਨੀਤੀ ਸ਼ਾਸ਼ਤਰ ਦੇ ਅਹੁਦੇ ਤੇ ਸੇਵਾ ਨਿਭਾਅ ਰਹੇ ਸਰਦਾਰ ਗੁਰਮੀਤ ਸਿੰਘ ਭੋਮਾ ਦਾ ਜਲੰਧਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਿਕਰਯੋਗ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਵਿਖੇ ਵਿਦਿਆਰਥੀਆਂ ਨੂੰ ਰਾਜਨੀਤੀ ਪੜਾਊਣ ਦੇ ਨਾਲ ਵਧੀਆ ਲੇਖਕ ਤੇ ਬੁਲਾਰੇ ਹੋਣ ਦਾ ਮਾਣ ਵੀ ਪ੍ਰਾਪਤ ਹੈ।ਸਿਖਿਆ ਵਿਭਾਗ ਵਲੋ ਆਨਲਾਈਨ ਸਿੱਖਿਆ ਦੇਣ ਵਾਸਤੇ ਆਰ.ਓ.ਟੀ ਦੀ ਵਿਵੱਸਥਾ ਕੀਤੀ ਗਈ ਹੈ।ਜਿਸ ਤਹਿਤ ਸਕੂਲ ਟਾਈਮ ਅੰਦਰ ਹੀ ਵੱਖ-ਵੱਖ ਟੌਪਿਕ ਦੀ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਜਾਂਦੀ ਹੈ।ਲਿਖਾਰੀ ਤੇ ਸਮਾਜ ਸੇਵੀ ਹੋਣ ਦੇ ਨਾਲ ਵਿਭਾਗ ਕੋਲੋ ਐਵਾਰਡ ਵੀ ਲੈ ਚੁੱਕੇ ਹਨ।ਗੁਰਮੀਤ ਸਿੰਘ ਭੋਮਾ ਦੀਆਂ ਵਿਭਾਗ ਵਿਚ ਵਧੀਆ ਸੇਵਾਵਾਂ ਕਰਕੇ ਨਿਸਕਾਮ ਸੇਵਾ ਭਾਰਤੀ ਟਰੋੱਸਟ ਜਲੰਧਰ ਵੱਲੋ ਪ੍ਰਧਾਨ ਡੀ.ਰਵਿੰਦਰ ਵਰਮਾ ਤੇ ਸੈਕਟਰੀ ਅਸ਼ਵਨੀ ਗੁਪਤਾ ਤੇ ਉਹਨਾ ਸਮੁੱਚੀ ਨਿਸ਼ਕਾਮ ਸੇਵਾ ਟੀਮ ਵਲੋਂ ਸਨਮਾਨ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਿਆਂ ਕਿਹਾ ਕਿ ਸਮਾਜ ਵਿਚ ਮਾਨਵ ਨੂੰ ਸਮਰਪਿਤ, ਮਿਹਨਤੀ, ਵਿਦਿਆਰਥੀਆਂ ਦੇ ਮਾਰਗ ਦਰਸ਼ਕ ਵਰਗੇ ਹੋਰ ਵੀ ਲੋਕਾਂ ਨੂੰ ਬਣਨਾ ਚਾਹੀਦਾ ਹੈ ਤੇ ਮਿਹਨਤੀ ਅਧਿਆਪਕਾਂ ਵਲੋਂ ਸੇਧ ਲੈ ਕੇ ਜੀਵਨ ਜ਼ਿਉਣਾ ਚਾਹੀਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …